ਵੱਡੇ ਨੋਟ ਬੰਦ ਹੋਣ ਨਾਲ ਜਾਅਲ਼ੀ ਕਰੰਸੀ ਅਤੇ ਕਾਲੇ ਧਨ ਦਾ ਹੋਵੇਗਾ ਖਾਤਮਾ

ss1

ਵੱਡੇ ਨੋਟ ਬੰਦ ਹੋਣ ਨਾਲ ਜਾਅਲ਼ੀ ਕਰੰਸੀ ਅਤੇ ਕਾਲੇ ਧਨ ਦਾ ਹੋਵੇਗਾ ਖਾਤਮਾ

img-20161117-wa0002ਬਰੇਟਾ (ਅਸ਼ੋਕ) ਯੋਗ ਗੁਰੂ ਸਵਾਮੀ ਰਾਮਦੇਵ ਜੀ ਦੇ ਨਿਰਦੇਸ਼ ਅਨੁਸਾਰ ਜਿਲਾ ਮਾਨਸਾ ਦੇ ਪਤੰਜਲੀ ਯੋਗ ਪ੍ਰਚਾਰਕ ਜੋਗਿੰਦਰ ਸਿੰਘ (ਕਮਲ) ਦੀ ਅਗਵਾਈ ਵਿੱਚ ਅੱਜ ਬਰੇਟਾ ਸ਼ਹਿਰ ਦੀ ਓਰੀਐਂਟਲ ਬੈਂਕ ਆਫ ਕਾਮਰਸ ਵਿਖੇ ਆਪਣੇ ਨੋਟ ਬਦਲਣ ਲਈ ਲੰਬੀਆਂ ਲਾਈਨਾਂ ਵਿੱਚ ਖੜੇ ਲੋਕਾਂ ਨੂੰ ਪਤੰਜਲੀ ਦੇ ਬਿਸਕਿਟ ਵੰਡੇ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਾਡੇ ਦੇਸ਼ ਲਈ ਬਹੁਤ ਜਰੂ੍ਰਰੀ ਸੀ ਜੋ ਕਿ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਵੱਡਾ ਕੰਮ ਕੀਤਾ ਹੈ।ਯੋਗ ਗੁਰੂ ਸਵਾਮੀ ਰਾਮਦੇਵ ਜੀ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਸੀ ਕੇ ਵੱਡੇ ਨੋਟ ਤੇ ਵਾਧੂ ਨੋਟ ਬੰਦ ਕੀਤੇ ਜਾਣ।ਪਤੰਜਲੀ ਯੋਗ ਪ੍ਰਚਾਰਕ ਡਾ: ਕਮਲ ਨੇ ਸਾਰੀਆਂ ਸਮਾਜਸੇਵੀ ਸੰਸਥਾਂਵਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਸ਼ਹਿਰਾਂ ਵਿੱਚ ਨੋਟ ਬਦਲਾਉਣ ਲਈ ਬੈਕਾਂ ਵਿੱਚ ਆਏ ਲੋਕਾਂ ਨੂੰ ਬਿਸਕੁਟ,ਪਾਣੀ,ਫਾਰਮ ਭਰਕੇ ਲੋਕਾਂ ਦਾ ਸਹਿਯੋਗ ਕਰੋ।ਉਹਨਾਂ ਨੇ ਰਾਜਨੀਤਕ ਲੋਕਾਂ ਨੂੰ ਆਪਣੇ ਨਿੱਜੀ ਸੁਆਰਥ ਤੋਂ ਉਪੱਰ ਉਠ ਕੇ ਦੇਸ਼ ਦੀ ਤਰੱਕੀ ਲਈ ਪ੍ਰਧਾਨ ਮੰਤਰੀ ਅਤੇ ਆਮ ਲੋਕਾਂ ਦਾ ਸਹਿਯੋਗ ਕਰਨ ਲਈ ਕਿਹਾ। ਯੋਗ ਸਿਕਸ਼ਕ ਬਲਦੇਵ ਸਿੰਘ,ਮਾ:ਵਿਪਨ ਕੁਮਾਰ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਹ ਬਹੁਤ ਵਧੀਆ ਕੰਮ ਕੀਤਾ ਹੈ।ਇਸ ਨਾਲ ਮਹਿੰਗਾਈ ਘਟੇਗੀ ਰਿਸਵਤਖੋਰੀ,ਭ੍ਰਿਸ਼ਟਾਚਾਰ ਅਤੇ ਅੱਤਵਾਦ ਨੂੰ ਠੱਲ ਪਵੇਗੀ,ਡਾ:ਕਮਲ ਨੇ ਕਿਹਾ ਸਾਡੇ ਫੋਜੀ ਭਰਾ ਸਾਡੇ ਦੇਸ਼ ਦੀ ਰੱਖਿਆ ਲਈ ਦਿਨ ਰਾਤ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੇ ਹਨ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਦੇਸ਼ ਦੀ ਤਰੱਕੀ ਲਈ ਆਪਣਾਂ ਯੋਗਦਾਨ ਪਾਉਦੇ ਹੋਏ ਦੋ ਚਾਰ ਦਿਨ ਲਾਈਨਾਂ ਵਿੱਚ ਬੈਕਾਂ ਵਿੱਚੋਂ ਨੋਟ ਬਦਲਾਉਣ ਲਈ ਸਭ ਦਾ ਸਹਿਯੋਗ ਕਰੀਏ।ਬੈਕ ਦੀਆਂ ਲਾਇਨਾਂ ਵਿੱਚ ਖੜੇ ਲੋਕਾਂ ਨੇ ਯੋਗ ਗੁਰੂ ਸਵਾਮੀ ਰਾਮਦੇਵ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਵੱਡੇ ਨੋਟ ਬੰਦ ਹੋਣ ਨਾਲ ਜਾਅਲ਼ੀ ਕਰੰਸੀ ਅਤੇ ਕਾਲੇ ਧਨ ਦਾ ਖਾਤਮਾ ਹੋਵੇਗਾ।ਆਉਣ ਵਾਲੇ ਸਮੇਂ ਵਿੱਚ ਹਰ ਇੱਕ ਇਨਸਾਨ ਨੂੰ ਇਸ ਦਾ ਪੂਰਾ ਲਾਭ ਮਿਲੇਗਾ ਅਤੇ ਭਾਰਤ ਦਾ ਨਾਮ ਸੰਸਾਰ ਦੇ ਵਿੱੱਚ ਪਹਿਲੇ ਨੰਬਰ ਤੇ ਹੋਣ ਦਾ ਸਾਨੂੰ ਮਾਣ ਮਹਿਸੂਸ ਹੋਵੇਗਾ।ਵਰਣਨ ਯੋਗ ਹੈ ਕਿ ਯੋਗ ਗੁਰੂ ਸਵਾਮੀ ਰਾਮਦੇਵ ਜੀ ਦੇ ਹੁਕਮ ਅਨੂਸਾਰ ਪਤੰਜਲੀ ਯੋਗ ਪ੍ਰਚਾਰਕ ਡਾ: ਕਮਲ ਬਰੇਟਾ ਬੁਢਲਾਡਾ ਅਤੇ ਮਾਨਸਾ ਦੇ ਬੈਕਾਂ ਵਿੱਚ ਲਾਈਨਾਂ ਵਿੱਚ ਖੜੇ ਲੋਕਾਂ ਨੂੰ ਬਿਸਕੁਟ ਵੰਡਣ ਦੀ ਸੇਵਾ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਲੋਕ ਤਹਿ ਦਿਲੋ ਧੰਨਵਾਦ ਕਰ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *