ਸਟੇਟ ਬੈਂਕ ਪਟਿਆਲਾ ਭਿੱਖੀਵਿੰਡ ਵਿਖੇ ਗੋਲਡਨ ਜੁਬਲੀ ਮਨਾਈ

ss1

ਸਟੇਟ ਬੈਂਕ ਪਟਿਆਲਾ ਭਿੱਖੀਵਿੰਡ ਵਿਖੇ ਗੋਲਡਨ ਜੁਬਲੀ ਮਨਾਈ

new-bitmap-imageਭਿੱਖੀਵਿੰਡ 16 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਟੇਟ ਬੈਂਕ ਆਫ ਪਟਿਆਲਾ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਬਰਾਂਚ ਭਿੱਖੀਵਿੰਡ ਵਿਖੇ ਮੈਨੇਜਰ ਸੰਜੇ ਕੁਮਾਰ ਬਜਾਜ ਦੀ ਅਗਵਾਈ ਹੇਠ ਗੋਲਡਨ ਜੁਬਲੀ ਮਨਾਈ ਗਈ। ਗੋਲਡਨ ਜੁਬਲੀ ਮੌਕੇ ਮੈਨੇਜਰ ਸੰਜੇ ਕੁਮਾਰ ਬਜਾਜ ਨੇ ਬੈਂਕ ਵਿਚ ਆਏ ਮਹਿਮਾਨਾਂ, ਗਾਹਕਾਂ ਨੂੰ ਮਠਿਆਈ ਵੰਡ ਕੇ ਵਧਾਈ ਦਿੰਦਿਆਂ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਸਟੇਟ ਬੈਂਕ ਪਟਿਆਲਾ ਨੇ ਆਪਣੇ 100 ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਬੇਹਤਰ ਸਹੂਲਤਾਂ ਦੇ ਕੇ ਪੂਰੇ ਦੇਸ਼ ਵਿਚ ਨਾਮਣਾ ਖੱਟਿਆ ਹੈ, ਉਥੇ ਚੰਗੀ ਕਾਰਜਗਾਰੀ ਕਰਕੇ ਲੋਕਾਂ ਦਾ ਬੈਂਕ ‘ਤੇ ਪੂਰਾ ਭਰੋਸਾ ਹੈ। ਮੈਨੇਜਰ ਸੰਜੇ ਕੁਮਾਰ ਨੇ ਲੋਕਾਂ ਕੋਲੋ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੋ ਲੋਕ ਸਟੇਟ ਬੈਂਕ ਪਟਿਆਲਾ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਇਸ ਸਮੇਂ ਅਸ਼ਿਸਟੈਂਟ ਮੈਨੇਜਰ ਅਨੋਜ ਕੁਮਾਰ, ਕੈਸ਼ੀਅਰ ਰਵੀ ਕੁਮਾਰ, ਪੀ.ਐਨ ਤਿਵਾੜੀ, ਵਰਿੰਦਰ ਕੁਮਾਰ, ਹਰਮੀਸ਼ ਸਿੰਘ ਗਾਰਡ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *