ਅਰਵਿੰਦ ਕੇਜਰੀਵਾਲ ਦੀ ਪੰਜਾਬ ਇਨਕਲਾਬ ਰੈਲੀ ਨੂੰ ਲੈ ਕਿ ਨਿਹਾਲ ਸਿੰਘ ਵਾਲਾ ‘ਚ ਹੋਈ ਅਹਮ ਮੀਟਿੰਗ

ss1

ਅਰਵਿੰਦ ਕੇਜਰੀਵਾਲ ਦੀ ਪੰਜਾਬ ਇਨਕਲਾਬ ਰੈਲੀ ਨੂੰ ਲੈ ਕਿ ਨਿਹਾਲ ਸਿੰਘ ਵਾਲਾ ‘ਚ ਹੋਈ ਅਹਮ ਮੀਟਿੰਗ

17-11gholia-02ਮੋਗਾ/ਨਿਹਾਲ ਸਿੰਘ ਵਾਲਾ, 17 ਨਵੰਬਰ ( ਕੁਲਦੀਪ ਘੋਲੀਆ/ਸਭਾਜੀਤ ਪੱਪੂ )-: ਆਮ ਆਦਮੀ ਪਾਰਟੀ ਦੇ ਰਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ 22 ਨਵੰਬਰ ਨੂੰ ਹਲਕਾ ਨਿਹਾਲ ਸਿੰਘ ਵਾਲਾ ਦੀ ਨਵੀਂ ਦਾਣਾ ਮੰਡੀ ਵਿਚ ਪੰਜਾਬ ਇਨਕਲਾਬ ਰੈਲੀ ਕਰਨ ਆ ਰਹੇ ਹਨ ਅਰਵਿੰਦ ਕਜਰੀਵਾਲ ਦੀ ਫੇਰੀ ਨੂੰ ਲੈ ਕਿ ਅੱਜ ਪਾਰਟੀ ਦੇ ਪੰਜਾਬ ਮੀਤ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਵਲੋਂ ਹਲਕੇ ਦੇ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਅਤੇ ਹਲਕਾ ਮੋਗਾ ਤੋਂ ਉਮੀਦਵਾਰ ਰਮੇਸ਼ ਗਰੋਵਰ ਨੂੰ ਨਾਲ ਲੈ ਕਿ ਪਾਰਟੀ ਵਰਕਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ । ਇਸ ਸਮੇਂ ਦਲਬੀਰ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਵਾਸੀਆਂ ਨੂੰ ਹਰ ਸਮੇਂ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਉਡੀਕ ਰਹਿੰਦੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਾ ਨਾਲ ਜੁੜੇ ਹਨ । ਉਨ੍ਹਾਂ ਕਿਹਾ ਕਿ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਵੱਧ ਤੋਂ ਵੱਧ ਸਮਾਂ ਪੰਜਾਬ ਲਈ ਦੇਣਗੇ ਉਨ੍ਹਾਂ ਕਿਹਾ ਕਿ ਸ਼੍ਰੀ ਕੇਜਰੀਵਾਲ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ‘ਚ ਰੈਲੀਆਂ ਕਰਨਗੇ ਅਤੇ ਉਨਹਾਂ ਕਿਹਾ ਕਿ ਹਰੇਕ ਰੈਲੀ ਵਿਚ ਵੱਡਾ ਇਕੱਠ ਹੋਵੇਗਾ । ਇਸ ਸਮੇਂ ਪਾਰਟੀ ਆਗੂ ਅਤੇ ਵਰਕਰ ਵੱਡੀ ਗਿਣਤੀ ‘ਚ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *