ਬੈਂਕਾਂ ਦੇ ਬਾਹਰ ਕਈ ਕਈ ਘੰਟੇ ਪਿਆਸੇ ਖੜੇ ਲੋਕਾਂ ਲਈ ਪੁਲਿਸ ਸਾਂਝ ਕੇਂਦਰ ਵੱਲੋ ਪਾਣੀ ਪਿਲਾਇਆ ਗਿਆ

ss1

ਬੈਂਕਾਂ ਦੇ ਬਾਹਰ ਕਈ ਕਈ ਘੰਟੇ ਪਿਆਸੇ ਖੜੇ ਲੋਕਾਂ ਲਈ ਪੁਲਿਸ ਸਾਂਝ ਕੇਂਦਰ ਵੱਲੋ ਪਾਣੀ ਪਿਲਾਇਆ ਗਿਆ

3-sunam-17-novਸ਼ੁਨਾਮ/ਊਧਮ ਸਿੰਘ ਵਾਲਾ 17 ਨਵੰਬਰ ( ਹਰਬੰਸ ਸਿੰਘ ਮਾਰਡੇ ) ਦੇਸ਼ ਦੇ ਪ੍ਰਧਾਂਨ ਮੰਤਰੀ ਵੱਲੋ ਕਾਲੇ ਧਨ ਨੂੰ ਰੋਕਣ ਲਈ ਕੀਤੀ ਗਈ ਸ਼ਰਜੀਕਲ ਸਟਰਾਈਕ ਵਿੱਚ ਪੁਰਾਂਣੇਂ 500 ਅਤੇ 1000 ਦੇ ਨੋਟ ਬਜਾਰਾਂ ਵਿੱਚ ਨਾਂ ਚੱਲਣ ਅਤੇ ਬੈਕਾਂ ਵਿੱਚ ਨਵੇਂ ਨੋਟ ਬਦਲਣ ਦੇ ਇੱਕ ਹਫਤਾ ਬੀਤ ਜਾਂਣ ਬਾਅਦ ਵੀ ਆਮ ਲੋਕ ਅਤੇ ਮਜਦੂਰ ਵਰਗ ਦੀਆਂ ਮੁਸਕਲਾਂ ਵਧਦੀਆਂ ਹੀ ਜਾ ਰਹੀਆਂ ਹਨ ਕਿਉਕਿ ਆਪਣੀ ਪੁਰਾਣੀ ਨਕਦੀ ਬਦਲਾਉਣ ਅਤੇ ਜਮਾ ਕਰਵਾਉਣ ਨੂੰ ਲੈਕੇ ਬੈਂਕਾਂ ਵਿਚ ਲੱਗੀ ਭਾਰੀ ਭੀੜ, ਜਿਨਾਂ ਨੂੰ ਬੈਂਕਾਂ ਵੱਲੋਂ ਕੋਈ ਸਲਹੂਲਤ ਨਹੀ ਦਿਤੀ ਜਾ ਰਹੀ, ਲੋਕਾਂ ਨੂੰ ਮਜਬੂਰੀ ਵਸ ਬੈਂਕਾਂ ਵਿਚ ਬਾਹਰ ਖੜੇ ਹੋਣਾ ਪੈਂਦਾ ਹੈ, ਕਈ ਕਈ ਘੰਟੇ ਲਾਈਨਾਂ ਵਿਚ ਖੜੇ ਭੁੱਖੇ ਤਿਹਾਏ ਇਹ ਲੋਕ ਇਧਰ ਉਧਰ ਵੀ ਨਹੀ ਜਾ ਸਕਦੇ।ਜਿਸ ਦੇ ਚਲਦਿਆਂ ਸਥਾਨਕ ਪੁਲਿਸ ਸਾਂਝ ਕੇਂਦਰ ਵੱਲੋਂ ਲੋਕਾਂ ਨੂੰ ਬੈਂਕ ਦੇ ਬਾਹਰ ਹੀ ਸ਼ੁਧ ਪਾਣੀ ਪ੍ਰਦਾਨ ਕਰਨ ਦਾ ਸ਼ਲਾਘਾਂਯੋਗ ਕੰਮ ਕੀਤਾ ਜਾ ਰਿਹਾ ਹੈ। ਸਥਾਨਕ ਪੁਲਿਸ ਸਾਂਝ ਕੇਂਦਰ ਦੇ ਇੰਚਾਰਜ ਜੋਗਿੰਦਰ ਸਿੰਘ ਅਤੇ ਗੁਰਜੀਤ ਸਿੰਘ ਦੀ ਅਗਵਾਈ ਵਿਚ ਆਪਣੇ ਸਟਾਫ ਮੈਂਬਰ ਇੰਦਰਜੀਤਸਿੰਘ, ਜਸ਼ਵੀਰ ਕੋਰ, ਬੇਅੰਤ ਕੋਰ, ਮਨਿੰਦਰਕੋਰ ਅਤੇ ਸਾਂਝ ਕੇਂਦਰ ਸਿਵਲ ਮੈਂਬਰ ਦੀਪਕ ਕੁਮਾਰ ਅਧਲਖਾ, ਵਿਕਾਸ ਸਿੰਗਲਾ, ਜਗਵੀਰ ਸਿੰਘ ਭੰਮ ਅਤੇ ਰਿੰਕੂ ਸਿਗਲਾ ਵੱਲੋ ਸਟੇਟ ਬੈਂਕ ਆਫ ਪਟਿਆਲਾ ਅਤੇ ਹੋਰ ਬੈਂਕਾਂ ਵਿਚ ਕਤਾਰ ਵਿਚ ਖੜੇ ਲੋਕਾਂ ਨੂੰ ਪਾਣੀ ਪਿਲਾਇਆ। ਇਸ ਮੋਕੇ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਗੁਰਜੀਤ ਸਿੰਘ ਨੇ ਕਿਹਾ ਕਿ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਅਤੇ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਜਲ ਸੇਵਾ ਵੱਖ ਵੱਖ ਬੈਂਕਾਂ ਵਿਚ ਆਪਣੀ ਨਕਦੀ ਬਦਲਵਾਉਣ, ਨਕਦੀ ਲੈਣ ਅਤੇ ਜਮਾ ਕਰਵਾਉਣ ਆਏ ਲੋਕਾਂ ਲਈ ਕੀਤੀ ਜਾ ਰਹੀ ਹੈ, ਜਿਸ ਨਾਲ ਉਨਾਂ ਨੂੰ ਜਨ ਸੇਵਾ ਕਰਦੇ ਹੋਏ ਆਨੰਦ ਵੀ ਮਿਲ ਰਿਹਾ ਹੈ। ਲੋਕਾਂ ਨੇ ਜਿੱਥੇ ਪੁਲਿਸ ਦੇ ਇਸ ਕੰਮ ਦੀ ਸਰਾਹਨਾ ਕੀਤੀ ਉੱਥੇ ਸਰਕਾਰ ਦੇ ਫੈਸ਼ਲੇ ਤੋ ਨਿਰਾਸ਼ਾ ਵੀ ਪ੍ਰਗਟਾਈ।ਇਸ ਮੋਕੇ ਕੁਝ ਬਜੁਰਗਾਂ ਨੇ ਕਿਹਾ ਕਿ ਸਰਕਾਰ ਵੱਲੋ ਇਹ ਐਲਾਂਨ ਵੀ ਕੀਤਾ ਗਿਆ ਸੀ ਅੰਗਹੀਣ ਅਤੇ ਬਜੁਰਗਾਂ ਨੂੰ ਆਪਣੀ ਕਰੰਸੀ ਬਦਲਣ ਲਈ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀ ਪਰ ਇੱਥੇ ਤਾਂ ਬਜੁਰਗ ਹੀ ਘੰਟਿਆਂ ਵੱਧੀ ਲਾਈਨਾਂ ਵਿੱਚ ਖੜੇ ਖੜੇ ਥੱਖਕੇ ਬੈਠ ਬੈਠ ਕੇ ਆਪਣੀ ਬਾਰੀ ਦਾ ਇੰਤਜਾਰ ਕਰ ਰਹੇ ਹਨ ਇੱਨਾਂ ਦਾ ਕੋਈ ਯੋਗ ਪ੍ਰਬੰਧ ਕਰਨਾਂ ਚਾਹੀਦਾ ਹੈ ਜਾਂ ਜਿੱਨੀ ਦੇਰ ਤੱਕ ਨਵੀ ਕਰੰਸੀ ਖੁੱਲ ਕੇ ਨਹੀ ਮਿਲਣ ਲਗਦੀ ਓਦੋ ਤੱਕ ਪੁਰਾਂਣੀ ਕਰੰਸੀ ਹੀ ਬਜਾਰਾ ਵਿੱਚ ਚਲਣ ਦੀ ਇਜਾਜਤ ਦਿੱਤੀ ਜਾਵੇ।

print
Share Button
Print Friendly, PDF & Email