ਘੋਲੀਆ ਖੁਰਦ ‘ਚ ਸਿਹਤ ਵਿਭਾਗ ਨੇ ਲਗਾਇਆ ਜਾਂਚ ਕੈਂਪ

ss1

ਘੋਲੀਆ ਖੁਰਦ ‘ਚ ਸਿਹਤ ਵਿਭਾਗ ਨੇ ਲਗਾਇਆ ਜਾਂਚ ਕੈਂਪ

ਬਾਘਾ ਪੁਰਾਣਾ, 17 ਨਵੰਬਰ ( ਕੁਲਦੀਪ ਘੋਲੀਆ/ ਸਬਾਜੀਤ ਪੱਪੂ )-:ਸਿਹਤ ਵਿਭਾਗ ਵਲੋਂ ਪਿੰਡ ਘੋਲੀਆ ਖੁਰਦ ‘ਚ ਸਿਹਤ ਜਾਂਚ ਅਤੇ ਜਾਗਰੂਕ ਕੈਂਪ ਲਗਾਇਆ ਗਿਆ ਜਿਸ ਵਿਚ ਮਾਹਿਰ ਡਾਕਟਰਾਂ ਵਲੋਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਪਿੰਡ ਵਾਸੀਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ । ਇਸ ਸਮੇਂ ਸਿਹਤ ਵਿਭਾਗ ਚੰਡੀਗੜ੍ਹ ਤੋਂ ਪਹੁੰਚੀ ਟੀਮ ਅਤੇ ਸਮੂਹ ਡਾਕਟਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਾਂਚ ਸਮੇਂ ਜੋ ਮਰੀਜ ਸ਼ੱਕੀ ਪਾਏ ਜਾਂਦੇ ਹਨ ਉਨ੍ਹਾਂ ਨੂੰ ਨੇੜਲੇ ਸਿਵਲ ਹਸਪਤਾਲ ‘ਚ ਜਾਂਚ ਅਤੇ ਇਲਾਜ ਲਈ ਭੇਜ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਸਾਰੇ ਮਰੀਜਾਂ ਦੀ ਜਾਂਚ ਅਤੇ ਸੱਕੀ ਲੋੜਵੰਦਾਂ ਮਰੀਜਾਂ ਨੂੰ ਫਰੀ ਦਿਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ । ਇਸ ਸਮੇਂ ਡਾ: ਸੁਰਜੀਤ ਸਿੰਘ, ਰਾਜਨ ਗਿੱਲ, ਡਾ: ਰਣਜੀਤ ਸਿੰਘ, ਡਾ: ਪ੍ਰੀਤਮ ਸਿੰਘ, ਬਲਵੀਰ ਸਿੰਘ, ਰਾਜਮਿੰਦਰ ਸਿੰਘ, ਸਿਮਰਜੀਤ ਕੌਰ, ਆਸਾ ਰਾਣੀ, ਸਰਪੰਚ ਗੁਰਦੇਵ ਸਿੰਘ, ਪੰਚ ਮਲਕੀਤ ਸਿੰਘ, ਪੰਚ ਪਾਲ ਸਿੰਗ, ਪੰਚ ਚੰਦ ਸਿੰਘ, ਆਸਾ ਵਰਕਰ ਅਮਰਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *