ਸਿਹਤ ਜਾਗਰੂਕਤਾ ਵੈਨ ਵੱਲੋਂ ਬਲਾਕ ਕੌਲੀ ਦੇ 12ਵੇਂ ਦਿਨ ਤੱਕ 63 ਪਿੰਡਾਂ ਵਿੱਚ ਦਿੱਤੀਆਂ ਸੇਵਾਵਾਂ

ss1

ਸਿਹਤ ਜਾਗਰੂਕਤਾ ਵੈਨ ਵੱਲੋਂ ਬਲਾਕ ਕੌਲੀ ਦੇ 12ਵੇਂ ਦਿਨ ਤੱਕ 63 ਪਿੰਡਾਂ ਵਿੱਚ ਦਿੱਤੀਆਂ ਸੇਵਾਵਾਂ
ਸਿਹਤ ਜਾਗਰੂਕਤਾ ਮੁਹਿੰਮ ਤਹਿਤ ਟੀਮਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਲਾਘਾਯੋਗ-ਰੱਖੜਾ

photo-1 photo-2ਪਟਿਆਲਾ, 17 ਨਵੰਬਰ (ਐਚ. ਐਸ. ਸੈਣੀ )-ਸਿਵਲ ਸਰਜਨ, ਪਟਿਆਲਾ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਅੰਜਨਾ ਗੁਪਤਾ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਬਲਾਕ ਕੌਲੀ ਅਧੀਨ ਪੈਂਦੇ ਪਿੰਡਾਂ ਵਿੱਚ ਸਿਹਤ ਜਾਗਰੂਕਤਾ ਵੈਨ ਰਾਹੀ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਅਤੇ ਐਲੋਪੈਥੀ, ਹੋਮੀਓਪੈਥੀ ਅਤੇ ਆਯੂਰਵੈਦਿਕ ਡਾਕਟਰਾਂ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਾ ਕੇ ਮੁਫਤ ਦਵਾਈਆਂ ਤੇ ਲੈਬਾਰਟਰੀ ਟੈਸਟ ਕੀਤੇ ਜਾ ਰਹੇ ਹਨ। ਇਸ ਜਾਗਰੂਕਤਾ ਮੁਹਿੰਮ ਨੂੰ ਪਿੰਡਾਂ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੁਹਿੰਮ ਦੇ ਸਹਾਇਕ ਨੋਡਲ ਅਫਸਰ ਸਰਬਜੀਤ ਸਿੰਘ ਬੀ.ਈ.ਈ ਨੇ ਦੱਸਿਆ ਕਿ ਸਿਹਤ ਜਾਗਰੂਕਤਾ ਮੁਹਿੰਮ ਤਹਿਤ 12 ਵੇਂ ਦਿਨ ਤੱਕ 63 ਪਿੰਡਾਂ ਵਿੱਚ ਮੈਡੀਕਲ ਚੈਕਅੱਪ ਕੈਂਪ ਲਗਾਏ ਜਾ ਚੁੱਕੇ ਹਨ। ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਪ੍ਰਾਪਤੀਆਂ ਸਬੰਧੀ ਜਾਣੂ ਕਰਵਾਉਂਦੀ ਸਿਹਤ ਜਾਗਰੂਕਤਾ ਵੈਨ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਫਲੈਕਸਾ ਨਾਲ ਲੈਸ ਹੈ। ਇਸ ਦੌਰਾਨ ਕੌਮੀ ਸਿਹਤ ਮਿਸ਼ਨ, ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਿਹਤ ਸਕੀਮਾਂ ਸਬੰਧੀ ਪੈਫਲੈਟ ਦੀ ਵੰਡ ਅਤੇ ਐਲ.ਈ.ਡੀ ਰਾਹੀ ਵੀ ਸਿਹਤ ਸਕੀਮਾਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ। ਮੁਹਿੰਮ ਤਹਿਤ ਪਿੰਡ ਝਿੱਲ ਵਿੱਚ ਕੌਂਸਲਰ ਮਾਲਵਿੰਦਰ ਸਿੰਘ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਐਸ.ਐਮ.ਓ ਡਾ: ਗੁਪਤਾ ਅਤੇ ਸਮੂਹ ਟੀਮ ਮੈਂਬਰਾਂ ਨੂੰ ਸਨਮਾਨਿਤ ਕਰਕੇ ਉਨਾਂ ਦੀ ਹੌਂਸਲਾ ਅਫਸਾਈ ਕੀਤੀ। ਪਿੰਡ ਪੁਰਾਣਾ ਰੱਖੜਾ ਵਿਖੇ ਡਾ: ਜਸਵਿੰਦਰ ਕੌਰ ਐਮ.ਓ ਕਲਿਆਣ ਦੀ ਅਗਵਾਈ ਵਿੱਚ ਲਗਾਏ ਮੈਡੀਕਲ ਚੈਕਅੱਪ ਕੈਂਪ ਮੌਕੇ ਸ੍ਰੋਮਣੀ ਅਕਾਲੀ ਦਲ ਜ਼ਿਲਾ ਪਟਿਆਲਾ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ ਪਹੁੰਚੇ ਤੇ ਉਨਾਂ ਮੁੱਖ ਮੰਤਰੀ ਸz. ਪ੍ਰਕਾਸ ਸਿੰਘ ਬਾਦਲ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਸਬੰਧੀ ਸ਼ੁਰੂ ਕੀਤੀ ਸਿਹਤ ਜਾਗਰੂਕਤਾ ਮੁਹਿੰਮ ਦੀ ਸਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਜਿਆਦਾਤਰ ਲੋਕ ਸਿਹਤ ਸੇਵਾਵਾਂ ਤੋਂ ਅਣਜਾਣ ਹੋਣ ਕਰਕੇ ਆਪਣੀ ਮੈਡੀਕਲ ਜਾਂਚ ਕਰਵਾਉਣ ਵਿੱਚ ਵੀ ਦੇਰੀ ਕਰਕੇ ਗੰਭੀਰ ਬਿਮਾਰੀਆਂ ਵਿੱਚ ਘਿਰ ਜਾਂਦੇ ਹਨ ਲਈ ਅਜਿਹੇ ਕੈਂਪ ਜਰੂਰਤਮੰਦ ਲੋਕਾਂ ਦੇ ਲਈ ਚਾਨਣ ਮੁਨਾਰੇ ਦਾ ਕੰਮ ਦਰਦੇ ਹਨ। ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਡਾ: ਮੁਹੰਮਦ ਸਾਜ਼ਿਦ, ਡਾ: ਅੰਮ੍ਰਿਤਪਾਲ ਕੌਰ, ਡਾ: ਰਜਨੀਸ਼ ਕੁਮਾਰ, ਡਾ: ਸੁਮਨ, ਡਾ: ਰਾਜਨੀਤ ਕੌਰ, ਸਮੂਹ ਫਾਰਮਾਸਿਸਟ, ਮਲਟੀਪਰਪਜ਼ ਹੈਲਥ ਸੁਪਰਵਾਇਜਰ ਮੇਲ/ਫੀਮੇਲ, ਮਲਟੀਪਰਪਜ਼ ਹੈਲਥ ਵਰਕਰ ਮੇਲ/ਫੀਮੇਲ ਅਤੇ ਆਪਣੇ-ਆਪਣੇ ਏਰੀਏ ਦੇ ਰੂਰਲ ਮੈਡੀਕਲ ਅਫਸਰਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *