ਸਿਹਤ ਵਿਭਾਗ ਨੇ ਸ਼ਹਿਣਾ ‘ਚ ਕਰਾਏ ਨੁੱਕੜ ਨਾਟਕ

ss1

ਸਿਹਤ ਵਿਭਾਗ ਨੇ ਸ਼ਹਿਣਾ ‘ਚ ਕਰਾਏ ਨੁੱਕੜ ਨਾਟਕ

vikrant-bansal-3ਭਦੌੜ 16 ਨਵੰਬਰ (ਵਿਕਰਾਂਤ ਬਾਂਸਲ) ਆਮ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਸਿਹਤ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਕਸਬਾ ਸ਼ਹਿਣਾ ਦੇ ਮੁਢਲਾ ਸਿਹਤ ਕੇਂਦਰ ‘ਚ ਨੁੱਕੜ ਨਾਟਕ ਖੇਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਨੁੱਕੜ ਨਾਟਕਾਂ ਦੇ ਕਲਾਕਾਰ ਆਪਣੀਆਂ ਮਸਖਰੀਆਂ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦੇ ਕੇ ਰੋਗਾਂ ਦੇ ਲੱਛਣ ਅਤੇ ਹੱਲ ਵੀ ਦੱਸ ਰਹੇ ਹਨ ਇਸ ਦੌਰਾਨ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਸਮੱਗਰੀ ਵੀ ਵੰਡੀ ਗਈ ਮੈਡੀਕਲ ਅਫਸਰ ਡਾਂ ਸ਼ਿਲਪਾ ਗਰਗ ਨੇੇ ਦੱਸਿਆ ਕਿ ਇਹ ਮੁਹਿੰਮ ਬਲਾਕ ਸ਼ਹਿਣਾ ਦੇ ਹਰ ਪਿੰਡ ‘ਚ ਸਿਹਤ ਜਾਗਰੂਕਤਾ ਦਾ ਸੁਨੇਹਾ ਦੇਣ ਲਈ ਜਾਵੇਗੀ ਉਨਾਂ ਦੱਸਿਆ ਕਿ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਨੁੱਕੜ ਨਾਟਕ ਵੀ ਕਰਵਾਏ ਜਾ ਰਹੇ ਹਨ ਇਸ ਮੌਕੇ ਫਾਰਮਾਸਿਸਟ ਹਰਪਾਲ ਸਿੰਘ ਪਾਲੀ, ਡਾਂ ਆਰਐਸ ਚਾਵਲਾ, ਮੱਘਰ ਸਿੰਘ, ਸਿਹਤ ਵਿਭਾਗ ਦੇ ਐਸਆਈ ਜਗਦੇਵ ਸਿੰਘ, ਸਿਹਤ ਕਰਮਚਾਰੀ ਪ੍ਰੀਤਮ ਸਿੰਘ, ਗੁਰਪ੍ਰੀਤ ਸਿੰਘ ਸ਼ਹਿਣਾ, ਮਿੱਠੂ ਸਿੰਘ, ਰਾਮ ਸਿੰਘ, ਗੀਤਾ ਰਾਣੀ, ਸਤਪਾਲ ਕੌਰ, ਸਰਬਜੀਤ ਕੌਰ, ਸਵਰਨਜੀਤ ਕੌਰ, ਉਪ ਵੈਦ ਜਗਦੀਪ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *