ਪੰਛੀ ਬਚਾਉ ਮੁਹਿੰਮ ਤਹਿਤ ਕਰਵਾਏ ਮੁਕਾਬਲੇ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ

ss1

ਪੰਛੀ ਬਚਾਉ ਮੁਹਿੰਮ ਤਹਿਤ ਕਰਵਾਏ ਮੁਕਾਬਲੇ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ30-5

ਤਪਾ ਮੰਡੀ,30 ਅਪ੍ਰੈਲ (ਨਰੇਸ਼ ਗਰਗ ) ਗਾਰਗੀ ਫਾਊਡੇਸ਼ਨ ਤਪਾ  ਵੱਲੋਂ ਪੰਛੀ ਬਚਾਉ ਮੁਹਿੰਮ ਨੂੰ ਪੇਂਡੂ ਖੇਤਰ ‘ਚ ਲਿਜਾਣ ਲਈ ਪਿੰਡ ਧੌਲਾ ਵਿਖੇ ਗਿਆਨ ਸਾਗਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸੁਖਾਨੰਦ ਆਈ ਡੋਨੇਸ਼ਨ ਸੁਸਾਇਟੀ ਦੇ ਪ੍ਰਧਾਨ ਡਾ.ਅਮਿੱਤ ਕੇ.ਕੁਮਾਰ ਨੇ ਕੀਤੀ। ਫਾਉਡੇਸ਼ਨ ਵੱਲੋਂ ਇਸ ਮੌਕੇ ਕਰਵਾਏ ਗਏ ਪੰਛੀਆਂ ਨਾਲ ਸਬੰਧਤ ਡਰਾਇੰਗ ਮੁਕਾਬਲੇ ‘ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੁਕਾਬਲੇ ‘ਚ 70 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਜਿਨਾਂ ਨੇ ਵੱਖੋ-ਵੱਖਰੇੇ ਅੰਦਾਜ ‘ਚ ਅਪਣੀ ਡਰਾਇੰਗ ਬਣਾਈ। ਇਸ ਮੌਕੇ ਪੰਛੀਆਂ ਦੇ ਸੰਬੰਧ ‘ਚ ਗਿਆਨ ਰੱਖਣ ਵਾਲੇ ਗੁਰਸੇਵਕ ਸਿੰਘ ਧੌਲਾ ਨੇ ਪੰਛੀਆਂ ਦੀਆਂ ਜਾਤੀਆਂ,ਪਰਜਾਤੀਆਂ,ਇਨਾਂ ਦੀ ਸਾਂਭ-ਸੰਭਾਲ,ਖੁਰਾਕ, ਪਾਣੀ ਅਤੇ ਆਲਣਿਆਂ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ ਦੀ ਜਾਣਕਾਰੀ ਦਿੱਤੀ। ਉਨਾਂ ਨੇ ਘਰੇਲੂ ਬੇਕਾਰ ਸਮਾਨ ਤੋਂ ਪੰਛੀਆਂ ਲਈ ਪਾਣੀ ਦੇ ਪ੍ਰਬੰਧ ਲਈ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ ਦੀ ਵੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਫਾਉਡੇਸ਼ਨ ਦੇ ਸੰਸਥਾਪਕ ਜਨਕ ਰਾਜ ਗਾਰਗੀ ਐਡਵੋਕੇਟ ਨੇ ਫਾਉਡੇਸ਼ਨ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਪੰਛੀ ਬਚਾਉ ਮੁਹਿੰਮ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਵਿਦਿਆਰਥੀਆਂ ‘ਚ ਪੰਛੀਆਂ ਨਾਲ ਸੰਬੰਧਤ ਇੱਕ ਕੁਇਜ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਪੰਜ ਵਿਦਿਆਰਥੀ ਜੇਤੂ ਐਲਾਨੇ ਗਏ ਜਿਨਾਂ ਨੂੰ ਤਗਮੇ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾ.ਅਮਿੱਤ ਕੇ.ਕੁਮਾਰ, ਸ਼ਹੀਦ ਅਮਰਜੀਤ ਸਿੰਘ ਕਲੱਬ ਧੌਲਾ ਦੇ ਪ੍ਰਧਾਨ ਸੰਦੀਪ ਬਾਵਾ,ਮਾਤਾ ਦਿਆਵੰਤੀ ਚੈਰੀਟੇਬਲ ਟਰੱਸਟ ਦੇ ਸਕੱਤਰ ਧਰਮਪਾਲ ਕਾਂਸਲ ਅਤੇ ਸਮਾਜ ਸੇਵੀ ਗੁਰਸੇਵਕ ਸਿੰਘ ਧੌਲਾ ਨੂੰ ਸਕੂਲ ਦੇ ਚੇਅਰਮੈਨ ਰਿਸਵ ਜੈਨ,ਡਾਇਰੈਕਟਰ ਸੁਰੇਸ਼ ਬਾਂਸਲ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਵੱਲੋਂ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਅੰਤ ‘ਚ ਸਕੂਲੀ ਬੱਚਿਆਂ ਵੱਲੋਂ ਸੰਗੀਤਮਈ ਰਾਸਟਰੀ ਗੀਤ ਵੀ ਪੇਸ਼ ਕੀਤਾ ਗਿਆ। ਇਸ ਮੋਕੇ ਸਕੂਲੀ ਬੱਚਿਆਂ,ਸਟਾਫ ਤੋਂ ਇਲਾਵਾ ਬਹਾਦੁਰ ਸਿੰਘ,ਸਿਸਨ ਪਾਲ ਜੱਜ,ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *