ਲੱਚਰ ਗੀਤਾਂ ਰਾਹੀਂ ਕੁਰਾਹੇ ਪੈ ਰਹੀ ਜਵਾਨੀ ਨੂੰ ਬਚਾਉਣ ਦੀ ਲੋੜ- ਪਰਗਟ ਸਿੰਘ ਮੋਗਾ

ss1

ਲੱਚਰ ਗੀਤਾਂ ਰਾਹੀਂ ਕੁਰਾਹੇ ਪੈ ਰਹੀ ਜਵਾਨੀ ਨੂੰ ਬਚਾਉਣ ਦੀ ਲੋੜ- ਪਰਗਟ ਸਿੰਘ ਮੋਗਾ
ਦੁਬਈ ਦੀ ਧਰਤੀ ‘ਤੇ ਰਹਿ ਕੇ ਗੁਰਸਿੱਖ ਵੀਰਾਂ ਵੱਲੋਂ ਵੱਡੀ ਲਹਿਰ-“ਸਿਰ ਦਾ ਤਾਜ ਦਸਤਾਰ ਦਾ ਆਗਾਜ਼” ਦੀ ਸ਼ੁਰੂਆਤ ਜਲਦੀ

pargat-singh-mogaਤਲਵੰਡੀ ਸਾਬੋ, 16 ਨਵੰਬਰ (ਗੁਰਜੰਟ ਸ਼ਿੰਘ ਨਥੇਹਾ)- ਦੁਬਈ ਦੀ ਧਰਤੀ ‘ਤੇ ਪਿਛਲੇ ਇੱਕ ਸਾਲ ਤੋਂ ਜਿੱਥੇ ਗੁਰਸਿੱਖ ਵੀਰਾਂ ਵੱਲੋਂ ਦਸਤਾਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਉੱਥੇ ਸਿਰ ਦਾ ਤਾਜ ਦਸਤਾਰ ਦੀ ਅਹਿਮੀਅਤ, ਇਤਿਹਾਸ ਤੇ ਗੁਬਾਣੀ ਦੀ ਵਿਚਾਰ ਨਾਲ ਨੌਜਵਾਨ ਵੀਰਾਂ ਨੂੰ ਜੋੜਿਆ ਜਾਂਦਾ ਹੈ। ਪ੍ਰੰਤੂ ਅੱਜ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਲੱਚਰ, ਮਾਰ ਧਾੜ ਵਾਲੇ ਗੀਤਾਂ ਨੂੰ ਸੁਣ ਕੇ ਜਵਾਨੀ ਕੁਰਾਹੇ ਪੈ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੁਬਈ ‘ਚ ਉਕਤ ਸੇਵਾਵਾਂ ਕਰ ਰਹੇ ਮੋਗਾ ਵਾਸੀ ਭਾਈ ਪਰਗਟ ਸਿੰਘ ਮੋਗਾ ਨੇ ਸਾਡੇ ਇਸ ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਅਤੇ ਪੰਜਾਬ ਵਾਸੀਆਂ ਨੂੰ ਮੀਡੀਆ ਰਾਹੀਂ ਅਪੀਲ ਕਰਦਿਆਂ ਕੀਤਾ।
ਭਾਈ ਪਰਗਟ ਸਿੰਘ ਨੇ ਅੱਗੇ ਬੋਲਦਿਆਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਜੇ ਅਸੀ ਕਲਗੀਧਰ ਦੇ ਧੀਆਂ-ਪੁੱਤਰ ਅਖਵਾਉਂਦੇ ਹਾਂ ਤਾਂ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣਾ ਹੋਵੇਗਾ, ਪੰਜਾਬ ਦੀ ਜਵਾਨੀ ਦਾ ਲੱਚਰਤਾ ਤੋਂ ਖਹਿੜਾ ਛੁਡਵਾਉਣਾ ਹੋਵੇਗਾ। ਉਹਨਾਂ ਪੰਜਾਬੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਾਡੀ ਸਾਰੀ ਜਿੰਦਗੀ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਗ਼ਲਤ ਕਹਿੰਦਿਆਂ ਹੀ ਨਾ ਲੰਘ ਜਾਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦਸ਼ਮੇਸ ਪਿਤਾ ਨੇ ਆਪਣੇ ਪੁੱਤਰ ਕਿਸੇ ਜਥੇਦਾਰ, ਕਿਸੇ ਖਾਸ ਧੜੇ ਜਾਂ ਕਿਸੇ ਪ੍ਰਧਾਨ ਵੱਲ ਹੱਥ ਕਰਕੇ ਨਹੀਂ ਵਾਰੇ ਸਨ ਸਗੋਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਇਹ ਵੱਡਾ ਉਪਕਾਰ ਕੀਤਾ ਸੀ।ਜਿਸ ਕਰਕੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਪਾਰਟੀਆਂ, ਧੜੇਬੰਧੀਆਂ ਤੋਂ ਉੱਪਰ ਉੱਠ ਕੇ ਜਵਾਨੀ ਨੂੰ ਬਚਾਉਣ ਦਾ ਯਤਨ ਕਰੀਏ।
ਭਾਈ ਪਰਗਟ ਸਿੰਘ ਨੇ ਦੇਸਾਂ-ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਦੁਬਈ ‘ਚ ਵਸਦੇ ਗੁਰਸਿੱਖਾਂ ਵੱਲੋਂ ਦਸਤਾਰ ਦੀ ਸੰਭਾਲ ਲਈ 23 ਦਸੰਬਰ-16 ਨੂੰ ਬਾਬਾ ਜੋਰਾਵਰ ਸਿੰਘ ਦਸਤਾਰ ਕਲੱਬ ਵੱਲੋਂ ਵੱਡੇ ਪੱਧਰ ‘ਤੇ ਪਹਿਲਾ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਪੰਜਾਬੀ ਵੀਰਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਉਹਨਾਂ ਪੰਜਾਬ ‘ਚ ਵਸਦੇ ਗੁਰਸਿੱਖਾਂ ਨੂੰ ਵੀ ਬੇਨਤੀ ਕੀਤੀ ਕਿ ਆਂਪੋ ਆਪਣੇ ਇਲਾਕਿਆਂ ਅੰਦਰ ਅਜਿਹੇ ਮੁਕਾਬਲੇ ਅਤੇ ਕੈਂਪ ਲਗਾਏ ਜਾਣ ਤਾਂ ਕਿ ਅਲੋਪ ਹੋ ਚੁੱਕੀ ਦਸਤਾਰ ਮੁੜ ਸਾਡੇ ਸਿਰਾਂ ‘ਤੇ ਤਾਜ਼ ਸਜ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *