ਅਕਾਲੀ-ਭਾਜਪਾ ਸਰਕਾਰ ਨੇ ਨਿੱਜੀ ਹਿੱਤਾਂ ਲਈ ਸਦਾ ਪੰਜਾਬ ਨਾਲ ਧੋਖਾ ਕੀਤਾ ਸੁਖਵਿੰਦਰ ਧਾਲੀਵਾਲ

ss1

ਅਕਾਲੀ-ਭਾਜਪਾ ਸਰਕਾਰ ਨੇ ਨਿੱਜੀ ਹਿੱਤਾਂ ਲਈ ਸਦਾ ਪੰਜਾਬ ਨਾਲ ਧੋਖਾ ਕੀਤਾ ਸੁਖਵਿੰਦਰ ਧਾਲੀਵਾਲ
ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਾੜਿਆ ਪੁਤਲਾ

vikrant-bansal-1ਭਦੌੜ 16 ਨਵੰਬਰ (ਵਿਕਰਾਂਤ ਬਾਂਸਲ) ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਹੀ ਹਰ ਮਸਲੇ ‘ਚ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਜਿਸ ਕਰਕੇ ਅੱਜ ਪੰਜਾਬ ਹਰ ਪਾਸੇ ਤੋ ਪੂਰੀ ਤਰਾਂ ਪਛੜ ਕੇ ਰਹਿ ਗਿਆ ਹੈ। ਇਨਾਂ ਸ਼ਬਦਾ ਦਾ ਪ੍ਰਗਟਾਵਾ ਨੇੜਲੇ ਪਿੰਡ ਮੌੜ ਨਾਭਾਂ ਦੇ ਬੱਸ ਸਟੈਡ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਪੁਤਲੇ ਸਾੜ ਕੇ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਪ੍ਰੈਸ ਸਕੱਤਰ ਕਿਸਾਨ ਮਜਦੂਰ ਸੈਲ ਕਾਂਗਰਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਡਾਕਾ ਕੇਂਦਰ ਤੇ ਸੂਬਾ ਸਰਕਾਰ ਦੀ ਸਹਿਮਤੀ ਨਾਲ ਮਾਰਿਆ ਗਿਆ ਹੈ। ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਦੋਵੇਂ ਪਾਰਟੀਆਂ ਕੋਝੇ ਹੱਥ ਕੰਢੇ ਅਪਣਾ ਰਹੀਆਂ ਹਨ। ਬੁਲਾਰਿਆ ਨੇ ਕਿਹਾ ਕਿ ਬਾਦਲ ਸਰਕਾਰ ਨੇ 1976 ਵਿੱਚ ਪੈਸੇ ਲੈ ਕੇ ਹਰਿਆਣੇ ਨੂੰ ਪਾਣੀ ਦੇਣ ਦਾ ਬਿਲ ਪਾਸ ਕੀਤਾ। 1970 ‘ਚ ਨਹਿਰ ਦੀ ਉਸਾਰੀ ਸੁਰੂ ਕੀਤੀ ਅਤੇ 1982 ਤੱਕ ਨਹਿਰ ਦੀ ਉਸਾਰੀ ਜਾਰੀ ਰਹੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪਾਣੀਆਂ ਦੇ ਹੱਕਾਂ ਲਈ ਆਪਣੀ ਪਾਰਟੀ ਦੀ ਕੇਂਦਰ ‘ਚ ਸਰਕਾਰ ਦੇ ਉਲਟ ਡਟਕੇ ਪਾਣੀਆਂ ਨੂੰ ਬਚਾਉਣ ਲਈ ਸਿਆਸੀ ਜੀਵਨ ਦਾਅ ਤੇ ਲਾ ਦਿੱਤਾ ਸੀ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਾਣੀਆਂ ਨੂੰ ਬਚਾਉਣ ਲਈ ਅਦਾਲਤ ‘ਚ ਐਵੀਡੈਂਸ ਪੇਸ ਨਹੀ ਕੀਤਾ। ਜਿਸ ਕਾਰਨ ਫੈਸਲਾ ਇਕ ਪਾਸੜ ਹੋਇਆ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੂਹ ਵਿਧਾਇਕਾਂ ਵੱਲੋ ਅਸਤੀਫਾ ਦਿੱਤੇ ਜਾਣ ਤੇ ਪ੍ਰਕਾਸ ਸਿੰਘ ਬਾਦਲ ਇਸ ਨੂੰ ਸਿਆਸੀ ਡਰਾਮਾ ਕਹਿ ਰਹੇ ਹਨ, ਪਰ ਖੁਦ ਭਾਜਪਾ ਦੇ ਦਬਾਅ ਹੇਠ ਅਸਤੀਫਾ ਦੇ ਕੇ ਸਿਆਸੀ ਡਰਾਮਾ ਵੀ ਨਹੀ ਕਰ ਸਕਦੇ। ਉਨਾਂ ਕਿਹਾ ਕਿ ਬਾਦਲ ਤੋ ਪੰਜਾਬ ਦੇ ਲੋਕਾ ਨੂੰ ਕੋਈ ਵੀ ਆਸ ਨਹੀ ਰੱਖਣੀ ਚਾਹੀਦੀ ਕਿਉਕਿ ਇਨਾਂ ਨੇ ਹਮੇਸ਼ਾ ਹੀ ਕਿਸਾਨਾਂ ਨੂੰ ਖੁਦਕੁਸੀਆ ਦੇ ਰਾਹ ਤੇ ਤੋਰਨ ਤੋ ਬਿਨਾਂ ਕੁਝ ਨਹੀ ਕੀਤਾ।

print
Share Button
Print Friendly, PDF & Email