ਨੋਟਬੰਦੀ ਦੇ ਹਫ਼ਤਾ ਬਾਅਦ ਵੀ ਲਾਇਨਾਂ ਵਿੱਚ ਰੁਲ ਰਿਹਾ ਹੈ ਆਮ ਆਦਮੀ

ss1

ਨੋਟਬੰਦੀ ਦੇ ਹਫ਼ਤਾ ਬਾਅਦ ਵੀ ਲਾਇਨਾਂ ਵਿੱਚ ਰੁਲ ਰਿਹਾ ਹੈ ਆਮ ਆਦਮੀ
ਨੋਟਬੰਦੀ ਨਾਲ ਆਮ ਲੋਕ ਅਤੇ ਬੈਂਕ ਮੁਲਾਜਮ ਜ਼ਿਆਦਾ ਪਰੇਸ਼ਾਨ

vikrant-bansal-2ਭਦੌੜ 16 ਨਵੰਬਰ (ਵਿਕਰਾਂਤ ਬਾਂਸਲ) ਮੋਦੀ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਲਗਾਏ ਜਾਣ ਨੂੰ ਭਾਵੇਂ ਇੱਕ ਹਫ਼ਤਾ ਹੋ ਗਿਆ ਪਰ ਆਮ ਆਦਮੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਪੱਤਰਕਾਰਾਂ ਵੱਲੋਂ ਭਦੌੜ ਸ਼ਹਿਰ ਦੇ ਵੱਖ-ਵੱਖ ਬੈਂਕਾਂ ਦੇ ਕੀਤੇ ਗਏ ਦੌਰਿਆਂ ਤੋਂ ਇੱਕ ਗੱਲ ਜੋ ਸਾਹਮਣੇ ਆਈ ਹੈ ਉਹ ਇਹ ਹੈ ਕਿ ਬੈਂਕਾਂ ਵਿੱਚ ਜ਼ਿਆਦਾਤਰ ਮੱਧਮ ਅਤੇ ਗਰੀਬ ਵਰਗ ਦੇ ਲੋਕ ਹੀ ਲਾਇਨਾਂ ਵਿੱਚ ਖੜੇ ਨਜ਼ਰ ਆ ਰਹੇ ਹਨ ਜਦੋਂਕਿ ਧਨਾਢ ਵਰਗ ਨਾਲ ਸਬੰਧਿਤ ਕੋਈ ਵਿਅਕਤੀ ਇਨਾਂ ਲਾਈਨਾਂ ‘ਚ ਲੱਗਾ ਨਜ਼ਰ ਨਹੀਂ ਆ ਰਿਹਾ ਨੋਟ ਬਦਲਵਾਉਣ ਲਈ ਚਾਹੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵੇਗੀ ਪਰ ਜ਼ਮੀਨੀ ਹਕੀਕਤ ਉਸ ਦੇ ਉਲਟ ਹੈ। ਭਦੌੜ ਸ਼ਹਿਰ ਦੇ ਆਸੇ-ਪਾਸੇ ਪਿੰਡਾਂ ਵਾਲਿਆਂ ਦੀ ਸਥਿਤੀ ਹੋਰ ਵੀ ਜ਼ਿਆਦਾ ਖ਼ਰਾਬ ਹੈ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਨੋਟ ਬਦਲਵਾਉਣ ਲਈ ਸ਼ਹਿਰਾਂ ‘ਚ ਆ ਕੇ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਲੋਕ ਆਪਣੀ ਦਿਹਾੜੀ ਛੱਡ ਕੇ ਨੋਟ ਬਦਲਣ ਲਈ ਬੈਂਕਾਂ ਦੇ ਬਾਹਰ ਲਾਈਨਾਂ ‘ਚ ਲੱਗੇ ਹੋਏ ਹਨ ਲਾਈਨਾਂ ‘ਚ ਖੜੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਉਨਾਂ ਦੀ ਵਾਰੀ 5-6 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਆਉਂਦੀ ਹੈ ਨੋਟ ਬਦਲਾਉਣ ਲਈ ਆਏ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਉਨਾਂ ਨੂੰ ਆਪਣੀ ਦਿਹਾੜੀ ਮਾਰ ਕੇ ਨੋਟ ਬਦਲਾਉਣ ਲਈ ਆਉਣਾ ਪੈਂਦਾ ਹੈ ਅਤੇ ਕਈ ਬੈਂਕ ‘ਚ ਕੈਸ਼ ਖਤਮ ਹੋਣ ਕਾਰਨ ਉਨਾਂ ਨੂੰ ਖਾਲੀ ਹੱਥ ਘਰ ਪਰਤਣਾ ਪੈਂਦਾ ਹੈ ।
ਨੋਟਬੰਦੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ ਬੈਂਕ ਮੁਲਾਜ਼ਮ-ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਨੋਟ ਬੰਦ ਹੋਣ ਕਾਰਨ ਬੈਂਕ ਕੈਸ਼ੀਅਰ ਸਭ ਤੋਂ ਵਧ ਪ੍ਰਭਾਵਿਤ ਵਰਗ ਹੈ ਕਿਉਂਕਿ ਦਿਨ ਚੜਦੇ ਨਾਲ ਹੀ ਉਹਨਾਂ ਅੱਗੇ ਵੱਡੀਆਂ-ਵੱਡੀਆਂ ਲਾਇਨਾਂ ਲੱਗ ਜਾਂਦੀਆਂ ਹਨ ਅਤੇ ਉਹਨਾਂ ਨੂੰ ਇੱਕ ਦਿਨ ਵਿੱਚ ਕਰੋੜਾਂ ਦਾ ਲੈਣ-ਦੇਣ ਕਰਨਾ ਪੈਂਦਾ ਹੈ। ਇਲਾਕੇ ਦੇ ਜ਼ਿਆਦਾਤਰ ਬੈਂਕਾਂ ਦੇ ਮੈਨੇਜਰਾਂ ਮੁਤਾਬਕ ਕੈਸ਼ੀਅਰਾਂ ਨੂੰ ਆਪਣੇ ਖਾਤੇ ਠੀਕ ਕਰਦੇ ਸਮੇਂ ਰੋਜ਼ਾਨਾ ਆਧਾਰ ‘ਤੇ ਆਪਣੀ ਤਨਖਾਹ ‘ਚੋਂ ਘੱਟੋ-ਘੱਟ 2,000 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇੱਕ ਪ੍ਰਾਈਵੇਟ ਬੈਂਕ ਦੇ ਇਕ ਕੈਸ਼ੀਅਰ ਨੇ ਦੱਸਿਆ ਕਿ ਨੋਟਬੰਦੀ ਵਾਲਾ ਇੱਕ ਵੱਡਾ ਆਪ੍ਰੇਸ਼ਨ ਹੈ ਅਸੀਂ ਇਕ ਦਿਨ ‘ਚ ਘੱਟੋ-ਘੱਟ 1 ਕਰੋੜ ਰੁਪਏ ਦੀ ਕਰੰਸੀ ਬਦਲ ਅਤੇ ਲੈਣ-ਦੇਣ ਕਰ ਰਹੇ ਹਾਂ ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਜਮਾਂ ਤੋਂ ਜ਼ਿਆਦਾ ਪੈਸੇ ਅਤੇ ਕਈ ਵਾਰ ਘੱਟ ਨਿਕਲ ਜਾਂਦੇ ਹਨ ਇਸ ਪੈਸੇ ਨੂੰ ਸਾਡੀ ਤਨਖਾਹ ‘ਚੋਂ ਕੱਟ ਲਿਆ ਜਾਂਦਾ ਹੈ ਇਕ ਦੂਜੇ ਕੈਸ਼ੀਅਰ ਨੇ ਦੱਸਿਆ ਕਿ ਪਿਛਲੇ ਦਿਨਾਂ ‘ਚ ਖਾਤੇ ਮੇਲ ਨਾ ਖਾਣ ਕਾਰਨ ਉਹ 3000 ਰੁਪਏ ਆਪਣੀ ਜੇਬ ਤੋਂ ਦੇ ਚੁੱਕੇ ਹਨ ਉਨਾਂ ਨੇ ਕਿਹਾ ਕਿ ਇਹ ਪੈਸਾ ਮੇਰੀ ਖੁਦ ਦੀ ਜੇਬ ‘ਚੋਂ ਜਾ ਰਿਹਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *