ਸਰਦ ਰੁੱਤ ਦੀਆਂ ਖੇਡਾਂ ਵਿੱਚ ਆਦਰਸ਼ ਸਕੂਲ ਸਾਹਨੇਵਾਲੀ ਨੇ ਜ਼ਿਲੇ ਵਿੱਚੋਂ ਮਾਰੀ ਬਾਜ਼ੀ

ss1

ਸਰਦ ਰੁੱਤ ਦੀਆਂ ਖੇਡਾਂ ਵਿੱਚ ਆਦਰਸ਼ ਸਕੂਲ ਸਾਹਨੇਵਾਲੀ ਨੇ ਜ਼ਿਲੇ ਵਿੱਚੋਂ ਮਾਰੀ ਬਾਜ਼ੀ

ਮਾਨਸਾ 16 ਨਵੰਬਰ (ਨਵਜੀਤ ਸਿੰਘ ਸਰਾਂ) ਪਿਛਲੇ ਦਿਨੀਂ ਹੋਈਆਂ ਸਰਦ ਰੁੱਦ ਦੀਆਂ ਖੇਡਾਂ ਵਿੱਚ ਸਿੱਖਿਆ ਦੀ ਹੱਬ ਮੰਨ੍ਹੇ ਜਾਣ ਵਾਲੇ ਮਾਨਸਾ ਜ਼ਿਲ੍ਹੇ ਦੇ ਸਕੂਲ ਜੀ.ਜੀ.ਐਸ.ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਸਾਹਣੇਵਾਲੀ ਦੇ ਵਿਦਿਆਰਥੀਆਂ ਨੇ ਹਿੱਸਿਆ ਲਿਆ ਅਤੇ ਵੱਖਵੱਖ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਜਿੰਨ੍ਹਾਂ ਵਿੱਚੋਂ 100 ਮੀਟਰ ਦੋੜ, 800 ਮੀਟਰ ਅਤੇ 1500 ਮੀਟਰ ਦੋੜਾਂ ਵਿੱਚ ਦੂਸਰੀ ਪੁਜ਼ੀਸ਼ਨ, ਹਾਈ ਜੰਪ ਅਤੇ ਰਿਲੇਅ ਵਿੱਚ ਪਹਿਲੀ ਪੁਜ਼ੀਸ਼ਨ, ਹੈਮਰ ਥਰ੍ਹੋ ਵਿੱਚ ਦੂਸਰੀ ਪੁਜ਼ੀਸ਼ਨ ਹਾਸਿਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇਨ੍ਹਾਂ ਖੇਡਾਂ ਵਿੱਚ ਵਿਦਿਆਰਥੀ ਕਮਲਜੀਤ ਕੌਰ ਅਤੇ ਸਤਵੀਰ ਸਿੰਘ ਨੂੰ ਬੇਸਟ ਅਥਲੀਟ ਐਲਾਨਿਆ ਗਿਆ। ਇਨ੍ਹਾਂ ਖੇਡਾਂ ਵਿੱਚ ਪੋਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀ ਅਤੇ ਸਪੋਰਟਬ ਅਧਿਆਪਕਾਂ ਨੂੰ ਪ੍ਰਿੰਸੀਪਲ ਸ਼੍ਰੀਮਤੀ ਵਿਨੈ ਕੁਮਾਰੀ ਜੀ ਨੇ ਵਧਾਈ ਦਿੱਤੀ ਅਤੇ ਸਪੋਰਟਸ ਅਧਿਆਪਕ ਰਣਜੀਤ ਸਿੰਘ ਅਤੇ ਵੀਰਪਾਲ ਕੋਰ ਨੂੰ ਭਵਿੱਖ ਵਿੱਚ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *