ਮਾਤਾ ਰਣਜੀਤ ਕੌਰ ਦੇ ਦਿਹਾਂਤ ‘ਤੇ ‘ਡੈਮੋਕ੍ਰੇਟਿਕ ਟੀਚਰ ਫ਼ਰੰਟ’ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ss1

ਮਾਤਾ ਰਣਜੀਤ ਕੌਰ ਦੇ ਦਿਹਾਂਤ ‘ਤੇ ‘ਡੈਮੋਕ੍ਰੇਟਿਕ ਟੀਚਰ ਫ਼ਰੰਟ’ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਸਾਦਿਕ, 16 ਨਵੰਬਰ (ਗੁਲਜ਼ਾਰ ਮਦੀਨਾ)-ਪਿਛਲੇ ਦਿਨੀਂ ਜ਼ਿਲਾ ਫ਼ਰੀਦਕੋਟ ਦੀ ਬੁੱਕਲ ਵਿੱਚ ਵੱਸਦੇ ਪਿੰਡ ਕਿਲਾ ਨੌ ਦੇ ਵੱਡੇ ਸੰਧੂ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪੱਜਾ ਜਦ ਪਰਿਵਾਰ ਦੇ ਸਭ ਤੋਂ ਵੱਡੇ ਮਾਤਾ ਰਣਜੀਤ ਕੌਰ (97 ਸਾਲ) ਲੰਬੀ ਉਮਰ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸੰਧੂ ਪਰਿਵਾਰ ਵਿੱਚ ਜਿੱਥੇ ਮਾਤਾ ਜੀ ਦੇ ਤੁਰ ਜਾਣ ਦਾ ਵੱਡਾ ਗ਼ਮ ਦੇਖਣ ਨੂੰ ਮਿਲਿਆ ਉੱਥੇ ਹੀ ਪੂਰਾ ਪਰਿਵਾਰ ਵੱਲੋਂ ਮਾਤਾ ਜੀ ਦੇ ਬਿਨਾਂ ਕਿਸੇ ਬਿਮਾਰੀ ਅਤੇ ਦੁੱਖ ਭੋਗਿਆਂ ਦੁਨੀਆਂ ਤੋਂ ਚਲੇ ਜਾਣ ‘ਤੇ ਪ੍ਰਮਾਤਾਮਾ ਦਾ ਸ਼ੁਕਰਾਨਾ ਵੀ ਕੀਤਾ ਜਾ ਰਿਹਾ ਸੀ। ਇਸ ਦੁੱਖ ਦੀ ਘੜੀ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਡੀ.ਟੀ.ਐਫ. ਦੇ ਸਾਬਕਾ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਟਹਿਣਾ, ਕੁਲਵਿੰਦਰ ਸਿੰਘ ਮੌੜ ਅਤੇ ਸਾਬਕਾ ਜ਼ਿਲਾ ਸਕੱਤਰ ਬੂਟਾ ਸਿੰਘ ਅਤੇ ਜ਼ਿਲਾ ਖ਼ਜ਼ਾਨਚੀ ਸੁਰਜੀਤ ਸਿੰਘ ਕੋਟਕਪੂਰਾ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮਾਤਾ ਰਣਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ 18 ਨਵੰਬਰ (ਸ਼ੁੱਕਰਵਾਰ) ਨੂੰ ਪਿੰਡ ਕਿਲਾ ਨੌ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *