ਪੰਜਾਬ ਦੇ ਪਹਿਲੇ ਤੰਬਾਕੂਨੋਸ਼ੀ ਰਹਿਤ ਪਿੰਡ ਸਨਮਾਨਿਤ

ss1

ਪੰਜਾਬ ਦੇ ਪਹਿਲੇ ਤੰਬਾਕੂਨੋਸ਼ੀ ਰਹਿਤ ਪਿੰਡ ਸਨਮਾਨਿਤ

untitled-1ਸਾਦਿਕ, 16 ਨਵੰਬਰ (ਗੁਲਜ਼ਾਰ ਮਦੀਨਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋ ਸੂਬੇ ਭਰ ਵਿੱਚ ਪੰਜਾਬ ਰਾਜ ਨੂੰ ਤੰਬਾਕੂਨੋਸ਼ੀ ਰਹਿਤ ਸੂਬਾ ਬਨਾਉਣ ਅਤੇ ਤੰਬਾਕੂ ਨੋਸ਼ੀ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ ਵੱਖ-ਵੱਖ ਜਾਗਰੁਕਤਾ ਸੈਮੀਨਾਰ ਅਤੇ ਰੈਲੀਆ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਨਤਕ ਸਥਾਨਾਂ ‘ਤੇ ਤੰਬਾਕੂ ਨੋਸ਼ੀ ਨੂੰ ਰੌਕਣ ਲਈ ਸਿਹਤ ਵਿਭਾਗ ਦੇ ਅਧਿਕਾਰੀਆ ਅਤੇ ਟਾਸਕਫੋਰਸ ਵੱਲੋ ਦੁਕਾਨਦਾਰਾਂ, ਹੋਟਲਾਂ, ਬੱਸ-ਅੱਡਿਆਂ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਸ. ਮਾਲਵਿੱਦਰ ਸਿੰਘ ਜੱਗੀ, ਆਈ.ਏ. ਐਸ. ਡਿਪਟੀ ਕਮਿਸ਼ਨਰ, ਅਤੇ ਡਾ: ਸੰਪੂਰਨ ਸਿੰਘ, ਸਿਵਲ ਸਰਜ਼ਨ ਫਰੀਦਕੋਟ, ਦੀ ਯੋਗ ਅਗਵਾਈ ਹੇਠ ਫਰੀਦਕੋਟ ਜ਼ਿਲੇ ਦੇ ਸਿਹਤ ਵਿਭਾਗ ਅਧੀਨ ਬਲਾਕ ਪੀ.ਐਚ.ਸੀ.ਜੰਡ ਸਾਹਿਬ ਦੇ ਚਾਰ ਪਿੰਡਾਂ ਨੂੰ ਤੰਬਾਕਨੌਸ਼ੀ ਰਹਿਤ ਪਿੰਡ ਐਲਾਨਿਆ ਗਿਆ ਹੈ। ਪਿੰਡ ਪੰਚਾਇਤ ਬੁਰਜ ਮਸਤਾਂ, ਪੱਖੀ .ਖੁਰਦ, ਚੱਕ ਸਾਹੂ ਅਤੇ ਬੀੜ ਭੋਲੂਵਾਲਾ ਨੂੰ ਤੰਬਾਕੂ ਰਹਿਤ ਪਿੰਡ ਹੋਣ ਦਾ ਮਾਣ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦਾ ਪਹਿਲਾਂ ਤੰਬਾਕੂ ਨੋਸ਼ੀ ਰਹਿਤ ਪਿੰਡ ਮਚਾਕੀ .ਖੁਰਦ ਵੀ ਇਸੇ ਹੀ ਪੀ.ਐਚ.ਸੀ.ਅਧੀਨ ਹੈ। ਇੰਨਾਂ ਪੰਚਾਇਤਾਂ ਨੂੰ ਵਿਸ਼ੇਸ਼ ਤੋਰ ਤੇ ਐਮ.ਐਲ.ਏ. ਸ੍ਰੀ ਦੀਪ ਮਲਹੋਤਰਾ ਵੋਲੋਂ ਬਲਾਕ ਅਧੀਨ ਹੋਏ ਮੁਫਤ ਫਾਰਮੇਸੀ ਅਤੇ ਲੈਬ ਦੇ ਉਦਘਾਟਨੀ ਸਮਾਰੋਹ ਮੌਕੇ ਮੁਬਾਕਰਬਾਦ ਪੇਸ਼ ਕਰਦਿਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਕਿਉਂਕਿ ਪੰਜਾਬ ਦੇ ਅੱਜ ਤੱਕ ਪੰਜ ਪਿੰਡ ਤੰਬਾਕੂਨੋਸ਼ੀ ਰਹਿਤ ਐਲਾਨੇ ਗਏ ਹਨ ਅਤੇ ਇਹ ਪੰਜੇ ਹੀ ਪਿੰਡ ਫਰੀਦਕੋਟ ਜ਼ਿਲੇ ਦੇ ਹਨ। ਸ੍ਰੀ ਮਲਹੋਤਰਾ ਨੇ ਇਸ ਵੱਡਮੁੱਲੀ ਪ੍ਰਾਪਤੀ ਲਈ ਐਸ.ਐਮ.ਓ ਡਾ: ਮਨਜੀਤ ਕ੍ਰਿਸ਼ਨ ਭੱਲਾ ਅਤੇ ਬਲਾਕ ਐਕਸਟੈਂਸ਼ਨ ਐਜੁਕੇਟਰ ਡਾ: ਪ੍ਰਭਦੀਪ ਸਿੰਘ ਚਾਵਲਾ ਨੂੰ ਅਹਿਮ ਯੋਗਦਾਨ ਲਈ ਵਧਾਈ ਦਿੱਤੀ। ਇਸ ਮੌਕੇ ਸਿਹਤ ਵਿਭਾਗ ਵੱਲੋਂ ਐਮ.ਐਲ.ਏ. ਸ੍ਰੀ ਦੀਪ ਮਲਹੋਤਰਾ ਨੂੰ ਵੀ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *