ਸ਼ਿਵ ਸ਼ਕਤੀ ਵੂਮੈਨ ਕਲੱਬ ਵੱਲੋ ਅਮਨਵੀਰ ਚੈਰੀ ਨੂੰ ਟਿਕਟ ਦੇਣ ਦੀ ਮੰਗ

ss1

ਸ਼ਿਵ ਸ਼ਕਤੀ ਵੂਮੈਨ ਕਲੱਬ ਵੱਲੋ ਅਮਨਵੀਰ ਚੈਰੀ ਨੂੰ ਟਿਕਟ ਦੇਣ ਦੀ ਮੰਗ

4-sunam-16-novਸੁਨਾਮ/ਊਧਮ ਸਿੰਘ ਵਾਲਾ 16 ਨਵੰਬਰ ( ਹਰਬੰਸ ਸਿੰਘ ਮਾਰਡੇ ) ਸ੍ਰੋਮਣੀ ਅਕਾਲੀ ਦਲ ਨੂੰ ਹਲਕੇ ਦੇ ਵਰਕਰਾ ਦੇ ਜਜਬਾਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਨਾਮ ਵਿਧਾਨ ਸਭਾ ਹਲਕੇ ਤੋ ਵਿੱਤ ਮੰਤਰੀ ਪੰਜਾਬ ਦੇ ਓ.ਐਸ.ਡੀ ਸ੍ਰ ਅਮਨਵੀਰ ਸਿੰਘ ਚੈਰੀ ਨੂੰ ਪਾਰਟੀ ਦੀ ਟਿਕਟ ਦੇਣ ਦੀ ਮੰਗ ਕਰਦਿਆਂ ਵਾਰਡ ਨੰਬਰ ਚਾਰ ਦੀ ਕੋਸਲਰ ਅਤੇ ਸ਼ਿਵ ਸ਼ਕਤੀ ਵੂਮੈਨ ਕਲੱਬ ਦੀ ਸ੍ਰਪਰਸਤ ਮੈਡਮ ਕਾਂਤਾ ਪੱਪਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਚੈਰੀ ਪਿਛਲੇ ਲੰਮੇ ਸਮੇ ਤੋ ਇਸ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਉਨ੍ਹਾਂ ਨੇ ਪਿਛਲੇ ਸਮੇ ਦੌਰਾਨ ਕਰੌੜਾ ਰੂਪਏ ਦੀਆ ਗ੍ਰਾਟਾ ਲਿਆ ਕੇ ਇਸ ਹਲਕੇ ਅੰਦਰ ਵਿਕਾਸ ਕਾਰਜ ਸੁਰੂ ਕਰਵਾਏ ਹਨ,ਇਸ ਤੋ ਇਲਾਵਾ ਪਿਛਲੇ ਸਮੇ ਦੌਰਾਨ ਹਲਕੇ ਅੰਦਰ ਆਪਣੀ ਵੱਖਰੀ ਪਛਾਣ ਬਣਾਕੇ ਆਪਣੀ ਵੱਖਰੀ ਛਾਪ ਛੱਡੀ ਹੈ ਅਤੇ ਹਲਕੇ ਦੀ ਜਨਤਾ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ।ਉਨ੍ਹਾਂ ਇਹ ਵੀ ਕਿਹਾ ਸ੍ਰ ਚੈਰੀ ਇੱਕ ਨਰਮ ਸੁਭਾਅ ਵੱਜੋ ਵੀ ਇਸ ਹਲਕੇ ਅੰਦਰ ਜਾਣੇ ਜਾਦੇ ਹਨ ਅਤੇ ਪਿਛਲੇ ਸਮੇ ਦੌਰਾਨ ਇਨ੍ਹਾਂ ਨੇ ਅਕਾਲੀ ਦਲ ਦੇ ਹਰ ਕੰਮ ਵਿੱਚ ਅੱਗੇ ਹੋਕੇ ਆਪਣਾ ਵਧੀਆ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਸ਼ਿਵ ਸ਼ਕਤੀ ਵੂਮੈਨ ਕਲੱਬ ਦੀਆ ਸਮੂਹ ਮੈਬਰਾ ਨੇ ਸਰਬ ਸੰਮਤੀ ਨਾਲ ਇੱਕ ਪਾਸ ਕੀਤੇ ਗਏ ਮਤੇ ਵਿੱਚ ਸ੍ਰ ਚੈਰੀ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਮੱਧੂ ਚਾਵਲਾ,ਸੁਮਨ ਵਰਮਾ,ਪ੍ਰਿਯਾ ਮਧਾਨ,ਨੇਹਾ ਮਧਾਨ,ਨੈਸੀ ਮਧਾਨ,ਪਿੰਕੀ ਰਾਣੀ,ਤਮੱਨਾ ਰਾਣੀ,ਇਸ਼ਾ ਰਾਣੀ,ਸੰਕੂਤਲਾ ਰਾਣੀ,ਮੀਨਾ ਕੁਮਾਰੀ,ਸਤਿਆ ਦੇਵੀ,ਸ਼ਸੀ ਰਾਣੀ,ਸੁਮਨ ਰਾਣੀ,ਸ਼ਾਤੀ ਦੇਵੀ,ਰੰਜਨੀ ਬਾਲਾ,ਸੰਤੋਸ ਰਾਣੀ,ਕੰਚਨ ਰਾਣੀ,ਮਹਿਕ ਆਦਿ ਹਾਜਿਰ ਸਨ।

print
Share Button
Print Friendly, PDF & Email