ਐੱਫ ਐੱਸ ਡੀ ਸਕੂਲ ਜੋਧਪੁਰ ਨੇ ਮਨਾਇਆ ਚਿਲਡਰਨ ਡੇਅ

ss1

ਐੱਫ ਐੱਸ ਡੀ ਸਕੂਲ ਜੋਧਪੁਰ ਨੇ ਮਨਾਇਆ ਚਿਲਡਰਨ ਡੇਅ

img-20161116-wa0129ਤਲਵੰਡੀ ਸਾਬੋ, 16 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜੋਧਪੁਰ ਪਾਖਰ ਦੇ ਐੱਫ ਐੱਸ ਡੀ ਸੀਨੀਅਰ ਸੈਕੰਡਰ ਸਕੂਲ ਵਿਖੇ ‘ਚਿਲਡਰਨ ਡੇਅ’ ਮਨਾਉਂਦੇ ਹੋਏ ਸਕੂਲ਼ ਵਿੱਚ ਚਾਰੇ ਸਦਨਾਂ ਦਰਮਿਆਨ ਇੰਟਰ ਸਦਨ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ. ਗੁਰਸ਼ਿੰਦਰ ਸਿੰਘ ਜੌੜਕੀਆਂ ਨੇ ਦੱਸਿਆ ਕਿ ਉਕਤ ਸਕੂਲ ਦੇ ਵਿਦਿਆਰਥੀਆਂ ਨੇ ਮਿਊਜਿਕ ਚੇਅਰ ਰੇਸ, ਸਪੁਨ ਰੇਸ, ਸਲੋਅ ਸਾਈਕਲਿੰਗ ਰੇਸ ਅਤੇ ਰੱਸਾ ਕਸੀ ਦੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲਿਆ। ਇਸ ਮੌਕੇ ਕਾਰਜਕਾਰੀ ਪਿ੍ਰੰਸੀਪਲ ਮੈਡਮ ਕਿਰਨਪਾਲ ਕੌਰ ਨੇ ਬੱਚਿਆਂ ਨੂ ਪੰਡਿਤ ਜਵਾਹਰ ਲਾਲ ਲਹਿਰੂ ਜੀ ਅਤੇ ਸਿੱਖਿਆ ਦੇ ਨਾਲ ਨਾਲ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਦਨ ਨੇ ਓਵਰ ਆਲ ਟਰਾਫੀ ‘ਤੇ ਕਬਜ਼ਾ ਕੀਤਾ। ਸਕੂਲ਼ ਮੈਨੇਜਿੰਗ ਕਮੇਟੀ ਪ੍ਰਧਾਨ ਸ. ਸੁਖਮੰਦਰ ਸਿੰਘ ਮਾਨ ਨੇ ਜਿੱਥੇ ਸਾਰੇ ਬੱਚਿਆਂ ਨੂੰ ਵਧਾਈ ਊੁੱਥੇ ਵਿਦਿਅੱਕ ਖੇਤਰ ਵਿੱਚ ਵੀ ਚੰਗੀਆਂ ਪ੍ਰਾਪਤੀਆਂ ਦੀ ਆਸ ਜਿਤਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕੁਲਦੀਪ ਸਿੰਘ ਕਲਰਕ, ਮੈਡਮ ਕੁਲਬੀਰ ਕੌਰ, ਰਾਜਿੰਦਰ ਕੌਰ, ਸ਼ਰਨ ਕੌਰ ਆਦਿ ਨੇ ਸ਼ਮੂਲੀਅਤ ਕੀਤੀ।

print
Share Button
Print Friendly, PDF & Email