ਨੋਟਬੰਦੀ ਤੇ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਬਾਬਾ ਬਲਜਿੰਦਰ ਸਿੰਘ

ss1

ਨੋਟਬੰਦੀ ਤੇ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਬਾਬਾ ਬਲਜਿੰਦਰ ਸਿੰਘ

baljinder-singh-chwਪੱਟੀ 16 ਨਵੰਬਰ (ਅਵਤਾਰ ਸਿੰਘ ਢਿੱਲੋਂ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੰਸੀ ਬਦਲਣ ਦੇ ਅਚਾਨਕ ਲਏ ਫੇਸਲੇ ਦੀ ਕਾਂਗਰਸ ਦੇ ਜ਼ਿਲਾ ਮੀਤ ਪ੍ਰਧਾਨ ਬਾਬਾ ਬਲਜਿੰਦਰ ਸਿੰਘ ਚੂਸਲੇਵੜ ਨੇ ਨਿੰਦਾ ਕਰਦਿਆ ਕਿਹਾ ਕਿ ਇਸ ਫੇਸਲੇ ਨਾਲ ਆਮ ਆਦਮੀ ਤਾਂ ਮਸ਼ਕਿਲਾਂ ‘ਚ ਘਿਰ ਗਿਆ ਹੈ। ਉਨ੍ਹਾਂ ਕਿਹਾ ਕਿ ਮਿਹਨਤ ਮਜਦੂਰੀ ਕਰਨ ਵਾਲਾ ਮਜਦੂਰ ਜੋ ਉਹੀ ਕਮਾਉਦਾ ਤੇ ਖਾਂਦਾ ਹੈ ਆਪਣੀਆ ਦਿਹਾੜੀਆਂ ਤੋੜ ਕੇ ਭੁੱਖੇ ਰਹਿ ਕੇ ਬੈਂਕਾ ਦੀਆ ਕਤਾਰਾਂ ‘ਚ ਲੱਗਣ ਲਈ ਮਜਬੂਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲੇ ਧੰਨ ਵਾਲੇ ਘਰੀਂ ਬੈਠੇ ਹਨ ਤੇ ਆਮ ਆਦਮੀ ਬੈਂਕਾਂ ਦੀਆਂ ਕਤਾਰਾਂ ‘ਚ ਧੱਕੇ ਖਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਕਾਲਾ ਧੰਨ ਕੇਵਲ ਆਮ ਲੋਕਾਂ ਦੇ ਕੋਲ ਹੀ ਹੈ ਜੋ ਸਾਰਾ ਦਿਨ ਲੰਬੀਆਂ ਕਤਾਰਾਂ ‘ਚ ਧੱਕੇ ਖਾ ਰਹੇ ਨੇ ? ਉਨ੍ਹਾਂ 2000 ਰੁਪਏ ਦੇ ਨੋਟ ਬਾਰੇ ਕਿਹਾ ਕਿ ਇਸ ਨਾਲ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਮਿਲੇਗਾ।ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਲਏ ਇਸ ਫੇਸਲੇ ਨਾਲ ਬਾਜ਼ਾਰ ‘ਚ ਖਵੋਤ ਆ ਗਈ ਹੈ ਤੇ ਵਪਾਰ ਬੰਦ ਹੋ ਗਿਆ ਹੈ ਜਦ ਕਿ ਵਾਪਰ ਪਹਿਲਾ ਹੀ ਮੰਦਾ ਚੱਲ ਰਿਹਾ ਹੈ ।ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜਦੋਂ ਖਾਤੇ ਖੋਲ੍ਹਣ ਦੇ ਨਾਮ ਤੇ ਪੈਸੇ ਜਮਾ ਕਰਵਾਏ ਸੀ ਤਾਂ ਅਦਾਨੀ-ਅੰਬਾਨੀ ਦਾ ਕਰਜਾ ਮਾਫ ਕਰ ਦਿੱਤਾ ਗਿਆ ਸੀ ਅਤੇ ਮਾਲਯਾ ਨੂੰ ਭਜਾ ਦਿੱਤਾ ਗਿਆ।ਵੇਖਦੇ ਹਾ ਇਸ ਵਾਰ ਕੀ ਹੁੰਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *