ਨਿੱਜੀ ਸਕੂਲਾਂ ਦੀ ਲੁੱਟ ਤੋਂ ਆਮ ਆਦਮੀ ਨੂੰ ਕਿਵੇਂ ਬਚਾਇਆ ਜਾਵੇ

ss1

ਨਿੱਜੀ ਸਕੂਲਾਂ ਦੀ ਲੁੱਟ ਤੋਂ ਆਮ ਆਦਮੀ ਨੂੰ ਕਿਵੇਂ ਬਚਾਇਆ ਜਾਵੇ
ਪੀੜਤ ਨੇ ਜ਼ਿਲੇ ਦੇ ਉਚ ਅਧਿਕਾਰੀਆਂ ਨਾਮ ਭੇਜਿਆ ਖੁੱਲਾ ਪੱਤਰਤਪਾ ਮੰਡੀ, 30 ਅਪ੍ਰੈਲ (ਨਰੇਸ਼ ਗਰਗ) ਪਿਛਲੇ ਕਾਫੀ ਸਮੇਂ ਤੋਂ ਜਦੋਂ ਦਾ ਸਕੂਲਾਂ ਅੰਦਰ ਨਵਾਂ ਸੈਸ਼ਨ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਲੈਕੇ ਨਿੱਜੀ ਸਕੂਲਾਂ ਦੀ ਲੁੱਟ ਦੇ ਖਿਲਾਫ਼ ਛੋਟੇ ਅਤੇ ਵੱਡੇ ਕਸਬਿਆਂ ਅਤੇ ਸ਼ਹਿਰਾਂ ਅੰਦਰ ਵੱਡੇ ਪੱਧਰ ਤੇ ਰੋਸ਼ ਮੁਜ਼ਹਾਰੇ ਹੋ ਰਹੇ ਹਨ। ਹਰ ਵਾਰ ਦਾਖਲਾ ਫੀਸ, ਬਿਲਡਿੰਗ ਫੰਡ ਅਤੇ ਹੋਰ ਕੁਝ ਲੁਕਵੇਂ ਫੰਡਾਂ ਦੀ ਵਸੂਲੀ ਦੇ ਕਾਰਨ ਬੱਚਿਆਂ ਦੇ ਮਾਪੇ ਸਕੂਲਾਂ ਅੱਗੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਪਰ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਬਿਲਕੁਲ ਚੁੱਪ ਹੈ। ਜਿਸ ਕਾਰਨ ਮਾਪਿਆਂ ਅੰਦਰ ਪੰਜਾਬ ਸਰਕਾਰ ਖਿਲਾਫ਼ ਵੱਡੇ ਪੱਧਰ ਦੀ ਨਰਾਜਗੀ ਹੈ। ਜਿਸ ਦਾ ਨੁਕਸਾਨ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌਜੂਦਾ ਸਰਕਾਰ ਨੂੰ ਝੇਲਣਾ ਪੈ ਸਕਦਾ ਹੈ। ਨਿੱਜੀ ਸਕੂਲਾਂ ਵੱਲੋਂ ਦਾਖਲੇ-ਫੀਸਾਂ ਦੀ ਲੁੱਟ ਦੇ ਨਾਲ-ਨਾਲ ਵਪਾਰਰਿਕ ਗਤੀ ਵਿਧੀਆਂ ਵੀ ਚਾਲੂ ਕਰ ਦਿੱਤੀਆਂ ਹਨ। ਜਿਵੇਂ ਕਿ ਸਕੂਲ ਅੰਦਰੋਂ ਹੀ ਕਿਤਾਬਾਂ , ਕਾਪੀਆਂ, ਸਟੇਸ਼ਨਰੀ ਅਤੇ ਹੋਰ ਜਰੂਰਤ ਦਾ ਸਮਾਨ ਵੇਚਿਆ ਜਾ ਰਿਹਾ ਹੈ ਅਤੇ ਸਕੂਲ ਦੇ ਮਾਲਕ ਵਰਦੀਆਂ ਖ੍ਰੀਦਣ ਲਈ ਵੀ ਵਰਦੀ ਮਾਫਿਆਂ ਨਾਲ ਕਥਿਤ ਤੌਰ ਤੇ ਗੰਢਤੁਪ ਕੀਤਾ ਹੋਇਆ ਹੈ। ਇਸੇ ਤਰੀਕੇ ਦੀ ਇੱਕ ਸ਼ਿਕਾਇਤ ਸਾਡੇ ਇਸ ਪੱਤਰਕਾਰ ਕੋਲ ਡਾਕ ਰਾਹੀਂ ਬਲਵਿੰਦਰ ਸਿੰਘ ਪਿੰਡ ਰੂੜੇਕੇ ਕਲਾਂ ਨੇ ਭੇਜੀ ਹੈ ਕਿ ਆਮ ਆਦਮੀ ਇਸ ਲੁੱਟ ਤੋਂ ਕਿਵੇਂ ਬਚੇ ਦੇ ਸਿਰਲੇਖ ਹੇਠ ਭੇਜੀ ਗਈ।

ਇਸ ਸ਼ਿਕਾਇਤ ਵਿੱਚ ਉਕਤ ਵਿਅਕਤੀ ਨੇ ਲਿਖਿਆ ਕਿ ਉਹ ਪਿੰਡ ਰੂੜੇਕੇ ਕਲਾਂ ਦਾ ਰਹਿਣ ਵਾਲਾ ਹੈ, ਉਸਦਾ ਇੱਕ ਬੱਚਾ ਜੋਤੀ ਵਿਦਿਆ ਮੰਦਰ ਨਾਮ ਦੇ ਸਕੂਲ ਰੂੜੇਕੇ ਕਲਾਂ ਵਿੱਚ ਪੜਦਾ ਹੈ। ਸਕੂਲ ਪ੍ਰਬੰਧਕ ਨੇ ਤਪਾ ਦੇ ਇੱਕ ਵਰਦੀ ਮਾਫਿਆ ਨਾਲ ਮਿਲਕੇ ਸਕੂਲ ਦੀ ਵਰਦੀ ਬਦਲ ਦਿੱਤੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਵਾਲੀ ਵਰਦੀ ਜੋ ਕਿ ਸਧਾਰਨ ਵਰਦੀ ਸੀ ਅਤੇ ਉਹ ਆਮ ਦੁਕਾਨਾਂ ਤੋਂ ਕਰੀਬ 150 ਰੁਪਏ ਵਿੱਚ ਮਿਲ ਜਾਂਦੀ ਸੀ, ਪਰ ਇਹ ਨਵੀਂ ਵਰਦੀ ਇੱਕ ਦੁਕਾਨ ਤੋਂ ਹੀ ਮਿਲਦੀ ਹੈ, ਜੋ ਕਿ ਬਹੁਤ ਹੀ ਘਟੀਆ ਅਤੇ ਸਿਥੈਟਿਕ ਕਪੜੇ ਦੀ ਬਣੀ ਹੋਈ ਹੈ ਜਿਸ ਦੀ ਕੀਮਤ 400 ਰੁਪਏ ਵਸੂਲ ਕੀਤੀ ਜਾਂਦੀ ਹੈ। ਜਿਸ ਵਿੱਚ ਮਾਪਿਆਂ ਦੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਸ ਲੁੱਟ ਦੇ ਖਿਲਾਫ ਸ਼ਿਕਾਇਤ ਭੇਜੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸੇ ਲੁੱਟ ਤੋਂ ਦੁਖੀ ਹੋਕੇ ਉਕਤ ਵਿਅਕਤੀ ਨੇ ਆਪਣੀ ਫਰਿਆਦ ਸਰਕਾਰ ਤੱਕ ਪਹੁੰਚਦੀ ਕਰਨ ਲਈ ਸਾਡੇ ਇਸ ਪੱਤਰਕਾਰ ਕੋਲ ਲਿਖਤੀ ਤੌਰ ਤੇ ਇੱਕ ਪੱਤਰ ਡਾਕ ਰਾਹੀਂ ਭੇਜਿਆ ਹੈ ਤਾਂ ਕਿ ਪੰਜਾਬ ਸਰਕਾਰ ਦੇ ਕੰਨਾਂ ਵਿੱਚ ਉਸਦੀ ਆਵਾਜ਼ ਪਹੁੰਚ ਸਕੇ ਅਤੇ ਇਸ ਕਿਸਮ ਦੀ ਲੁੱਟ ਨੂੰ ਬੰਦ ਕਰਵਾਇਆ ਜਾ ਸਕੇ।
ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰ ਭੁਪਿੰਦਰ ਸਿੰਘ ਰਾਏ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਉਹ ਅੱਜ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਨੂੰ ਇਸ ਕੇਸ ਦੀ ਪੜਤਾਲ ਕਰਨ ਬਾਰੇ ਲਿਖਣਗੇ ਤਾਂ ਕਿ ਨਿੱਜੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਅਤੇ ਉਨਾਂ ਦਾ ਮਾਪਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

print
Share Button
Print Friendly, PDF & Email

Leave a Reply

Your email address will not be published. Required fields are marked *