ਪੰਥਕ ਹਲਕੇ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਮਹਿਲਾਂ ਆਗੂ ਨੂੰ ਦੇਣ ਦੀ ਮੰਗ ਉੱਠੀ

ss1

ਪੰਥਕ ਹਲਕੇ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਮਹਿਲਾਂ ਆਗੂ ਨੂੰ ਦੇਣ ਦੀ ਮੰਗ ਉੱਠੀ

img_0467ਸ਼੍ਰੀ ਗੋਇੰਦਵਾਲ ਸਾਹਿਬ/ਅਰਸ਼ਦੀਪ ਸਿੰਘ ਗਿੱਲ: ਪੰਥਕ ਹਲਕੇ ਵਜੋ ਜਾਣੇ ਜਾਦੇ ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਵਲੋਂ ਕਿਸ ਆਗੂ ਨੂੰ ਚੋਣ ਮੈਦਾਨ ਉਤਾਰਿਆ ਜਾਵੇਗਾ ,ਇਸ ਦਾ ਪਤਾ ਤਾ ਸਮਾਂ ਆਉਣ ਤੇ ਹੀ ਲੱਗੇਗਾ ,ਪਰ ਹਲਕੇ ਦੇ ਵਰਕਰਾ ਤੇ ਮਹਿਲਾ ਆਗੂਆ ਦੀ ਮੰਗ ਹੈ ਕਿ ਕਿਸੇ ਮਹਿਲਾ ਆਗੂ ਨੂੰ ਇਸ ਹਲਕੇ ਤੋ ਟਿਕਟ ਦਿੱਤੀ ਜਾਵੇ ,ਕਿਉ ਕਿ ਇਸ ਹਲਕੇ ਤੋ ਅਕਾਲੀ ਦਲ ਤੇ ਕਾਂਗਰਸ ਨੇ ਕਿਸੇ ਮਹਿਲਾ ਆਗੂ ਨੂੰ ਅੱਗੇ ਨਹੀ ਆਉਣ ਦਿੱਤਾ ,ਪਰ ਇਸ ਹਲਕੇ “ਚ ਮਹਿਲਾ ਵੋਟਰਾ ਦਾ ਚੰਗਾ ਅਧਾਰ ਹੈ ,ਹਲਕੇ ਵਿੱਚ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਪਾਰਟੀ ਵਲੋ ਪੂਰੀ ਕਰ ਲਈ ਗਈ ਹੈ ,ਟਿਕਟ ਤੇ ਦਾਅਵੇਦਾਰੀ ਬਹੁਤ ਆਗੂਆ ਦੀ ਹੈ ,ਪਰ ਮੁਖ ਦਾਅਵੇਦਾਰ ਹਨ ਬੀਬੀ ਕਸ਼ਮੀਰ ਕੌਰ ਹੋਠੀਆਂ ਜੋ ਇਸ ਹਲਕੇ ਤੋ ਲੰਮੇ ਸਮੇ ਤੋ ਮੰਗ ਕਰ ਰਹੇ ਹਨ ਕਿ ਮਹਿਲਾ ਆਗੂ ਨੂੰ ਹੀ ਟਿਕਟ ਦਿੱਤੀ ਜਾਵੇ ,ਕਾਂਗਰਸ ਪਾਰਟੀ “ਚੋ ਛੇ ਸਾਲਾ ਲਈ ਕੱਢੇ ਗਏ ਤੇ ਖਡੂਰ ਸਾਹਿਬ ਵਿੱਚ ਹੋਈ ਜ਼ਿਮਨੀ “ਚ ਅਜ਼ਾਦ ਚੋਣ ਲੜਨ ਵਾਲੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਵੀ ਆਮ ਆਦਮੀ ਪਾਰਟੀ “ਚ ਸ਼ਾਮਲ ਹੋਏ ਤੇ ਟਿਕਟ ਦੇ ਦਾਅਵੇਦਾਰਾ ਵਿੱਚ ਹਨ ,ਪਰ ਪਾਰਟੀ ਕਿਸ ਨੂੰ ਆਪਣਾ ਉਮੀਦਵਾਰ ਬਣਾਉਦੀ ਹੈ ਇਹ ਸਮਾਂ ਦੱਸੇਗਾ ,ਪਰ ਟਿਕਟ ਦਾ ਐਲਾਨ ਹੋਣ ਨਾਲ ਹੀ ਖਡੂਰ ਸਾਹਿਬ ਦੀ ਸਿਆਸਤ “ਚ ਆ ਸਕਦਾ ਵੱਡਾ ਭੂਚਾਲ !

print
Share Button
Print Friendly, PDF & Email