ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏ ਵਾਲਾ ‘ਚ ਸ਼ਬਦ ਕੀਰਤਨ ,ਕਵਿਸ਼ਰੀ ਅਤੇ ਕਵਿਤਾ ਮੁਕਾਬਲੇ ਕਰਵਾਏ

ss1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏ ਵਾਲਾ ‘ਚ ਸ਼ਬਦ ਕੀਰਤਨ ,ਕਵਿਸ਼ਰੀ ਅਤੇ ਕਵਿਤਾ ਮੁਕਾਬਲੇ ਕਰਵਾਏ

ਭਗਤਾ ਭਾਈ ਕਾ 16 ਨਵੰਬਰ (ਸਵਰਨ ਸਿੰਘ ਭਗਤਾ) ਸ਼ਹੀਦ ਲੈਫ: ਜਸਮੇਲ ਸਿੰਘ ਖੋਖਰ ਸਰਕਾਰੀ ਸੀਨੀ: ਸੈਕੰ: ਸਕੂਲ ਸਿਰੀਏ ਵਾਲਾ(ਬਠਿੰਡਾ) ਵਿਖੇ ਨਹਿਰੂ ਯੁਵਾ ਕੇਂਦਰ ਦੇ ਸਥਾਪਨਾ ਦਿਵਸ ਅਤੇ ਬਾਲ ਦਿਵਸ ਤੇ ਕਦਮ ਕਲੱਬ ਸਿਰੀਏ ਵਾਲਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਸ਼ਬਦ ਕੀਰਤਨ, ਕਵੀਸ਼ਰੀ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮੋਗਾ,ਫ਼ਰੀਦ ਕੋਟ ਅਤੇ ਬਠਿਡਾ ਦੇ ਸਕੂਲ ਵਿਦਿਅਰਥੀਆ ਨੇ ਹਿੱਸਾ ਲਿਆ।ਇਸ ਸਮਾਰੋਹ ਦੀ ਪ੍ਧਾਨਗੀ ਸ: ਜਗਜੀਤ ਸਿੰਘ ਮਾਨ ਡਾਇਰੈਟਰ ਨਹਿਰੂ ਯੁਵਾ ਕੇਂਦਰ ਬਠਿਡਾ ਵੱਲੋਂ ਕੀਤੀ ਗਈ ।ਇਨਾ ਮੁਕਾਬਲਿਆਂ ਦੌਰਾਨ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏਵਾਲਾ, ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਅਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ ਮੱਲਾ(ਫ਼ਰੀਦ ਕੋਟ)ਨੇ ਹਾਸਿਲ ਕੀਤਾ ।ਕਾਵਿਤਾ ਉਚਰਣ ਮੁਕਾਬਲੇ ਵਿੱਚ ਮੇਜਬਾਨ ਸਕੂਲ ਦੀ ਜਸਮੀਤ ਅਟਵਾਲ ਨੇ ਪਹਿਲਾ,ਮਨਦੀਪ ਸਿੰਘ ਗੁਰੂ ਗੋਬਿੰਦ ਪਬਲਿਕ ਸਕੂਲ ਮਲੂਕਾ ਨੇ ਦੂਜਾ ਅਤੇ ਰਹੁਲ ਗਰਗ ਮਾਤਾ ਸੁਰਜੀਤ ਕੌਰ ਮੈਮੋ:ਸਕੂਲ ,ਜਸਪਰੀਤ ਕੌਰ ਸਵ: ਧੰਨਾ ਸਿੰਘ ਗੁਲਸ਼ਨ ਸ਼ ਸ਼ ਸ਼ ਸਕੂਲ ਆਕਲੀਆ-ਜਲਾਲ ਨੇ ਤੀਜਾ ਸਥਾਨ ਹਾਸਿਲ ਕੀਤਾ ।ਕਵਿਸ਼ਰੀ ਮੁਕਾਬਲੇ ਵਿੱਚ ਮੇਜ਼ਬਾਨ ਸਕੂਲ ਨੇ ਪਹਿਲਾ ਸੰਤ ਬਾਬਾ ਭਾਗ ਸਿੰਘ ਮੈਮੋ: ਪਬਲਿਕ ਸਕੂਲ ਸੁਖਾਨੰਦ(ਮੋਗਾ)ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਬੁਰਜ ਲੱਧਾ ਸਿੰਘ ਦੀਆ ਵਿਦਿਅਰਥਣਾ ਨੇ ਹਾਸਿਲ ਕੀਤਾ ਓਵਰਆਲ ਟਰਾਫ਼ੀ ਮੇਜ਼ਬਾਨ ਸਕੂਲ ਨੇ ਹੀ ਹਾਸਿਲ ਕੀਤੀ ।ਇਨਾਮਾਂ ਦੀ ਵੰਡ ਸ:ਜਗਜੀਤ ਸਿੰਘ ਮਾਨ,ਪਿ੍ੰਿਸੀ:ਅਮਿ੍ੰਿਪਾਲ ਸਿੰਘ ਭੱਟੀ,ਬਲਵਿੰਦਰ ਸਿੰਘ ਚੇਅਰਮੈਨ ਐਸ.ਐਮ.ਸੀ ,ਕੇਵਲ ਸਿੰਘ ਪ੍ਰਧਾਨ ਪੀ.ਟੀ,ਏ ਕਮੇਟੀ ,ਸਰਪੰਚ ਹਰਦੀਪ ਕੌਰ,ਗੁਰਤੇਜ ਸਿੰਘ ਚਾਨੀ, ਗੀਤਕਰ ਕੱਤਰ ਸਿਰੀਏਵਾਲਾ ,ਚਰਨ ਭਾਈ ਨੇ ਕੀਤੀ ਅਤੇ ਅਪਣੇ ਵਿਚਾਰ ਪੇਸ਼ ਕੀਤੇ। ਇਸ ਸਮੇ ਸ. ਜਗਜੀਤ ਸਿੰਘ ਮਾਨ,ਸਮਾਜ ਸੇਵੀ ਜਤਿੰਦਰ ਭੱਲਾ, ਪੱਤਰਕਾਰ ਪਰਮਜੀਤ ਢਿਲੋਂ,ਪੱਤਰਕਾਰ ਡਾ:ਸਵਰਨ ਸਿੰਘ ਭਗਤਾ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ।ਮੁਕਾਬਲਿਆ ਦੀ ਜੱਜਮੈਟ ਲਛਮਣ ਸਿੰਘ ਮਲੂਕਾ ,ਜੀਤ ਕੰਮੇਆਣਾ ਅਤੇ ਰੰਗਕਰਮੀ ਮੈਡਮ ਕਰਮਜੀਤ ਕੌਰ ਜਲਾਲ ਨੇ ਕੀਤੀ ।ਆਧਿਅਪਕਾਂ ਵੱਲੋਂ ਹੁਸਿਆਰ,ਹੋਣਹਾਰ ਅਤੇ ਚੰਗੇ ਵਿਵਹਾਰ ਵਾਲੇ ਬੱਚਿਆ ਨੂੰ ਸਨਮਾਨਤ ਕੀਤਾ ਗਿਆ। ਸਕੂਲ ਦਾ ਸਮੁੱਚਾ ਸਟਾਫ ਅਮਰਜੀਤ ਸਿੰਘ ਲੈਕ:ਪੰਜਾਬੀ,ਨਵਜੋਤ ਜੋਤੀ ਲੈਕ:ਇਤਿਹਾਸ,ਜਗਰੂਪ ਸਿੰਘ ਲੈਕ:ਰਾਜਨੀਤੀ ਸ਼ਸ਼ਤਰ,ਮੈਡਮ ਪਰਮਜੀਤ ਕੌਰ,ਗੁਰਮੀਤ ਕੌਰ,ਸਿਮਰਨਜੀਤ ਕੌਰ,ਰਾਜਦੀਪ ਕੌਰ,ਰਾਜ ਰਾਣੀ,ਭਾਰਤੀ ਆਗਰਵਾਲ ,ਮੋਨਿਕਾ ,ਇੰਦਰਜੀਤ ਸਿੰਘ ਸ.ਸ ਮਾਸਟਰ,ਜਗਜੀਵਨ ਰਾਮ,ਸਵਰਨਜੀਤ ਸਿੰਘ,ਗੁਰਚਰਨ ਸਿੰਘ,ਸ਼ਮਸ਼ੇਰ ਸਿੰਘ ਅਤੇ ਕੇਵਲ ਸਿੰਘ ਹਾਜ਼ਰ ਸਨ ।ਕਦਮ ਕਲੱਬ ਦੀ ਸਮੁੱਚੀ ਟੀਮ ਸੁਰਿੰਦਰ ਸਿੰਘ ਭੱਟੀ,ਸੁਖਪਰੀਤ ਸਿੰਘ ਬਰਾੜ ਅਤੇ ਹੋਰਾਂ ਨੇ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ।ਇਸ ਸਬੰਧੀ ਪਿ੍ੰਿਸੀ:ਹੰਸ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਹਰਲੇ ਸਕੂਲਾਂ ਤੋਂ ਆਈਆਂ ਟੀਮਾਂ ਲਈ ਚਾਹ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ।ਸਟੇਜ ਦੀ ਕਾਰਵਾਈ ਕਿੱਕਰ ਸਿੰਘ ਨੇ ਬਾ-ਖੂਬੀ ਨਿਭਾਈ।

print
Share Button
Print Friendly, PDF & Email

Leave a Reply

Your email address will not be published. Required fields are marked *