ਧੁੰਨ ਨੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਬੈਂਕ ਮੁਲਾਜਮਾਂ ਨੂੰ ਕੀਤੀ ਅਪੀਲ

ss1

ਧੁੰਨ ਨੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਬੈਂਕ ਮੁਲਾਜਮਾਂ ਨੂੰ ਕੀਤੀ ਅਪੀਲ

ਵੱਖ-ਵੱਖ ਬੈਂਕਾ ਦਾ ਦੌਰਾ ਕਰਕੇ ਲੋਕਾਂ ਨਾਲ ਕੀਤੀ ਗੱਲਬਾਤ

untitled-1ਭਿੱਖੀਵਿੰਡ 15 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕੇਂਦਰ ਸਰਕਾਰ ਵੱਲੋਂ 1000 ਤੇ 500 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣ ‘ਤੇ ਲੋਕਾਂ ਵੱਲੋਂ ਬੈਂਕਾ ਵਿਚ ਜਾ ਕੇ ਪੁਰਾਣੇ ਨੋਟ ਬਦਲਾਉਣ ਲਈ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਕਾਂਗਰਸ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਨੇ ਕਸਬਾ ਭਿੱਖੀਵਿੰਡ ਵਿਖੇ ਵੱਖ-ਵੱਖ ਬੈਂਕਾ ਜਿਹਨਾਂ ਵਿਚ ਸੈਟਰਲ ਬੈਂਕ, ਪੰਜਾਬ ਨੈਸ਼ਨਲ ਬੈਂਕ, ਐਚ.ਡੀ.ਐਫ.ਸੀ ਬੈਂਕ ਆਦਿ ਦੇ ਬਾਹਰ ਖੜੇ ਲੋਕਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਬੈਂਕਾਂ ਦੇ ਉਚ ਅਧਿਕਾਰੀਆਂ, ਮੈਨੇਜਰਾਂ, ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕਰਨ ਤਾਂ ਜੋ ਲੋਕਾਂ ਨੂੰ ਨੋਟ ਬਦਲਾਉਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਧੁੰਨ ਨੇ ਇਹ ਵੀ ਕਿਹਾ ਕਿ ਏ.ਟੀ.ਐਮ ਵਿਚ ਹਰ ਸਮੇਂ ਨਕਦ ਰਾਸ਼ੀ ਰੱਖੀ ਜਾਵੇ ਤਾਂ ਜੋ ਐਮਰਜੈਸ਼ੀ ਸਮੇਂ ਲੋਕ ਏ.ਟੀ.ਐਮ ਰਾਂਹੀ ਪੈਸੇ ਕੱਢਵਾ ਸਕਣ। ਉਹਨਾਂ ਨੇ ਇਹ ਵੀ ਆਖਿਆ ਕਿ ਵਪਾਰੀ ਵਰਗ, ਕਿਸਾਨਾਂ, ਆੜ੍ਹਤੀਆਂ ਆਦਿ ਲਈ ਪੈਸੇ ਕਢਵਾਉਣ ਜਾਂ ਬਦਲਾਉਣ ਲਈ ਰੱਖੀ ਗਈ ਲਿਮਟ 4000 ਜੋ ਮਾਮੂਲੀ ਹੈ ਅਤੇ ਇਸ ਸ਼ਰਤ ਨੂੰ ਖਤਮ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਸਮੇਂ ਸਹਿਲ ਕੁਮਾਰ, ਯੂਥ ਆਗੂ ਬਾਜ ਸਿੰਘ ਵੀਰਮ, ਰਾਜੀਵ ਸਿੰਘ ਖਾਲੜਾ, ਡਾ:ਭਗਵੰਤ ਸਿੰਘ ਕੰਬੋਕੇ, ਹਰਜਿੰਦਰ ਸਿੰਘ ਬੁਰਜ, ਨਿਰਵੈਲ ਸਿੰਘ ਸੁਰਸਿੰਘ, ਜੁਗਰਾਜ ਸਿੰਘ ਪਹੂਵਿੰਡ, ਕਾਰਜ ਸਿੰਘ ਡਲੀਰੀ, ਹੈਪੀ ਡਲੀਰੀ, ਗੁਰਸੇਵਕ ਸਿੰਘ ਕਲਸੀਆਂ, ਰਵੀ ਸਿੱਧੂ, ਰੇਸ਼ਮ ਸਿੰਘ, ਸੁਖਵੰਤ ਸਿੰਘ ਵੀਰਮ ਆਦਿ ਹਾਜਰ ਸਨ।

print
Share Button
Print Friendly, PDF & Email