ਸਾਹਿਬ ਸੇਵਾ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ”ਚਾਰ ਸਾਹਿਬਜ਼ਾਦੇ (ਬਾਬਾ ਬੰਦਾ ਸਿੰਘ ਬਹਾਦਰ)” ਫ਼ਿਲਮ ਦਿਖਾਈ ਗਈ

ss1

ਸਾਹਿਬ ਸੇਵਾ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ”ਚਾਰ ਸਾਹਿਬਜ਼ਾਦੇ (ਬਾਬਾ ਬੰਦਾ ਸਿੰਘ ਬਹਾਦਰ)” ਫ਼ਿਲਮ ਦਿਖਾਈ ਗਈ
ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਆਧਾਰਿਤ ਫ਼ਿਲਮ ਨੂੰ ਵੀ ਸੰਗਤਾਂ ਨੂੰ ਦਿਖਾਉਣ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਕੀਤੀ ਬੇਨਤੀ

bhatt-news01ਸੰਦੌੜ 15 ਨਵੰਬਰ (ਹਰਮਿੰਦਰ ਸਿੰਘ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਵਿਦਿਆਰਥੀਆਂ ਨੂੰ ਸਿੱਖ ਕੌਮ ਦੇ ਇਤਿਹਾਸ ਪ੍ਰਤੀ ਜਾਗਰੂਕ ਕਰਨ ਹਿਤ ”ਚਾਰ ਸਾਹਿਬਜ਼ਾਦੇ (ਬਾਬਾ ਬੰਦਾ ਸਿੰਘ ਬਹਾਦਰ)” ਫ਼ਿਲਮ ਦਿਖਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਵਾਈਜ਼ ਪੈ੍ਰਜ਼ੀਡੈਂਟ ਮੈਡਮ ਗੁਰਜੀਤ ਕੌਰ ਨੇ ਦੱਸਿਆ ਕਿ ਅਜੋਕੀ ਪੰਜਾਬ ਦੀ ਨੌਜਵਾਨੀ ਆਪਣੀ ਕੌਮ ਦੇ ਕੁਰਬਾਨੀਆਂ ਨਾਲ ਭਰੇ ਇਤਿਹਾਸ ਤੋਂ ਜਾਣੂੰ ਨਹੀਂ ਹੈ ਜਿਸ ਕਾਰਨ ਉਹ ਕੁਰਾਹੇ ਪੈ ਨਸ਼ਿਆਂ ਆਦਿ ਹੋਰ ਅਲਾਮਤਾਂ ਦੇ ਰਾਹੇ ਪੈ ਤੁਰੀ ਹੈ। ਉਨਾਂ ਕਿਹਾ ਕਿ ਅਜੋਕੀ ਪੀੜੀ ਨੂੰ ਸਹੀ ਰਾਹੇ ਪਾਉਣ ਲਈ ਸਿੱਖ ਕੌਮ ਦੇ ਸ਼ਹੀਦ ਸਿੰਘਾਂ ਵੱਲੋਂ ਆਪਣੀ ਕੌਮ ਦੀ ਅਣਖ ਨੂੰ ਬਰਕਰਾਰ ਰੱਖਣ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਪ੍ਰਤੀ ਜਾਣੂੰ ਕਰਵਾਉਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਹਰੇਕ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਜਿਸ ਤਰਾਂ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਉਨਾਂ ਦੇ ਸਾਹਿਬਜ਼ਾਦਿਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਤੇ ਆਧਾਰਿਤ ਸੱਚੀ ਦਾਸਤਾਨ ਅੱਖਾਂ ਨੂੰ ਨਮ ਕਰਦੀ ਪਹਿਲੀ ਫ਼ਿਲਮ ”ਚਾਰ ਸਾਹਿਬਜ਼ਾਦੇ” ਨੂੰ ਦਰ ਦਰ ਜਾ ਕੇ ਸੰਗਤਾਂ ਨੂੰ ਦਿਖਾਇਆ ਗਿਆ ਉਸੇ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਅਤੇ ਉਨਾਂ ਦੀ ਕੁਰਬਾਨੀ ਤੇ ਆਧਾਰਿਤ ਇਸ ਫ਼ਿਲਮ ਨੂੰ ਵੀ ਦਿਖਾਇਆ ਜਾਵੇ। ਇਸ ਮੌਕੇ ਮੈਡਮ ਜਸਵੀਰ ਕੌਰ ਫਰਵਾਲੀ , ਮੈਡਮ ਸੰਦੀਪ ਕੌਰ ਕੁਠਾਲਾ, ਮੈਡਮ ਮਮਤਾ ਰਾਣੀ ਕਲਸੀਆਂ, ਮੈਡਮ ਕਰਮਜੀਤ ਕੌਰ ਝੁਨੇਰ, ਸਾਹਿਬ ਜੋਤ ਸਿੰਘ ਭੱਟ, ਲਖਵੀਰ ਸਿੰਘ ਸੰਦੌੜ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *