ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਜਿਲ੍ਹਾ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ

ss1

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਜਿਲ੍ਹਾ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ

img-20161115-wa0331ਮਾਨਸਾ (ਜਗਦੀਸ/ਰੀਤਵਾਲ) ਜਿਲ੍ਹਾ ਮਾਨਸਾ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: 295 ਦੀ ਜਿਲ੍ਹਾ ਇਕਾਈ ਮਾਨਸਾ ਵੱਲੋਂ ਹਲਕਾ ਮਾਨਸਾ ਅਤੇ ਹਲਕਾ ਬੁਢਲਾਡਾ ਦੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਲਈ ਅਤੇ ਪਿਛਲੇ ਸਮੇਂ ਅਕਾਲੀ ਭਾਜਪਾ ਸਰਕਾਰ ਵੱਲੋਂ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਨੂੰ ਚੋਣ ਮਨੋਰਥ 2012 ਦੀ ਮੱਦ ਨੰਬਰ 9 ਵਿੱਚ ਪਾਇਆ ਚੋਣ ਵਾਅਦਾ ਵੀ ਤਾਜ਼ਾ ਕਰਵਾਇਆ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਅੱਜ ਅਕਾਲੀ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸੂਬੇ ਭਰ ਵਿੱਚ ਸਰਕਾਰੀ ਸਿਹਤ ਸਹੂਲਤਾਂ ਤੋਂ ਵਿਹੁਣੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਾਂ। ਹਲਕਾ ਮਾਨਸਾ ਦੇ ਵਿਧਾਇਕ ਕਿਸੇ ਜਲਦਬਾਜੀ ਕਾਰਨ ਪ੍ਰੈਕਟੀਸ਼ਨਰਾਂ ਦੀ ਮੰਗ ਪੱਤਰ ਲਏ ਬਿਨਾ ਹੀ ਚਲਦੇ ਬਣੇ। ਜਿਸ ਕਾਰਨ ਮੈਡੀਕਲ ਪ੍ਰੈਕਟੀਸ਼ਨਰਾਂ ਵਿੱਚ ਬਹੁਤ ਰੋਸ ਹੈ। ਜਿਲ੍ਹਾ ਮਾਨਸਾ ਦੇ ਪ੍ਰਧਾਨ ਤਾਰਾ ਚੰਦ ਭਾਵਾ ਨੇ ਵੀ ਸੰਬੋਧਨ ਕੀਤਾ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਹਲਕਾ ਬੁਢਲਾਡਾ ਦੇ ਵਿਧਾਇਕ ਚਤਿੰਨ ਸਿੰੰਘ ਸਮਾਓ ਨੇ ਅਰਵਿੰਦ ਨਗਰ ਮਾਨਸਾ ਪਹੁੰਚ ਕੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਕੱਲ੍ਹ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ ਵਿੱਚ ਤੁਹਾਡਾ ਇਹ ਮੰਗ ਪੱਤਰ ਰੱਖਾਂਗਾ। ਉਹਨਾਂ ਪ੍ਰੈਕਟੀਸ਼ਨਰਾਂ ਇਹ ਵੀ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਹਮੇਸ਼ਾ ਤੁਹਾਡੇ ਨਾਲ ਖੜਾਂਗਾ। ਧਰਨੇ ਨੂੰ ਜਿਲ੍ਹਾ ਸਕੱਤਰ ਹਰਚੰਦ ਸਿੰਘ ਮੱਤੀ, ਸੂਬਾ ਕਮੇਟੀ ਮੈਂਬਰ ਗਿਆਨ ਚੰਦ ਅਜ਼ਾਦ, ਜਿਲ੍ਹਾ ਕੈਸ਼ੀਅਰ ਅਸ਼ੋਕ ਕੁਮਾਰ, ਜਿਲ੍ਹਾ ਵਾਇਸ ਪ੍ਰਧਾਨ ਸੱਤਪਾਲ ਰਿਸ਼ੀ, ਬਲਾਕ ਬੋਹਾ ਦੇ ਪ੍ਰਧਾਨ ਕਰਮ ਸਿੰਘ, ਬਲਾਕ ਝੁਨੀਰ ਦੇ ਪ੍ਰਧਾਨ ਅੰਗਰੇਜ਼ ਸਿੰਘ, ਅਮਰੀਕ ਸਿੰਘ ਜੋਗਾ, ਨਿਰਮਲ ਸਿੰਘ ਬਹਾਦਰਪੁਰ, ਸਾਧੂ ਰਾਮ ਸਰਦੂਲਗੜ੍ਹ, ਸੰਤੋਖ ਸਿੰਘ ਸਰਦੂਲਗੜ੍ਹ, ਵਾਸਦੇਵ ਭਾਵਾ, ਅਜੈਬ ਸਿੰਘ, ਪ੍ਰੇਮ ਸਾਗਰ ਬੁਢਲਾਡਾ, ਅੰਮ੍ਰਿਤਪਾਲ ਸਿੰਘ ਭੀਖੀ ਅਤੇ ਹੋਰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *