ਨਵੀਂ ਪੀੜ੍ਹੀ ਨੂੰ ਸੇਧ ਦੇਣ ਵਾਲੇ ਗੀਤ ਗਾਉਣੇ ਅਤੇ ਲਿਖਣੇ ਚਾਹੀਦੇ ਹਨ-ਕੰਵਰ ਗਰੇਵਾਲ

ss1

ਨਵੀਂ ਪੀੜ੍ਹੀ ਨੂੰ ਸੇਧ ਦੇਣ ਵਾਲੇ ਗੀਤ ਗਾਉਣੇ ਅਤੇ ਲਿਖਣੇ ਚਾਹੀਦੇ ਹਨ-ਕੰਵਰ ਗਰੇਵਾਲ

15-jassi-03ਸੰਦੌੜ 15 ਨਵੰਬਰ (ਜੱਸੀ ਚੀਮਾ): ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਡਿੱਗ ਰਹੇ ਮਿਆਰ ਲਈ ਗਾਇਕ ਅਤੇ ਗੀਤਕਾਰ ਕਾਫੀ ਹੱਦ ਤੱਕ ਜਿਮੇਵਾਰ ਹਨ। ਪੜ੍ਹੇ-ਲਿਖੇ ਨੌਜਵਾਨ ਵਰਗ ਵਿਚ ਚੇਤਨਾ ਪੈਦਾ ਕਰਨ ਲਈ ਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਨਵੀਂ ਪੀੜ੍ਹੀ ਨੂੰ ਸੇਧ ਦੇਣ ਵਾਲੇ ਗੀਤ ਗਾਉਣੇ ਅਤੇ ਲਿਖਣੇ ਚਾਹੀਦੇ ਹਨ।ਇਹ ਪ੍ਰਗਟਾਵਾ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਨੇ ਐਡਵੋਕੇਟ ਸੁਖਚੈਨ ਸਿੰਘ ਭੂਦਨ ਦੇ ਗ੍ਰਹਿ ਵਿਖੇ ਕੀਤਾ ।ਉਹਨਾਂ ਕਿਹਾ ਕਿ ਅੱਜ ਪੰਜਾਬੀ ਸੱਭਿਆਚਾਰ ਨੂ ਲੱਚਰਤਾ ਭਰੇ ਗੀਤਾਂ ਅਤੇ ਨਸ਼ੇ ਨਾਲ ਲਬਰੇਜ਼ ਗਾਇਕੀ ਤੋਂ ਬਚਾਉਣ ਦੀ ਲੋੜ ਹੈ। ਅੱਜ ਹਰ ਇਕ ਇਨਸਾਨ ਪਰਿਵਾਰ ਵਿੱਚ ਬਿਹਕੇ ਗੀਤ ਸੁਣਨਾਂ ਪਸੰਦ ਕਰਦਾ ਹੈ ਪਰ ਬਹੁਤ ਸਾਰੇ ਗੀਤਕਾਰ ਤੇ ਗਾਇਕ ਬਿਨਾਂ ਸਿੱਖੇ ਇਸ ਕਿੱਤੇ ਵਿਚ ਆ ਰਹੇ ਹਨ ਤੇ ਉਹ ਜੋ ਵੀ ਲਿਖਦੇ ਤੇ ਗਾਉਂਦੇ ਹਨ ਕਈ ਵਾਰ ਉਨਾਂ ਦਾ ਕੋਈ ਵੀ ਸਾਰਥਕ ਮਤਲਬ ਨਹੀ ਨਿੱਕਲਦਾ। ਉਨਾਂ ਨਵੇਂ ਗੀਤਕਾਰਾਂ ਤੇ ਗਾਇਕਾਂ ਨੂ ੳਪੀਲ ਕਰਦਿਆ ਕਿਹਾ ਕਿ ਸਾਨੂੰ ਨਸ਼ਿਆਂ ਨੂੰ ਬੜਾਵਾ ਦੇਣ ਵਾਲੇ ਗੀਤਾਂ ਲਿਖਣ ਅਤੇ ਗਾਉਣ ਤੋਂ ਪਰਹੇਜ ਕਰਨਾ ਚਾਹੀਦਾ ਤੇ ਗਲਤ ਰਾਸਤੇ ਪੈ ਰਹੀ ਨੌਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਲੇ ਸ਼ਬਦਾਂ ਦੀ ਚੋਣ ਕਰਕੇ ਗੀਤ ਲਿਖਣੇ ਚਾਹੀਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *