ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ਼ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ss1

ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ਼ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

15-surjit-bhutalਮੂਨਕ 15 ਨਵੰਬਰ(ਸੁਰਜੀਤ ਭੁਟਾਲ)ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਸਿੰਘ ਸਭਾਂ ਮੂਨਕ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਹਜੂਰੀ ਵਿੱਚ ਨਗਰ ਕੀਰਤਨ ਸਜਾਇਆ ਗਿਆ।ਇਸ ਨਗਰ ਕੀਰਤਨ ਵਿੱਚ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲਿਆ।ਨਗਰ ਕੀਰਤਨ ਵਿੱਚ ਰਾਗੀ,ਢਾਡੀ ਜੱਥਿਆ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ।ਇਸ ਮੌਕੇ ਬੱਚਿਆ ਦੀ ਗੱਤਕਾ ਟੀਮ ਨੇ ਆਪਣੇ ਜੋਹਰ ਵਿਖਾਏ।ਨਗਰ ਕੀਰਤਨ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਵਿੱਚ ਹੁੰਦਾ ਹੋਇਆ ਦੁਬਾਰਾ ਗੁਰੂਦੁਆਰਾ ਸਿੰਘ ਸਭਾਂ ਪੰਹੁਚਿਆ।ਰਸਤੇ ਵਿੱਚ ਥਾਂ-ਥਾਂ ਤੇ ਸੰਗਤਾਂ ਨੇ ਚਾਹ-ਪਕੌੜਿਆ ਦੇ ਲੰਗਰ ਲਗਾਂ ਕੇ ਨਗਰ ਕੀਰਤਨ ਵਿੱਚ ਸੰਗਤਾਂ ਦਾ ਸਵਾਗਤ ਕੀਤਾ।ਇਸ ਮੌਕੇ ਹਲਕਾ ਇੰਚਾਰਰਜ ਸਾਹਿਕਰਤਾ ਗੁਰਜੰਟ ਸਿੰਘ ਬਾਂਗੜੀ,ਪ੍ਰਧਾਨ ਗੁਰੂਦੁਆਰਾ ਕਮੇਟੀ ਮਹਿੰਦਰ ਸਿੰਘ ਤੂਰ,ਕਾਬਲ ਸਿੰਘ ਜੱਥੇਦਾਰ,ਬਲਜੀਤ ਸਿੰਘ ਤੂਰ,ਕੁਲਵਿੰਦਰ ਸਿੰਘ ਕੁਕੁ,ਕਿਰਪਾਲ ਸਿੰਘ,ਗੁਲਜਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜਰੀ ਲਵਾਈ।

print
Share Button
Print Friendly, PDF & Email

Leave a Reply

Your email address will not be published. Required fields are marked *