ਜਨਵਾਦੀ ਇਸਤਰੀ ਸਭਾ ਵੱਲੋਂ ਐਸ ਡੀ ਐਮ ਦਫਤਰ ਅੱਗੇ ਦਿੱਤਾ ਧਰਨਾ

ss1

ਜਨਵਾਦੀ ਇਸਤਰੀ ਸਭਾ ਵੱਲੋਂ ਐਸ ਡੀ ਐਮ ਦਫਤਰ ਅੱਗੇ ਦਿੱਤਾ ਧਰਨਾ

ਐਸ ਡੀ ਐਮ ਪੱਟੀ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ

?????????????

ਪੱਟੀ, 15 ਨਵੰਬਰ (ਅਵਤਾਰ ਸਿੰਘ)ਜਨਵਾਦੀ ਇਸਤਰੀ ਸਭਾ ਪੰਜਾਬ ਦੀ ਇਕਾਈ ਪੱਟੀ ਵੱਲੋ ਆਪਣੀਆਂ ਮੰਗਾਂ ਮਨਾਉਣ ਲਈ ਐਸ ਡੀ ਐਮ ਦਫਤਰ ਵਿਖੇ ਧਰਨਾ ਦਿੱਤਾ ਗਿਆ। ਧਰਨੇ ਨੂੰ ਬੀਬੀ ਜਸਬੀਰ ਕੌਰ, ਅਮਰਜੀਤ ਕੌਰ, ਰਜਨੀ ਨੇ ਸਬੰਧੋਨ ਕਰਦੇ ਕਿਹਾ ਕਿ ਔਰਤਾਂ ਦੀ ਸੁਰਖਿਆ ਯਕੀਨੀ ਬਣਾਈ ਜਾਵੇ, ਬਰਾਬਰ ਕੰਮ ਬਦਲੇ ਬਰਾਬਰ ਵੇਤਨ, ਭਰੂਣ ਹੱਤਿਆ, ਦਾਜ਼, ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ, ਔਰਤਾਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਜਲਦ ਜਾਰੀ ਕੀਤਾ ਜਾਵੇ। ਉਨਾਂ ਕਿਹਾ ਕਿ ਅਗਰ ਸਾਡੀਆਂ ਮੰਗਾਂ ਨਾ ਮਨੀਆਂ ਗਈਆਂ ਤਾਂ ਅਸੀ ਸ਼ੰਘਰਸ਼ ਨੂੰ ਤੇਜ਼ ਕਰਾਂਗੇ। ਇਸ ਮੌਕੇ ਡਾ. ਰਜ਼ਤ ਉਬਰਾਏ ਐਸ ਡੀ ਐਮ ਪੱਟੀ ਨੂੰ ਸਭਾ ਵੱਲੋਂ ਮੰਗਾਂ ਲਈ ਮੰਗ ਪੱਤਰ ਦਿੱਤਾ ਗਿਆ। ਐਸ ਡੀ ਐਮ ਪੱਟੀ ਵੱਲੋਂ ਉਕਤ ਮੰਗਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੁਲਬੀਰ ਕੋਰ, ਗਾਈਤਰੀ ਦੇਵੀ, ਕੁਲਵਿੰਦਰ ਕੋਰ, ਸ਼ਿੰਦਰ ਕੋਰ, ਦਲਜੀਤ ਸਿੰਘ, ਧਰਮ ਸਿੰਘ, ਹਰਭਜਨ ਸਿੰਘ, ਪਰਗਟ ਸਿੰਘ, ਹਰਜਿੰਦਰ ਕੋਰ ਆਦਿ ਹੋਰ ਹਾਜ਼ਰ ਸਨ।

print
Share Button
Print Friendly, PDF & Email