ਲਿਟਲ ਫਲਾਵਰ ਕਿੰਡਰ ਗਾਰਟਨ ਪੱਟੀ ਵਿੱਚ ਬਾਲ ਦਿਵਸ ਮਨਾਇਆ ਗਿਆ

ss1

ਲਿਟਲ ਫਲਾਵਰ ਕਿੰਡਰ ਗਾਰਟਨ ਪੱਟੀ ਵਿੱਚ ਬਾਲ ਦਿਵਸ ਮਨਾਇਆ ਗਿਆ

SAMSUNG CAMERA PICTURES

ਪੱਟੀ, 15 ਨਵੰਬਰ (ਅਵਤਾਰ ਸਿੰਘ )ਲਿਟਲ ਫਲਾਵਰ ਕਿੰਡਰ ਗਾਰਟਨ ਪੱਟੀ ਵਿੱਚ ਬਾਲ ਦਿਵਸ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੇ ਵੱਖ-ਵੱਖ ਦੇਸ਼ ਭਗਤੀ ਦੇ ਗੀਤ ਗਾਏ ਅਤੇ ਡਾਂਸ ਵੀ ਕੀਤੇ ਅਤੇ ਖੇਡਾਂ ਵੀ ਕਰਵਾਈਆਂ ਗਈਆਂ । ਅਧਿਆਪਕਾਂ ਨੇ ਚਾਚਾ ਨਹਿਰੂ ਜੀ ਦੇ ਜੀਵਨ ਬਾਰੇ ਭਾਸ਼ਣ ਦਿੱਤੇ ਉਹਨਾ ਕਿਹਾ ਕਿ 14 ਨਵੰਬਰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਚਾਚਾ ਨਹਿਰੂ ਜੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਪ੍ਰਿੰਸੀਪਲ ਮਰਿਦੁਲਾ ਭਾਰਦਵਾਜ, ਐਮ.ਡੀ ਰਾਜੇਸ਼ ਭਾਰਜਵਾਜ, ਇਸ਼ਾਤਾ ਭਾਰਦਵਾਜ, ਕਰਿਸ਼ਨਾ ਕੁਮਾਰੀ ਅਤੇ ਅਧਿਆਪਕ ਸ਼ਾਮਿਲ ਸਨ। ਪ੍ਰਿੰਸੀਪਲ ਇਸ਼ਾਤਾ ਭਾਰਦਵਾਜ ਨੇ ਬੱਚਿਆਂ ਦੀ ਬਹੁਤ ਪ੍ਰਸੰਸਾ ਕੀਤੀ ਉਹਨਾ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ ।ਇਸ ਦੇ ਨਾਲ- ਨਾਲ ਬੱਚਿਆਂ ਨੂੰ ਸਵੀਟਸ ਵੀ ਦਿੱਤੀ ਗਈ ।

print
Share Button
Print Friendly, PDF & Email