ਵਿਭਾਗ ਦੇ ਅਧਿਕਾਰੀਆ ਦੀ ਮਿਲੀਭੁਗਤੀ ਨਾਲ ਨਿਯਮਾਂ ਨੂੰ ਛਿੱਕੇ ਢੰਗ ਕੇ ਸੜਕ ਦਾ ਕੀਤਾ ਜਾ ਰਿਹਾ ਨਿਰਮਾਣ

ss1

ਵਿਭਾਗ ਦੇ ਅਧਿਕਾਰੀਆ ਦੀ ਮਿਲੀਭੁਗਤੀ ਨਾਲ ਨਿਯਮਾਂ ਨੂੰ ਛਿੱਕੇ ਢੰਗ ਕੇ ਸੜਕ ਦਾ ਕੀਤਾ ਜਾ ਰਿਹਾ ਨਿਰਮਾਣ
ਸ਼ਹਿਰ ਵਾਸੀ ਪ੍ਰਦੂਸ਼ਣ ਦੀ ਮਾਰ ਹੇਠ
ਲੋਕਾ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ

14banur-3ਬਨੂੜ, 15 ਨਵੰਬਰ, (ਰਣਜੀਤ ਸਿੰਘ ਰਾਣਾ)- ਸਿੰਘ: ਸ਼ਹਿਰ ਅੰਦਰ ਲੰਘਦੀ ਮੁੱਖ ਮਾਰਗ ਦੇ ਦੋਵੇ ਪਾਸੇ ਪਾਈ ਮਿੱਟੀ ਉੱਤੇ ਪਾਣੀ ਦਾ ਛਿੜਕਾ ਨਾ ਹੋਣ ਕਾਰਨ ਉਡ ਦੀ ਧੁੜ ਨੇ ਸ਼ਹਿਰ ਵਾਸੀਆ ਦੀ ਜਿੰਦਗੀ ਨਰਕ ਬਣਾ ਦਿੱਤੀ ਹੈ। ਧੂੜ ਕਾਰਨ ਸਿਹਤ ਉੱਤੇ ਮਾੜ ਪ੍ਰਭਾਵ ਪੈ ਰਿਹਾ ਹੈ ਤੇ ਲੋਕਾ ਦੇ ਰੋਜਮਰਾ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ, ਪਰ ਸੜਕ ਬਨਾਉਣ ਵਾਲੀ ਕੰਪਨੀ ਦੇ ਪ੍ਰਬੰਧਕ ਤੇ ਵਿਭਾਗ ਦੇ ਅਧਿਕਾਰੀ ਲੋਕਾ ਦੀ ਇਸ ਸਮੱਸਿਆ ਸਬੰਧੀ ਜਰਾ ਵੀ ਗੰਭੀਰ ਵਿਖਾਈ ਨਹੀ ਦੇ ਰਹੇ। ਜਦਕਿ ਸਮੁੱਚਾ ਸ਼ਹਿਰ ਪ੍ਰਦੂਸ਼ਣ ਦੀ ਜਕੜ ਵਿੱਚ ਹੈ।
ਜਿਕਰਯੋਗ ਹੈ, ਕਿ ਉਸਿਸ ਨਾਂ ਦੀ ਕੰਪਨੀ ਵੱਲੋਂ ਸੜਕ ਨੂੰ ਚੌਂਹ ਮਾਰਗੀ ਬਨਾਇਆ ਜਾ ਰਿਹਾ ਹੈ। ਸ਼ਹਿਰ ਦੇ ਘੇਰੇ ਅੰਦਰ ਲੰਘਦੀ ਮੁੱਖ ਮਾਰਗ ਨੂੰ ਚੌੜਾ ਕਰਨ ਲਈ ਸੜਕ ਦੇ ਕਿਨਾਰਿਆ ਦੇ ਦੋਵੇ ਪਾਸੇ ਮਿੱਟੀ ਦਾ ਭਰਤ ਪਾਇਆ ਗਿਆ ਹੈ। ਜੋ ਲੰਘਦੇ ਭਾਰੀ ਵਾਹਨਾ ਨੇ ਮਿੱਟੀ ਦਾ ਪਾਊਡਰ ਬਣਾ ਦਿੱਤਾ ਹੈ ਤੇ ਉਡ ਕੇ ਲੋਕਾ ਦੇ ਘਰਾਂ ਤੇ ਦੁਕਾਨਾ ਵਿੱਚ ਡਿੱਗਦਾ ਹੈ। ਜਿਸ ਕਾਰਨ ਸ਼ਹਿਰ ਵਾਸੀ ਕਈ ਤਰਾਂ ਦੀ ਬਿਮਾਰੀਆ ਹੋਣ ਦਾ ਖਦਸ਼ਾ ਪ੍ਰਗਟਾਅ ਰਹੇ ਹਨ।
ਮੁੱਖ ਮਾਰਗ ਦੇ ਨਾਲ ਲਗਦੇ ਦੁਕਾਨਦਾਰ ਮੋਹਨ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ, ਮੁਖਤਿਆਰ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਦੀ ਦੁਕਾਨਾ ਵਿੱਚ ਧੂੜ ਜੰਮ ਜਾਂਦੀ ਹੈ ਅਤੇ ਦੁਕਾਨਾ ਅੰਦਰ ਪਿਆ ਸਮਾਨ ਮਿੱਟੀ ਨਾਲ ਪੂਰੀ ਤਰਾਂ ਢੱਕਿਆ ਜਾਂਦਾ ਹੈ। ਉਨਾਂ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਇਹੋ ਹਾਲ ਘਰਾਂ ਦੇ ਮਾਲਕ ਗੁਰਦਿਆਲ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਨਿਰਮੈਲ ਸਿੰਘ ਆਦਿ ਦਾ ਹੈ। ਉਨਾਂ ਦਾ ਕਹਿਣਾ ਹੈ ਕਿ ਘਰਾਂ ਦੇ ਅੰਦਰ ਪਈਆ ਖਾਣ ਪੀਣ ਦੀ ਵਸਤਾ ਵਿੱਚ ਵੀ ਮਿੱਟੀ ਪੈ ਰਹੀ ਹੈ। ਉਨਾਂ ਕਿਹਾ ਕਿ ਮਿੱਟੀ ਨੇ ਉਨਾਂ ਦੇ ਗਲੇ ਖਰਾਬ ਕਰ ਦਿੱਤੇ ਹਨ। ਜਿਸ ਨਾਲ ਗਲੇ ਤੋਂ ਹੋਰ ਭਿਆਨਕ ਬਿਮਾਰੀਆ ਫੈਲ ਰਹੀਆ ਹਨ। ਉਨਾਂ ਇਹ ਵੀ ਦੋਸ਼ ਲਾਇਆ ਕਿ ਪੀਡਬਲਿਉਡੀ ਵਿਭਾਗ ਦੇ ਅਧਿਕਾਰੀਆ ਦੀ ਰਹਿਨਮੁਈ ਹੇਠ ਕੰਪਨੀ ਨਿਯਮਾਂ ਨੂੰ ਛਿੱਕੇ ਢੰਗ ਕੇ ਸੜਕ ਦਾ ਨਿਰਮਾਣ ਕਰ ਰਹੀ ਹੈ ਤੇ ਲੋਕਾ ਦੀ ਸਿਹਤ ਨਾ ਖਿਲਵਾੜ ਕਰ ਰਹੀ ਹੈ। ਜਿਸ ਕਾਰਨ ਲੋਕਾ ਵਿੱਚ ਭਾਰੀ ਰੋਸ ਹੈ। ਸ਼ਹਿਰ ਵਾਸੀਆ ਮੰਗ ਕਰਦੇ ਹੋਏ ਕਿਹਾ ਕਿ ਸੜਕ ਨੂੰ ਨਿਯਮਾਂ ਅਨੁਸਾਰ ਬਨਾਇਆ ਜਾਵੇ ਤੇ ਮਿੱਟੀ ਉੱਤੇ ਰੌਜਾਂਨਾ ਪਾਣੀ ਦਾ ਛਿੜਕਾ ਕੀਤਾ ਜਾਵੇ।

print
Share Button
Print Friendly, PDF & Email