ਵਿਹੜ੍ਹੇ ਆਈ ਜੰਨ ਬਿੰਨੋ ਕੁੜੀ ਦੇ ਕੰਨ

ss1

ਵਿਹੜ੍ਹੇ ਆਈ ਜੰਨ ਬਿੰਨੋ ਕੁੜੀ ਦੇ ਕੰਨ

ਕੀਰਤਪੁਰ ਸਾਹਿਬ 15 ਨਵੰਬਰ (ਸਰਬਜੀਤ ਸਿੰਘ ਸੈਣੀ): ਅੱਜ ਕੀਰਤਪੁਰ ਸਾਹਿਬ ਵਿਖੇ ਕੈਬਨਿਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਦੀ ਸ਼ੀ੍ਰ ਰਾਮ ਮੰਦਰ ਚੌਕ ਵਿਖੇ ਆਮਦ ਤੌ ਪਹਿਲਾਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਸਫਾਈ ਕਰਮਚਾਰੀਆਂ ਵਲੋਂ ਵਿਹੜੇ ਆਈ ਜੰਨ ਬਿਨੋ ਕੁੜੀ ਦੇ ਕੰਨ ਦੀ ਤਰਜ ਤੇ ਚੌਕ ਵਿਖੇ ਜਲਦੀ ਜਲਦੀ ਸਫਾਈ ਕਰਨੀ ਅਰੰਭ ਕੀੋਤੀ ਗਈ। ਜਦੋਂ ਉਡਦੀ ਧੁੜ ਮਿੱਟੀ ਤੋਂ ਪ੍ਰੇਸ਼ਾਨ ਕੁਝ ਦੁਕਾਨਦਾਰਾ ਨੇ ਉਹਨਾਂ ਨੂੰ ਪਾਣੀ ਦੇ ਛਿੜਕਾਉ ਲਈ ਕਿਹਾ ਤਾਂ ਉਹਨਾਂ ਵਲੋ ਕਿਹਾ ਗਿਆ ਕਿ ਤੁਸੀ ਖੁੱਦ ਹੀ ਪਾਣੀ ਦਾ ਛਿੜਕਾਉ ਕਰ ਲਉ ਅਸੀ ਤਾਂ ਸਫਾਈ ਕਰ ਰਹੇ ਆ ਕਿਉਂ ਕਿ ਮੰਤਰੀ ਸਾਹਿਬ ਦੇ ਆਉਣ ਦਾ ਸਮਾਂ ਹੋ ਗਿਆ ਹੈ। ਅਸੀ ਪਾਣੀ ਨਹੀ ਛਿੜਕਾਣਾਂ ਤੁਸੀ ਜੋ ਕਰਨਾਂ ਕਰ ਲਉ। ਨਿਰਾਸ਼ ਦੁਕਾਨਦਾਰਾਂ ਵਲੋਂ ਦੱਸਿਆ ਗਿਆ ਕਿ ਇਹ ਕਰਮਚਾਰੀ ਅੱਗੇ ਤਾਂ ਕਦੀ ਦਿਨ ਸਮੇਂ ਸਫਾਈ ਕਰਨ ਤੱਕ ਨਹੀ ਆਉਂਦੇ ਪਰੰਤੂ ਅੱਜ ਮੰਤਰੀ ਸਾਹਿਬ ਦੀ ਆਮਦ ਕਰਨੇ ਜਲਦੀ ਜਲਦੀ ਸਫਾਈ ਕਰਨ ਲੱਗ ਪਏ ਹਨ ਅਤੇ ਸਥਾਨਕ ਲੋਕਾਂ ਦਾ ਧਿਆਨ ਤੱਕ ਨਹੀ ਰੱਖਿਆ ਜਾ ਰਿਹਾ। ਜੇਕਰ ਇਸੇ ਤਰਾਂ ਹਰ ਰੋਜ ਸਫਾਈ ਕੀਤੀ ਜਾਵੇ ਤਾਂ ਇਹ ਧੁੱੜ ਦੀ ਸਮੱਸਿਆ ਕਦੀੂ ਆਵੇ ਹੀ ਨਹੀ।

print
Share Button
Print Friendly, PDF & Email

Leave a Reply

Your email address will not be published. Required fields are marked *