ਕੇਨਰਾ ਬੈਂਕ ਕੀਰਤਪੁਰ ਸਾਹਿਬ ਵਿਖੇ ਭੀੜ ਨੂੰ ਕੰਟਰੋਲ ਕਰਨ ਲਈ ਬੁਲਾਉਣੀ ਪਈ ਪੁਲਿਸ

ss1

ਕੇਨਰਾ ਬੈਂਕ ਕੀਰਤਪੁਰ ਸਾਹਿਬ ਵਿਖੇ ਭੀੜ ਨੂੰ ਕੰਟਰੋਲ ਕਰਨ ਲਈ ਬੁਲਾਉਣੀ ਪਈ ਪੁਲਿਸ

ਕੀਰਤਪੁਰ ਸਾਹਿਬ 15 ਨਵੰਬਰ (ਸਰਬਜੀਤ ਸਿੰਘ ਸੈਣੀ): ਅੱਜ ਕੀਰਤਪੁਰ ਸਾਹਿਬ ਵਿਖੇ ਸਥਿਤ ਕੇਨਰਾ ਬੈਂਕ ਦੀ ਸ਼ਾਖਾ ਵਿੱਚ ਨੋਟ ਬੰਦ ਹੋਣ ਤੋਂ ਬਾਅਦ ਆਮ ਨਾਲੋਂ ਜਿਆਦਾ ਭੀੜ ਹਰ ਰੋਜ ਰਹਿੰਦੀ ਸੀ ਪਰੰਤੂ ਅੱਜ ਸਥਿਤੀ ਉਸ ਸਮੇਂ ਬੇਕਾਬੂ ਹੋ ਗਈ ਜਦੋਂ ਅਪਣਾ ਪੈਸਾ ਜਮਾਂ ਕਰਵਾਉਣ ਅਤੇ ਨੋਟ ਬਦਲਾਉਣ ਲਈ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਸਥਿਤੀ ਨੂੰ ਬੇਕਾਬੂ ਹੁੰਦਾ ਦੇਖ ਬੈਂਕ ਮੈਨੇਜਰ ਨੂੰ ਨਜਦੀਕੀ ਪੁਲੀਸ ਸਟੇਸ਼ਨ ਵਿੱਚੋ ਪੁਲੀਸ ਨੂੰ ਬੁਲਾਉਣਾਂ ਪਿਆ।ਕੀਰਤਪੁਰ ਸਾਹਿਬ ਪੁਲਿਸ ਵਲੋਂ ਭੀੜ ਨੂੰ ਕੰਟਰੋਲ ਕੀਤਾ ਅਤੇ ਲੋਕਾਂ ਨੂੰ ਲਾਇਨਾਂ ਵਿੱਚ ਖੜ ਕਿ ਨੋਟ ਬਦਲਾਉਣ ਅਤੇ ਅਪਣੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਅਖੀਰ ਭੀੜ ਤੇ ਕੰਟਰੋਲ ਕਰਕੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *