ਸਿੱਖਸ ਫਾਰ ਟਰੰਪ ਜਥੇਬੰਦੀ ਵਲੋਂ ਡੋਨਾਲਡ ਟਰੰਪ ਦੇ ਅਮੀਰੀਕਨ ਰਾਸ਼ਟਰਪਤੀ ਬਣਨ ‘ਤੇ ਖੁਸ਼ੀ ਦਾ ਇਜ਼ਹਾਰ

ss1

ਸਿੱਖਸ ਫਾਰ ਟਰੰਪ ਜਥੇਬੰਦੀ ਵਲੋਂ ਡੋਨਾਲਡ ਟਰੰਪ ਦੇ ਅਮੀਰੀਕਨ ਰਾਸ਼ਟਰਪਤੀ ਬਣਨ ‘ਤੇ ਖੁਸ਼ੀ ਦਾ ਇਜ਼ਹਾਰ
ਸਿੱਖਾਂ ਦੇ ਹੱਕ ਵਿਚ ਹਨ ਟਰੰਪ-ਜਸਦੀਪ ਸਿੰਘ ਜੱਸੀ, ਜਸਪ੍ਰੀਤ ਸਿੰਘ ਅਟਾਰਨੀ

picture1ਸੈਕਰਾਮੈਂਟੋ, 15 ਨਵੰਬਰ (ਰਾਜ ਗੋਗਨਾ): ਸਿੱਖਸ ਫਾਰ ਟਰੰਪ ਜਥੇਬੰਦੀ ਵਲੋਂ ਡੋਨਾਲਡ ਟਰੰਪ ਦੀ ਜਿੱਤ ‘ਤੇ ਖੁਸ਼ੀ ਦਾ ਇਜਹਾਰ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ। ਇਸ ਮੌਕੇ ਸਿੱਖਸ ਫਾਰ ਟਰੰਪ ਜਥੇਬੰਦੀ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਵਾਈਸ ਚੇਅਰਮੈਨ ਤੇ ਕਾਨੂੰਨੀ ਸਲਾਹਕਾਰ ਜਸਪ੍ਰੀਤ ਸਿੰਘ ਅਟਾਰਨੀ, ਮੀਡੀਆ ਸਲਾਹਕਾਰ ਸੁਰਿੰਦਰ ਸਿੰਘ ਗਿੱਲ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਸ਼ੰਮੀ ਨੇ ਪ੍ਰੈਸ ਦੇ ਨਾਂਅ ਜਾਰੀ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਅਮਰੀਕਾ ਦੇ ਸਿੱਖਾਂ ਵਿਚ ਟਰੰਪ ਦੇ ਜਿੱਤਣ ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਸਿੱਖਾਂ ਨੇ ਭਾਰੀ ਗਿਣਤੀ ਵਿਚ ਟਰੰਪ ਨੂੰ ਵੋਟਾਂ ਪਾਈਆਂ ਹਨ। ਉਨਾਂ ਕਿਹਾ ਕਿ ਜਲਦ ਹੀ ਸਿੱਖਸ ਫਾਰ ਟਰੰਪ ਦੇ ਨੁਮਾਇੰਦਿਆਂ ਦਾ ਇਕ ਵਫ਼ਦ ਡੋਨਾਰਡ ਟਰੰਪ ਨਾਲ ਮੁਲਾਕਾਤ ਕਰੇਗਾ ਅਤੇ ਸਿੱਖਾਂ ਨੂੰ ਇਥੇ ਆ ਰਹੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂੰ ਕਰਵਾਉਣਗੇ। ਉਨਾਂ ਕਿਹਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਨਾਲ ਜਿੱਥੇ ਉਹ ਬਿਜ਼ਨਸ ਨੂੰ ਉਤਸ਼ਾਹਿਤ ਕਰਨਗੇ ਉਥੇ ਜੋਬਾਂ ਨੂੰ ਵੀ ਬੜਾਵਾ ਦੇਣਗੇ। ਉਨਾਂ ਕਿਹਾ ਕਿ ਟਰੰਪ ਘੱਟ ਗਿਣਤੀ ਦੇ ਲੋਕਾਂ ਖਾਸਕਰ ਸਿੱਖਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਹਮੇਸ਼ਾ ਬਚਨਵਧ ਹੋਣਗੇ। ਉਨਾਂ ਕਿਹਾ ਕਿ ਟਰੰਪ ਦੇ ਆਉਣ ਨਾਲ ਅਮਰੀਕਾ ਹੋਰ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿੱਖਸ ਫਾਰ ਟਰੰਪ ਦੇ ਯੂਨਿਟ ਅਮਰੀਕਾ ਦੀਆਂ ਸਾਰੀਆਂ ਸਟੇਟਾਂ ਤੇ ਸ਼ਹਿਰਾਂ ਵਿਚ ਬਣਾਏ ਜਾਣਗੇ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਟਰੰਪ ਸਰਕਾਰ ਨਾਲ ਜੋੜਿਆ ਜਾ ਸਕੇ ਤਾਂ ਜੋ ਉਨਾਂ ਦੇ ਮਸਲੇ ਹੱਲ ਕਰਾਏ ਜਾਣਗੇ। ਇਸਦੇ ਨਾਲ ਨਾਲ ਟਰੰਪ ਦੇ ਸਲਾਹਕਾਰ ਜਿਵੇਂ ਕਿ ਰੂਡੀ ਜੁਲਿਆਨੀ, ਕ੍ਰਿਸ ਕ੍ਰਿਸਟੀ ਆਦਿ ਵੀ ਸਿੱਖ ਭਾਈਚਾਰੇ ਦੇ ਮਿੱਤਰ ਹਨ ਅਤੇ ਸਿੱਖਾਂ ਦੇ ਸਮੱਰਥਕ ਹਨ। ਇਸ ਮੌਕੇ ਨਿਊਯਾਰਕ ਤੋਂ ਸਿੱਖ ਆਗੂਆਂ ਫੁੱਮਣ ਸਿੰਘ, ਭੁਪਿੰਦਰ ਸਿੰਘ ਬੇਗੋਵਾਲ, ਗੁਰਦੇਵ ਸਿੰਘ ਕੰਗ, ਹਰਬੰਸ ਸਿੰਘ ਢਿੱਲੋਂ, ਕੈਲੇਫੋਰਨੀਆਂ ਤੋਂ ਸਿੱਖ ਆਗੂਆਂ ਅਵਤਾਰ ਸਿੰਘ ਗਿੱਲ, ਕੈਨੀ ਵਿਰਕ, ਇੰਦਰਜੀਤ ਸਿੰਘ ਕਿਲੀਰਾਏ, ਗੁਰੀ ਕੰਗ, ਬਲਵੀਰ ਸਿੰਘ ਗਰੇਵਾਲ, ਕਰਮਦੀਪ ਸਿੰਘ, ਜੈਗ ਗਿੱਲ, ਗੁਰਸੇਵਕ ਸਿੰਘ ਭੱਠਲ, ਓਹਾਇਓ ਤੋਂ ਸੁਰਜੀਤ ਸਿੰਘ ਮਾਵੀ, ਅਮਰਜੀਤ ਸਿੰਘ ਤੱਖਰ, ਚਰਨਜੀਤ ਸਿੰਘ ਬਰਾੜ, ਪਵਨਦੀਪ ਸਿੰਘ, ਵਰਜ਼ੀਨੀਆਂ ਤੋਂ ਸਤਪਾਲ ਸਿੰਘ ਬਰਾੜ, ਗੁਰਚਰਨ ਸਿੰਘ ਲੇਹਲ, ਕੁਲਦੀਪ ਸਿੰਘ ਮੱਲਾ, ਗੁਰਚਰਨ ਸਿੰਘ, ਮਿਸ਼ੀਗਨ ਸਟੇਟ ਤੋਂ ਦਵਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਵਿਰਕ, ਸਤਪ੍ਰੀਤ ਸਿੰਘ ਕਲੇਰ ਆਦਿ ਨੇ ਟਰੰਪ ਨੂੰ ਵਧਾਈ ਦਿੱਤੀ।

print
Share Button
Print Friendly, PDF & Email