ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਦੀ ਜਮੀਨ ਦੀ ਕੁਰਕੀ ਰੋਕੀ

ss1

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਦੀ ਜਮੀਨ ਦੀ ਕੁਰਕੀ ਰੋਕੀ

20161115_154835ਕੋਹਰੀਆਂ 15 ਨਵੰਬਰ (ਰਣ ਸਿੰਘ ਚੱਠਾ)-ਕੁਰਕੀਆਂ ਤੇ ਰੋਕ ਲੱਗਣ ਦੇ ਬਾਵਜੂਦ ਮਾਲ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਜਿਵੇਂ ਕਿ ਅੱਜ ਪਿੰਡ ਬਿਗੜਵਾਲ ਵਿਖੇ ਕਿਸਾਨ ਹਰਦੇਵ ਸਿੰਘ ਦੀ ਜਮੀਨ ਦੀ ਕੁਰਕੀ ਕਰਨ ਦਾ ਨੋਟਿਸ ਭੇਜਿਆ ਗਿਆ ਸੀ।ਜਿਸ ਨੂੰ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਤਰਾਮ ਸਿੰਘ ਛਾਜਲੀ ਦੀ ਅਗਵਾਈ ਵਿੱਚ ਪਹੁੰਚੇ ਆਗੂਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਪੰਜਾਬ ਦੇ ਕਿਸੇ ਵੀ ਕਿਸਾਨ ਦੀ ਜਮੀਨ ਦੀ ਕੁਰਕੀ ਨਹੀਂ ਹੋਣ ਦੇਵੇਗੀ,ਇਕੱਠੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ।ਇਸ ਮੋਕੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੋਬਿੰਦ ਸਿੰਘ ਚੱਠਾ,ਮੀਤ ਪ੍ਰਧਾਨ ਰਣ ਸਿੰਘ ਚੱਠਾ,ਲਾਭ ਸਿੰਘ ਚੱਠਾ ਅਤੇ ਹਰੀ ਸਿੰਘ ਛਾਜਲੀ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ।ਸਾਂਮ 5 ਵਜੇ ਤੱਕ ਕਿਸਾਨਾਂ ਨੇ ਧਰਨਾ ਲਗਾਕੇ ਰੱਖਿਆ ਅਤੇ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਕੋਈ ਵੀ ਅਧਿਕਾਰੀ ਜਮੀਨ ਦੀ ਕੁਰਕੀ ਕਰਨ ਨਹੀ ਪਹੁੰਚਿਆ।ਇਸ ਮੋਕੇ ਪਾਲਾ ਸਿੰਘ,ਦਲੀਪ ਸਿੰਘ ਖਡਿਆਲ,ਲਾਲ ਸਿੰਘ,ਗੁਰਦਿਆਲ ਸਿੰਘ ਖਡਿਆਲ,ਗੁਰਮੇਲ ਸਿੰਘ ਬੇਨੜਾ,ਕਰਮਜੀਤ ਸਿੰਘ ਬੇਨੜਾ,ਪ੍ਰੀਤਮ ਸਿੰਘ ਚੱਠਾ,ਜਰਨੈਲ ਸਿੰਘ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *