ਸਿਵਲ ਇੰਜ: ਵਿਭਾਗ ਵਲੋਂ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਆਯੋਜਨ

ss1

ਸਿਵਲ ਇੰਜ: ਵਿਭਾਗ ਵਲੋਂ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਆਯੋਜਨ

ਬਠਿੰਡਾ(ਪਰਵਿੰਦਰ ਜੀਤ ਸਿੰਘ) ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਬਠਿੰਡਾ ਵਲੋਂ ਬੀ.ਟੈਕ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ।ਪ੍ਰੋਫੈਸ਼ਰ ਜਸਬੀਰ ਸਿੰਘ ਹੁੰਦਲ, ਰਜਿਸਟਰਾਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਪ੍ਰੋਫੈਸ਼ਰ ਗੁਰਸ਼ਰਨ ਸਿੰਘ, ਡਾਇਰੈਕਟਰ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ, ਬਠਿੰਡਾ ਨੇ ਵੀ ਗੈਸਟ ਆਫ ਆਨਰ ਵਜੋਂ ਇਸ ਸ਼ਾਮ ਦੀ ਸੋਭਾ ਵਧਾਈ।

          ਅੰਤਿਮ ਸਾਲ ਦੇ ਵਿਦਿਆਰਥੀਆਂ ਦਾ ਉਹਨਾਂ ਦੇ ਜੂਨੀਅਰਸ ਵਲੋਂ ਬੜੀ ਗਰਮਜ਼ੋਸੀ ਨਾਲ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਗੁਲਦਸਤੇ ਭੇਂਟ ਕੀਤੇ ਗਏ।ਪ੍ਰੋਗਰਾਮ ਦਾ ਆਗਾਜ਼ ਸਵਾਗਤੀ ਡਾਂਸ ਨਾਲ ਕੀਤਾ ਗਿਆ।

        ਪ੍ਰੋਫੈਸ਼ਰ ਮੋਹਨ ਪੌਲ ਸਿੰਘ ਈਸ਼ਰ, ਉੱਪ ਕੁੱਲਪਤੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਸਿਵਲ ਇੰਜ: ਵਿਭਾਗ ਨੂੰ ਇਸ ਪ੍ਰੋਗਰਾਮ ਦੇ ਆਯੋਜਨ ਲਈ ਸਰਾਹਿਆ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਆਪਣੀਆਂ ਸੁੱਭ ਇਛਾਵਾਂ ਭੇਜੀਆਂ।

      ਪ੍ਰੋਫੈਸ਼ਰ ਮਨਜੀਤ ਬਾਂਸਲ, ਵਿਭਾਗੀ ਮੁਖੀ ਸਿਵਲ ਇੰਜ: ਵਿਭਾਗ ਨੇ ਸਰੋਤਿਆਂ ਨੂੰ ਅੰਤਿਮ ਸਾਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਉਹਨਾਂ ਨੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਖੇਡਾਂ, ਸੱਭਿਆਚਾਰਕ ਪ੍ਰੋਗਰਾਮਾਂ, ਵਿੱਦਿਅਕ ਆਦਿ ਖੇਤਰਾਂ ਵਿੱਚ ਬੇਹਤਰੀਨ ਪ੍ਰਦਰਸ਼ਨ ਲਈ ਸਰਾਹਨਾ ਕੀਤੀ।

        ਸਾਰੇ ਹੀ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਪੂਰੇ ਜੋਸ਼ੋਖਰੋਸ਼ ਨਾਲ ਹਿੱਸਾ ਲਿਆ। ਦੂਸਰੇ ਸਾਲ ਦੇ ਵਿਦਿਆਰਥੀਆਂ ਵਲੋਂ ਗਰੁੱਖ ਡਾਂਸ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੀਆਂ ਦਿੱਲਖਿੱਚਵੀਆਂ ਰੰਗਾਰੰਗ ਪੇਸ਼ਕਾਰੀਆਂ ਨੇ 3 ਘੰਟਿਆਂ ਲਈ ਸਰੋਤਿਆ ਦਾ ਸਮਾਂ ਬੰਨੀ੍ਹ ਰੱਖਿਆ।

      ਸਿਵਲ ਇੰਜ: ਵਿਭਾਗ ਦੇ ਸਮੂਹ ਸਟਾਫ ਨੇ ਇਸ ਸ਼ਾਮ ਵਿੱਚ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਸਮਾਪਤੀ ਉਪਰੰਤ ਅੰਤਮ ਸਾਲ ਦੇ ਵਿਦਿਆਰਥੀਆਂ ਨੇ ਰਾਤਰੀ ਭੋਜ ਦਾ ਆਨੰਦ ਮਾਣਿਆ।

print
Share Button
Print Friendly, PDF & Email

Leave a Reply

Your email address will not be published. Required fields are marked *