ਕਾਂਗਰਸੀਆਂ ਨੇ ਫ਼ੂਕਿਆ ਮੋਦੀ ਅਤੇ ਬਾਦਲ ਦਾ ਪੁਤਲਾ

ss1

ਕਾਂਗਰਸੀਆਂ ਨੇ ਫ਼ੂਕਿਆ ਮੋਦੀ ਅਤੇ ਬਾਦਲ ਦਾ ਪੁਤਲਾ
ਪੰਜਾਬ ਦਾ ਪਾਣੀ ਕਿਸੇ ਕੀਮਤ ‘ਤੇ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਸੂਰਜ ਭਾਰਦਵਾਜ

vikrant-bansalਭਦੌੜ 12 ਨਵੰਬਰ (ਵਿਕਰਾਂਤ ਬਾਂਸਲ) ਕਸਬਾ ਸ਼ਹਿਣਾ ਵਿਖੇ ਐਸ.ਵਾਈ.ਐਲ. ਨਹਿਰ ਦੇ ਮੁੱਦੇ ਨੂੰ ਲੈ ਕੇ ਸਮੂਹ ਕਾਂਗਰਸੀਆਂ ਵੱਲੋਂ ਮੇਨ ਬਾਜ਼ਾਰ ਸ਼ਹਿਣਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਦੇ ਨਿੱਜੀ ਸਕੱਤਰ ਸੂਰਜ ਭਾਰਦਵਾਜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ 2004 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵੱਜੋਂ ਜੁਅਰਤ ਦਿਖਾਉਂਦਿਆਂ ਪੰਜਾਬ ਦੇ ਹਿੱਤ ਲਈ ਕਾਨੂੰਨ ਪਾਸ ਕੀਤਾ ਸੀ ਅਤੇ ਉਸ ਪ੍ਰਕਿਰਿਆ ਵਿੱਚ ਮਾਮਲਾ ਵਿੱਚ ਸੁਪਰੀਮ ਕੋਰਟ ਪੁੱਜ ਗਿਆ ਸੀ, ਇਸ ਮਾਮਲੇ ਦੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਸਹੀ ਢੰਗ ਨਾਲ ਪੈਰਵਾਈ ਨਹੀਂ ਕੀਤੀ, ਜਿਸ ਕਰਕੇ ਪੰਜਾਬ ਨੂੰ ਕੇਸ ਵਿੱਚ ਹਾਰ ਦਾ ਮੁੰਹ ਦੇਖਣਾ ਪਿਆ। ਉਹਨਾਂ ਕਿਹਾ ਕਿ ਅਸਲ ਵਿੱਚ ਬਾਦਲ ਹਰਿਆਣਾ ਦੇ ਦੇਵੀਲਾਲ ਪਰਿਵਾਰ ਨਾਲ ਸ਼ੁਰੂ ਤੋਂ ਮਿਲੇ ਹੋਏ ਹਨ ਜਿਸ ਦੇ ਸਬੂਤ ਵੀ ਬਾਹਰ ਆ ਚੁੱਕੇ ਹਨ ਅਤੇ ਹੁਣ ਇਹ ਅਕਾਲੀ ਮੱਗਰਮੱਛ ਦੇ ਹੰਝੂ ਬਹਾ ਰਹੇ ਹਨ ਜਦੋਂ ਕਿ ਪੰਜਾਬ ਦੇ ਅਸਲੀ ਹਿੱਤਾਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ ਹੈ। ਸੂਰਜ ਭਾਰਦਵਾਜ ਨੇ ਅਕਾਲੀਆਂ ਦੇ 8 ਦਸੰਬਰ ਨੂੰ ਮੋਗਾ ਵਿਖੇ ਸੱਦੇ ਪੰਜਾਬੀਆਂ ਦੇ ਇਕੱਠ ‘ਤੇ ਚੋਟ ਕਰਦਿਆਂ ਕਿਹਾ ਕਿ ਉਸ ਦਿਨ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ ਅਤੇ ਪਾਣੀਆਂ ਦੇ ਮੁੱਦੇ ਦੇ ਬਹਾਨੇ ਇਹਨਾਂ ਨੇ ਜਨਮ ਦਿਨ ‘ਤੇ ਇਕੱਠ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਇਸ ਮੌਕੇ ਪ੍ਰਿੰਸੀਪਾਲ ਸੱਤਪਾਲ ਸ਼ਰਮਾਂ, ਪ੍ਰਧਾਨ ਗਿਰਧਾਰੀ ਲਾਲ, ਜਗਦੀਪ ਸਿੰਘ ਜੱਗੀ, ਐਡਵੋਕੇਟ ਇਕਬਾਲ ਸਿੰਘ ਜੰਗੀਆਣਾ, ਮਲਕੀਤ ਕੌਰ ਸਹੋਤਾ, ਗੁਰਮਿੰਦਰ ਪਿੰਕੂ, ਲੱਕੀ ਮੌੜ, ਹਰਦੇਵ ਗਿੱਲ, ਹਰਿੰਦਰ ਦਾਸ ਤੋਤਾ, ਸੁਖਵਿੰਦਰ ਸਿੰਘ ਧਾਲੀਵਾਲ, ਗੁਰਦਵਿੰਦਰ ਬਬਲੀ, ਨਰਿੰਦਰ ਸਦਿਉੜਾ, ਜੱਗਾ ਬੁੱਟਰ, ਇੰਦਰ ਸਿੰਘ ਭਿੰਦਾ, ਸਾਧੂ ਰਾਮ ਜਰਗਰ, ਪ੍ਰਧਾਨ ਰਾਮ ਸਿੰਘ, ਹਰਦੇਵ ਗਿੱਲ, ਸਰਪੰਚ ਗੁਰਸੇਵਕ ਸਿੰਘ ਨੈਣੇਵਾਲ, ਭੋਲਾ ਸਿੰਘ ਸੰਘੇੜਾ, ਨਾਹਰ ਸਿੰਘ ਔਲਖ, ਕਮਲਜੀਤ ਕੌਰ ਆਦਿ ਹਾਜ਼ਰ ਸਨ।

print
Share Button
Print Friendly, PDF & Email