ਤੀਸਰੇ ਦਿਨ ਵੀ ਬੈਂਕਾਂ ਵਿੱਚ ਲੱਗੀਆਂ ਲਾਈਨਾਂ, ਲੋਕ ਪਰੇਸ਼ਾਨ

ss1

ਤੀਸਰੇ ਦਿਨ ਵੀ ਬੈਂਕਾਂ ਵਿੱਚ ਲੱਗੀਆਂ ਲਾਈਨਾਂ, ਲੋਕ ਪਰੇਸ਼ਾਨ

vikrant-bansal-2ਭਦੌੜ 12 ਨਵੰਬਰ (ਵਿਕਰਾਂਤ ਬਾਂਸਲ) ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਨ ਦੇ ਐਲਾਨ ਕਾਰਨ ਤੀਸਰੇ ਦਿਨ ਵੀ ਲੋਕਾਂ ਵੱਲੋਂ ਬੈਂਕਾਂ ਵਿੱਚ ਲੰਬੀਆਂ ਲਾਇਨਾਂ ਵਿੱਚ ਖੜ ਕੇ ਪੁਰਾਣੇ ਨੋਟਾਂ ਨੂੰ ਜਮਾਂ ਕਰਵਾਇਆ ਗਿਆ ਅਤੇ ਨਵੇਂ ਨੋਟ ਲੈਣ ਲਈ ਕਈ-ਕਈ ਘੰਟੇ ਬੈਂਕਾਂ ਵਿੱਚ ਖੜ ਕੇ ਇੰਤਜ਼ਾਰ ਕਰਨਾ ਪਿਆ ਪ੍ਰੰਤੂ ਜ਼ਿਆਦਾਤਰ ਬੈਂਕਾਂ ਵਿੱਚ ਨਵੇਂ ਨੋਟ ਨਾ ਪਹੁੰਚਣ ਕਰਕੇ ਉਹਨਾਂ ਨੂੰ 100-100 ਦੇ ਨੋਟਾਂ ਨਾਲ ਹੀ ਸਬਰ ਕਰਨਾ ਪਿਆ।

       ਦੱਸਣਯੋਗ ਹੈ ਕਿ ਵਪਾਰੀ ਵਰਗ, ਦੁਕਾਨਦਾਰਾਂ, ਬੱਸਾਂ, ਪੈਟਰੋਲ ਪੰਪਾਂ ਵੱਲੋਂ ਵੀ 1000 ਅਤੇ 500 ਦੇ ਪੁਰਾਣੇ ਨੋਟ ਨਾ ਲੈਣ ਕਰਕੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੈਟਰੋਲ ਪੰਪ ਵਾਲਿਆਂ ਵੱਲੋਂ ਛੋਟੇ ਨੋਟ ਦੇਣ ਜਾਂ 500 ਅਤੇ 1000 ਰੁਪਏ ਦਾ ਪੂਰਾ ਤੇਲ ਪਾਉਣ ਦੇ ਐਲਾਨ ਕਰਕੇ ਕੁੱਝ ਕਿਸਾਨ ਪੁਰਾਣੇ ਨੋਟ ਦੇ ਕੇ ਤੇਲ ਦੇ ਡਰੰਮ ਭਰਵਾਉਂਦੇ ਵੀ ਵੇਖੇ ਗਏ।

       ਅੱਜ ਲਗਾਤਾਰ ਤੀਸਰੇ ਦਿਨ ਸਵੇਰੇ ਤੋਂ ਹੀ ਲੋਕਾਂ ਨੇ ਬੈਂਕਾਂ ਅੱਗੇ ਡੇਰੇ ਲਾ ਲਏ ਅਤੇ ਲੋਕਾਂ ਵੱਲੋਂ 4000 ਰੁਪਏ ਤੱਕ ਦੇ ਪੁਰਾਣੇ ਨੋਟ ਬਦਲਾਉਣ ਲਈ ਆਧਾਰ ਕਾਰਡ ਅਤੇ ਫਾਰਮ ਭਰ ਕੇ ਬੈਂਕ ਵਿੱਚ ਜਮਾਂ ਕਰਵਾਏ ਜਾ ਰਹੇ ਸਨ। ਬੈਂਕ ਵਿੱਚ ਲਾਇਨਾਂ ਵਿੱਚ ਖੜੇ ਲੋਕਾਂ ਨੇ ਕਿਹਾ ਕਿ 1000 ਅਤੇ 500 ਨੋਟ ਬੰਦ ਹੋਣ ਕਾਰਨ ਸਾਨੂੰ ਬਾਜ਼ਾਰ ਵਿੱਚ ਘਰੇਲੂ ਸਮਾਨ ਖਰੀਦਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਸਾਨੂੰ ਪੁਰਾਣੇ ਨੋਟ ਬਦਲਾਉਣੇ ਪੈ ਰਹੇ ਹਨ। ਇਹ ਵੀ ਦੱਸਣਯੋਗ ਹੈ ਕਿ ਭੀੜ ਜ਼ਿਆਦਾ ਹੋਣ ਕਾਰਨ ਕੁੱਝ ਬੈਂਕ ਵਾਲਿਆਂ ਵੱਲੋਂ ਸ਼ਾਮ ਨੂੰ ਸਮੇਂ ਤੋਂ ਪਹਿਲਾਂ ਮੇਨ ਗੇਟ ਬੰਦ ਵੀ ਕੀਤਾ ਗਿਆ, ਜਿਸ ਕਰਕੇ ਕੁੱਝ ਲੋਕ ਬੈਂਕ ਵਾਲਿਆਂ ਨਾਲ ਬੰਦ ਗੇਟ ‘ਤੇ ਖੜੇ ਤਕਰਾਰ ਕਰਦੇ ਵੀ ਨਜ਼ਰ ਆਏ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਨੂੰ ਕਦੋ ਰਾਹਤ ਮਿਲਦੀ ਹੈ।

print
Share Button
Print Friendly, PDF & Email