ਮਲੋਟ ਵਿਖੇ ਵਿਧਾਇਕ ਪੰਜਗਰਾਂਈ ਦੀ ਅਗਵਾਈ ਵਿਚ ਕਾਂਗਰਸ ਨੇ ਬਾਦਲਾਂ ਦਾ ਪੁਤਲਾ ਫੂਕਿਆ

ss1

ਮਲੋਟ ਵਿਖੇ ਵਿਧਾਇਕ ਪੰਜਗਰਾਂਈ ਦੀ ਅਗਵਾਈ ਵਿਚ ਕਾਂਗਰਸ ਨੇ ਬਾਦਲਾਂ ਦਾ ਪੁਤਲਾ ਫੂਕਿਆ

12malout03ਮਲੋਟ, 12 ਨਵੰਬਰ (ਆਰਤੀ ਕਮਲ) : ਮਲੋਟ ਰਾਸ਼ਟਰੀ ਰਾਜ ਮਾਰਗ ਤੇ ਤਿਕੋਣੀ ਚੌਂਕ ਵਿਖੇ ਕਾਂਗਰਸ ਪਾਰਟੀ ਦੇ ਮਲੋਟ ਤੋਂ ਸੰਭਾਵੀ ਉਮੀਦਵਾਰ ਤੇ ਮੌਜੂਦਾ ਵਿਧਾਇਕ ਜੈਤੋ ਜੋਗਿੰਦਰ ਸਿੰਘ ਪੰਜਗਰਾਂਈ ਦੀ ਅਗਵਾਈ ਵਿਚ ਇਕੱਠੇ ਹੋਏ ਵੱਡੀ ਗਿਣਤੀ ਵਰਕਰਾਂ ਵੱਲੋਂ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਦੇ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਬਾਦਲ ਮੁਰਦਾਬਾਦ ਤੇ ਮੋਦੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ । ਐਸ.ਵਾਈ.ਐਲ ਨਹਿਰ ਦੇ ਨਿਰਮਾਣ ਨੂੰ ਜਾਰੀ ਰੱਖਣ ਦੇ ਸੁਪਰੀਮ ਕੋਰਟ ਦੇ ਫੈਸਲੇ ਉਪਰੰਤ ਪੰਜਾਬ ਦੀ ਰਾਜਨੀਤੀ ਪੂਰੀ ਤਰਾਂ ਗਰਮਾ ਚੁੱਕੀ ਹੈ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਸਮੇਤ ਪੰਜਾਬ ਵਿਧਾਨ ਸਭਾ ਦੇ ਸਮੁੱਚੇ ਕਾਂਗਰਸੀ ਵਿਧਾਇਕਾਂ ਨੇ ਵੀ ਅਸਤੀਫੇ ਦੇ ਦਿੱਤੇ ਹਨ । ਮਲੋਟ ਵਿਖੇ ਪੁਤਲਾ ਫੂਕਣ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਦੇ ਭਾਰੀ ਇਕੱਠ ਨੂੰ ਵਿਧਾਇਕ ਪੰਜਗਰਾਂਈ ਤੋਂ ਇਲਾਵਾ ਭੁਪਿੰਦਰ ਸਿੰਘ ਭੁੱਲਰ ਰਾਮਨਗਰ, ਜਰਨਲ ਸਕੱਤਰ ਕਿਸਾਨ ਸੈਲ ਕਾਕਾ ਬਰਾੜ ਲੱਖੇਵਾਲੀ ਅਤੇ ਜਬਰਜੰਗ ਸਿੰਘ ਦੂਹੇਵਾਲਾ ਨੇ ਸੰਬੋਧਨ ਕੀਤਾ । ਵਿਧਾਇਕ ਪੰਜਗਰਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਬਾਦਲ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਅਤੇ 1978 ਵਿਚ ਆਪਣੇ ਨਿੱਜੀ ਮੁਫਾਦਾ ਦੀ ਖਾਤਰ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਲਈ ਸਮਝੌਤਾ ਕੀਤਾ । ਉਹਨਾਂ ਕਿਹਾ ਕਿ ਜੇ ਬਾਦਲ ਨੂੰ ਪੰਜਾਬ ਦੀ ਭੋਰਾ ਵੀ ਫਿਕਰ ਹੁੰਦੀ ਤਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਉਪਰੰਤ ਭਾਜਪਾ ਨਾਲੋਂ ਨਾਤਾ ਤੋੜ ਦਿੰਦੇ ਤੇ ਕੈਬਨਟ ਮੰਤਰੀ ਬੀਬਾ ਹਰਸਿਮਰਤ ਕੌਰ ਵੀ ਅਸਤੀਫਾ ਦੇ ਦਿੰਦੇ । ਉਹਨਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਕੇਵਲ ਕੈਪਟਨ ਅਮਰਿੰਦਰ ਸਿੰਘ ਹੀ ਹਮੇਸ਼ਾਂ ਅੱਗੇ ਆਏ ਹਨ ਤੇ ਹੁਣ ਵੀ ਪੰਜਾਬ ਅਤੇ ਵਿਸ਼ੇਸ਼ ਕਰਕੇ ਮਾਲਵੇ ਦੀ ਜਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਕਾਂਗਰਸੀ ਵਿਧਾਇਕਾਂ ਨੇ ਅਸਤੀਫੇ ਦਿੱਤੇ ਹਨ ਅਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ । ਸਾਬਕਾ ਬਲਾਕ ਪ੍ਰ੍ਰਧਾਨ ਬਿੱਟੂ ਤਾਮਕੋਟ, ਚਰਨਦੀਪ ਬਾਹਮ ਪ੍ਰਧਾਨ ਯੂਥ ਕਾਂਗਰਸ ਮਲੋਟ, ਗੁਰਮੀਤ ਸਿੰਘ ਭਾਗਸਰ, ਗੋਲਡੀ ਲੱਖੇਵਾਲੀ, ਕਾਲਾ ਖੁੰਗਰ, ਬੋਰੜ ਸਿੰਘ ਰੁਪਾਣਾ, ਰਾਮ ਸਿੰਘ ਜੰਡਵਾਲਾ, ਲਾਲੀ ਗਗਨੇਜਾ, ਨਰਸਿੰਘ ਦਾਸ ਚਲਾਣਾ, ਹਜੂਰ ਸਿੰਘ ਕੰਗ, ਮਨਜਿੰਦਰ ਭੁੱਲਰ, ਸਕੱਤਰ ਪੰਜਾਬ ਪ੍ਰਦੇਸ਼, ਜੱਸੀ ਬਰਾੜ, ਰਣਜੀਤ ਗਿੱਲ ਮਲੋਟ ਪਿੰਡ, ਨਿਛੱਤਰ ਸਿੰਘ ਰੱਥੜੀਆਂ, ਭਾਈ ਕੁੱਕੂ ਸਰਪੰਚ ਥੇਹੜੀ ਅਤੇ ਲਖਵਿੰਦਰ ਸਿੰਘ ਪੀਏ ਵਿਧਾਇਕ ਆਦਿ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜਰ ਸਨ ।

print
Share Button
Print Friendly, PDF & Email