ਬਾਬਾ ਮਾਨ ਸਿੰਘ ਸਭਿਆਚਾਰਕ ਮੇਲਾ ਅਤੇ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਹੋਇਆ ਸ਼ੁਰੂ

ss1

ਬਾਬਾ ਮਾਨ ਸਿੰਘ ਸਭਿਆਚਾਰਕ ਮੇਲਾ ਅਤੇ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਹੋਇਆ ਸ਼ੁਰੂ

12malout02ਲੰਬੀ, 12 ਨਵੰਬਰ (ਆਰਤੀ ਕਮਲ ) : ਹਰ ਸਾਲ ਦੀ ਤਰਾਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਯਾਦ ਵਿੱਚ ਹੋਣ ਵਾਲਾ ਲੰਬੀ ਦਾ ਬਾਬਾ ਮਾਨ ਸਿੰਘ 44ਵਾਂ ਸਭਿਆਚਾਰ ਮੇਲਾ ਅਤੇ ਟੂਰਨਾਮੈਂਟ ਇਸ ਵਾਰ ਵੀ ਬੜੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ । ਇਸ ਖੇਡ ਮੇਲੇ ਦਾ ਉਦਘਾਟਨ ਕਾਂਗਰਸ ਜਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਉਹਨਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਮੇਲੇ ਪੰਜਾਬ ਦੀ ਵਿਰਾਸਤ ਵਿੱਚ ਪੰਜਾਬੀਆਂ ਨੂੰ ਮਿਲੇ ਹਨ ਤੇ ਇਹ ਖੇਡ ਮੇਲੇ ਹੀ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਪੇਂਡੂ ਸਭਿਆਚਾਰ ਦੀ ਸ਼ਾਨ ਹਨ । ਉਹਨਾਂ ਕਿਹਾ ਕਿ ਅੱਜ ਇਹ ਲੋਕਾਂ ਦੇ ਵੱਡੇ ਇਕੱਠ ਨਾਲ ਭਰਵਾਂ 44ਵਾਂ ਮੇਲਾ ਇਸ ਗੱਲ ਦਾ ਗਵਾਹ ਹੈ ਕੇ ਇਸ ਹਲਕੇ ਦੇ ਲੋਕ ਖੇਡਾਂ ਨੂੰ ਕਿੰਨਾਂ ਪਿਆਰ ਕਰਦੇ ਹਨ । ਇਸ ਖੇਡ ਮੇਲੇ ਦਾ ਅਰੰਭ ਕੁੱਤਿਆਂ ਦੀ ਦੌੜ ਤੋਂ ਸ਼ੁਰੂ ਕੀਤਾ ਜਿਸ ਵਿੱਚ ਦੀਪ ਸਿੰਘ ਵਾਲਾ ਦਾ ਕੁੱਤਾ ਪਹਿਲੇ ਸਥਾਨ ਤੇ ਰਿਹਾ ਤੇ ਇਸ ਕੁੱਤੇ ਦੇ ਮਾਲਕ ਨੂੰ 10 ਹਜਾਰ ਦਾ ਨਗਦ ਇਨਾਮ ਦਿੱਤਾ ਗਿਆ। ਇਸ ਸਮੇ ਲੋਕਾਂ ਦੇ ਮੰਨੋਰੰਜਨ ਲਈ ਗਾਇਕ ਜੋੜੀ ਬਿੱਟੂ ਖੰਨੇ ਵਾਲਾ ਤੇ ਮਿਸ ਸੁਰਮਨੀ ਨੇ ਆਪਣੇ ਮਕਬੂਲ ਗੀਤਾਂ ਨਾਲ ਲੋਕਾਂ ਦਾ ਕਾਫੀ ਮੰਨੋਰੰਜਨ ਕੀਤਾ ਤੇ ਗਾਇਕ ਜੋੜੀ ਨੇ ਨੰਜਵਾਨਾਂ ਨੂੰ ਸੇਧ ਦੇਣ ਲਈ ਕਈ ਗੀਤ ਗਾ ਕੇ ਜਵਾਨਾਂ ਦੇ ਕੰਨ ਵੀ ਖੋਲੇ। ਨੌਜਵਾਨਾਂ ਤੋਂ ਇਲਾਵਾ ਮੇਲੇ ਵਿਚ ਪੁੱਜੇ ਵੱਡੀ ਗਿਣਤੀ ਔਰਤਾਂ ਬੱਚਿਆਂ ਨੇ ਵੀ ਜਲੇਬੀਆਂ ਪਕੌੜਿਆਂ ਦੀਆਂ ਸਟਾਲਾਂ ਤੇ ਪੂਰਾ ਆਨੰਦ ਮਾਣਿਆ ਤੇ ਛੋਟੇ ਬੱਚਿਆਂ ਲਈ ਲੱਗੀਆਂ ਖਡੌਣਿਆਂ ਦੀਆਂ ਦੁਕਾਨਾਂ ਤੇ ਵੀ ਭਰਪੂਰ ਰੌਣਕ ਨਜਰ ਆਈ ।

print
Share Button
Print Friendly, PDF & Email