ਭਦੌੜ ਹਸਪਤਾਲ ਵਿਖੇ ਡਾਕਟਰ ਜਲਦੀ ਪੂਰੇ ਕੀਤੇ ਜਾਣਗੇ- ਡਿਪਟੀ ਕਮਿਸ਼ਨਰ ਬਰਨਾਲਾ

ss1

ਭਦੌੜ ਹਸਪਤਾਲ ਵਿਖੇ ਡਾਕਟਰ ਜਲਦੀ ਪੂਰੇ ਕੀਤੇ ਜਾਣਗੇ- ਡਿਪਟੀ ਕਮਿਸ਼ਨਰ ਬਰਨਾਲਾ

vikrant-bansal-1ਭਦੌੜ 11 ਨਵੰਬਰ (ਵਿਕਰਾਂਤ ਬਾਂਸਲ) ਬੀਤੇ ਦਿਨ ਕਮਿਊਨਟੀ ਹੈਲਥ ਸੈਂਟਰ ਭਦੌੜ ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਬਣਾਈ ਗਈ ‘ਮੈਡੀਕਲ ਦੁਕਾਨ’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਭਦੌੜ ਹਸਪਤਾਲ ਵਿੱਚ ਡਾਕਟਰਾਂ ਦੀ ਭਾਰੀ ਕਮੀ ਦਾ ਮੁੱਦਾ ਜਦੋਂ ਪੱਤਰਕਾਰਾਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਅੱਗੇ ਚੁੱਕਿਆ ਗਿਆ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਭਦੌੜ ਹਸਪਤਾਲ ਵਿਖੇ ਜਲਦੀ ਹੀ ਡਾਕਟਰਾਂ ਦੀ ਕਮੀ ਨੂੰ ਪੂਰਾ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਭਦੌੜ ਹਸਪਤਾਲ ਸ਼ਹਿਰ ਬਰਨਾਲਾ ਤੋਂ 23 ਕਿਲੋਮੀਟਰ ਦੂਰ ਹੋਣ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਚੁਣੇ ਗਏ 100 ਅਤਿ-ਅਧੁਨਿਕ ਹਸਪਤਾਲਾਂ ਦੀ ਲਿਸਟ ਵਿੱਚ ਬਾਹਰ ਰੱਖਿਆ ਗਿਆ ਹੈ। ਇਸ ਸਬੰਧੀ ਲਗਭਗ 2 ਸਾਲ ਪਹਿਲਾਂ ਭਦੌੜ ਨਿਵਾਸੀਆਂ ਵੱਲੋਂ ਤਿੰਨਕੋਨੀ ਭਦੌੜ ਜਾਮ ਕਰਕੇ ਵਿਸ਼ਾਲ ਧਰਨਾ ਲਗਾਇਆ ਗਿਆ, ਜਿਸਨੂੰ ਉਸ ਸਮੇਂ ਦੇ ਏ.ਡੀ.ਸੀ. ਅਮਨਦੀਪ ਬਾਂਸਲ ਵੱਲੋਂ ਜਲਦੀ ਹੀ ਡਾਕਟਰ ਪੂਰੇ ਕਰਨ ਦਾ ਭਰੋਸਾ ਦੇ ਕੇ ਚੁੱਕਵਾ ਦਿੱਤਾ ਗਿਆ। ਜਿਸ ਉਪਰੰਤ ਇੱਕ ਵਾਰ ਤਾਂ ਭਦੌੜ ਹਸਪਤਾਲ ਵਿੱਚ ਲਗਭਗ ਸਾਰੀਆਂ ਪੋਸਟਾਂ ਭਰ ਦਿੱਤੀਆਂ ਗਈਆਂ ਸਨ ਪ੍ਰੰਤੂ ਕੁੱਝ ਸਮਾਂ ਬਾਅਦ ਹੀ ਮੁੜ ਤੋਂ ਇਸ ਹਸਪਤਾਲ ਵਿੱਚੋਂ ਕਾਫ਼ੀ ਪੋਸਟਾਂ ਖਾਲੀ ਹੋ ਗਈਆਂ ਸਨ ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਇੱਥੇ ਐਂਮਰਜੈਂਸੀ ਸਹੂਲਤਾਂ ਠੱਪ ਪਈਆਂ ਹਨ ਅਤੇ ਇਹ ਹਸਪਤਾਲ ਸਿਰਫ਼ ਇੱਕ ਰੈਫ਼ਰ ਸੈਂਟਰ ਬਣ ਕੇ ਰਿਹਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ. ਤਪਾ ਅਨੁਪ੍ਰਿਤਾ ਜੌਹਲ, ਸਿਵਲ ਸਰਜਨ ਡਾ. ਕੌਸ਼ਲ ਸੈਣੀ, ਸੀ.ਐਮ.ਓ. ਭਦੌੜ ਸੁਨੀਤਾ ਗੋਇਲ, ਡਾ. ਗੁਰਮਿੰਦਰ ਕੌਰ ਔਜਲਾ, ਡਾ. ਨਵਪ੍ਰੀਤ ਸਿੰਘ, ਜੱਥੇਦਾਰ ਸਾਧੂ ਸਿੰਘ ਰਾਗੀ, ਡਾ. ਵਿਪਨ ਗੁਪਤਾ, ਕੌਂਸਲਰ ਜਤਿੰਦਰ ਜੇਜੀ, ਸਰਪੰਚ ਸੁਰਿੰਦਰਪਾਲ ਗਰਗ, ਅਜੈ ਕੁਮਾਰ ਗਰਗ, ਬਲਵਿੰਦਰ ਕੋਚਾ, ਮਾ: ਸੁਦਾਗਰ ਸਿੰਘ, ਡਾ. ਵਿਨੋਦ ਗਰਗ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *