ਪਿੰਡ ਚੂੰਗ ਤੋ ਸੈਦੋਕੇ ਨੂੰ ਜਾਦੀ ਲਿੰਕ ਸੜਕ ਦੀ ਹਾਲਤ ਅੱਤ ਤਰਸਯੋਗ

ss1

ਪਿੰਡ ਚੂੰਗ ਤੋ ਸੈਦੋਕੇ ਨੂੰ ਜਾਦੀ ਲਿੰਕ ਸੜਕ ਦੀ ਹਾਲਤ ਅੱਤ ਤਰਸਯੋਗ 

10-nov-dsb-mehta-03ਚੌਂਕ ਮਹਿਤਾ,10 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) – ਹਲਕਾ ਜੰਡਿਆਲਾ ਗੁਰੂ ਦੇ ਪਿੰਡ ਚੂੰਗ ਤੋ ਸੈਦੋਕੇ ਨੂੰ ਜਾਦੀ ਲਿੰਕ ਸੜਕ ਜੋ ਜ਼ਿਲਾ ਗੁਰਦਾਸਪੁਰ ਦੇ 25/30 ਪਿੰਡਾ ਨੂੰ ਕਸਬਾ ਚੌਂਕ ਮਹਿਤਾ ਨਾਲ ਜੋੜਦੀ ਹੈ, ਜਿਸ ਦੀ ਹਾਲਤ ਅਤੀ ਤਰਸਯੋਗ ਹੈ, ਜੋ ਕੇ ਅਕਾਲੀ – ਭਾਜਪਾ ਸਰਕਾਰ ਦੇ ਵਿਕਾਸ ਕਾਰਜਾ ਨੂੰ ਖੋਖਲਾ ਸਾਬਤ ਕਰ ਰਹੀ ਹੈ। ਇਸ ਸੜਕ ਦੀ ਮਾੜਂੀ ਹਾਲਤ ਹੋਣ ਕਾਰਨ ਸਕੂਲੀ ਵਿਦਿਆਰਥੀ ,ਕਾਰੋਬਾਰੀ , ਮਜਦੂਰ ਦਿਹਾੜੀਦਾਰ, ਰਾਹਗੀਰਾ ਲੲਂੀ ਵੱਡੀ ਮੁਸ਼ੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਚੌਂਕ ਮਹਿਤਾ ਨੂੰ ਆਉਣ ਲਈ ਦੂਸਰੇ ਰਸਤੇ ਰਾਹੀ ਜਿਆਦਾ ਸਫਰ ਤਹਿ ਕਰਕੇ ਆਉਣਾ ਪੈਂਦਾ ਹੈ ਅਤੇ ਸੜਕ ਵਿੱਚ ਵੱਡੇ- ਵੱਡੇ ਟੋਏ ਹੋਣ ਕਰਨ ਆਏ ਦਿਨ ਵੱਡੇ ਹਾਦਸੇ ਵਾਪਰ ਕਾਰਨ ਲੋਕਾ ਦਾ ਜਾਨੀ ਮਾਲੀ ਨੁਕਸਾਨ ਹੁੰੰਦਾ ਆ ਰਿਹਾ ਹੈ, ਇਸ ਸੰਬੰਧੀ ਇਲਾਕੇ ਦੇ ਸਰਪੰਚਾਂ ਤੇ ਆਮ ਲੋਕਾ ਨਾਲ ਸਪੰਰਕ ਕੀਤਾ ਗਿਆ ਤਾ ਉਨਾਂ ਕਿਹਾ ਕਿ ਅਸੀ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਨੂੰ ਵਾਰ-ਵਾਰ ਕਹਿੰਦੇ ਆ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀ ਹੋਈ। ਜੇਕਰ ਇਸ ਸੜਕ ਨੂੰ ਜਲਦੀ ਨਾ ਬਣਾਇਆ ਗਿਆ ਤਾ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਨੂੰ ਇਸ ਦਾ ਖਮਿਅਜਾ ਭੁਗਤਣਾ ਪੈ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *