ਸੀ.ਜੀ.ਐੱਮ ਕਾਲਜ ਮੋਹਲਾਂ ਵਿੱਚ ਭਾਸ਼ਣ ਅਤੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ

ss1

ਸੀ.ਜੀ.ਐੱਮ ਕਾਲਜ ਮੋਹਲਾਂ ਵਿੱਚ ਭਾਸ਼ਣ ਅਤੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ

11malout01ਮਲੋਟ, 11 ਨਵੰਬਰ (ਆਰਤੀ ਕਮਲ) : ਕਾਮਰੇਡ ਗੁਰਮੀਤ ਮੋਹਲਾਂ (ਸੀ.ਜੀ.ਐੱਮ.) ਕਾਲਜ ਮੋਹਲਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਵਿਤਾ ਉਚਾਰਨ ਅਤੇ ਭਾਸ਼ਨ ਮੁਕਾਬਲਾ ਚੇਅਰਮੈੱਨ ਸਤਪਾਲ ਮੋਹਲਾਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਕਾਲਜ ਦੀ ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਵੱਲੋਂ ਉਲੀਕੇ ਇਸ ਪ੍ਰੋਗਰਾਮ ਦੌਰਾਨ ਮੁਕਾਬਲਿਆਂ ਦਾ ਨਿਰੀਖਣ ਚੇਅਰਮੈੱਨ ਸਤਪਾਲ ਮੋਹਲਾਂ ਅਤੇ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਕੀਤਾ। ਇਸ ਮੁਕਾਬਲੇ ਵਿੱਚ ਲਗਭਗ ਤੀਹ ਵਿੱਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਇਸ ਸਮੇਂ ਸਮਾਜਿਕ ਬੁਰਾਈਆ, ਵਿਦਿਆਰਥੀਆਂ ਦੀਆ ਮੁਸ਼ਕਲਾਂ, ਸ਼ੋਸ਼ਲ ਮੀਡੀਆਂ ਦੇ ਨੁਕਸਾਨ ਅਤੇ ਵਿਦਿਆਰਥੀਆਂ ਵਿਚ ਸਮਾਜਿਕ ਗੁਣ ਭਰਨ ਲਈ ਵੱਖ-ਵੱਖ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਮਿੰਦਰ ਕੌਰ ਤੇ ਉਪਦੇਸ਼ (ਬੀ.ਏ. ਭਾਗ ਦੂਜਾ), ਦੂਜਾ ਸਥਾਨ ਗਗਨਦੀਪ ਕੌਰ (ਬੀ.ਏ. ਭਾਗ ਪਹਿਲਾ) ਅਤੇ ਪ੍ਰਿਯੰਕਾ (ਬੀ.ਏ. ਭਾਗ ਪਹਿਲਾ) ਅਤੇ ਤੀਜਾ ਸਥਾਨ ਅਮਨਦੀਪ ਕੌਰ (ਬੀ.ਏ. ਭਾਗ ਦੂਜਾ) ਨੇ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿਚ ਪਰਦੀਪ (ਬੀ.ਏ. ਭਾਗ ਪਹਿਲਾ) ਨੇ ਪਹਿਲਾ ਸਥਾਨ, ਰਣਦੀਪ ਸਿੰਘ (ਬੀ.ਏ. ਭਾਗ ਪਹਿਲਾ) ਨੇ ਦੂਜਾ ਸਥਾਨ, ਜਗਮੀਤ ਸਿੰਘ (ਬੀ.ਏ. ਭਾਗ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਹੌਸਲਾ ਅਫ਼ਜਾਈ ਇਨਾਮ ਰੁਪਿੰਦਰ ਕੌਰ (ਬੀ.ਏ. ਭਾਗ ਦੂਜਾ) ਤੇ ਸੁਖਦੇਵ ਸਿੰਘ (ਐੱਮ.ਏ. ਭਾਗ ਦੂਜਾ) ਨੂੰ ਦਿੱਤਾ ਗਿਆ। ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਵਿਦਿਆਰਥੀਆਂ ਦੇ ਜਜ਼ਬੇ ਅਤੇ ਜਨੂੰਨ ਨੂੰ ਹੱਲਾਸ਼ੇਰੀ ਦਿੱਤੀ। ਪ੍ਰਬੰਧਕੀ ਕਮੇਟੀ ਮੈਂਬਰ ਨਵਜੀਤ ਮੋਹਲਾਂ, ਜਗਤਾਰ ਬਰਾੜ ਪ੍ਰਧਾਨ ਤੇ ਰਾਜ ਕੁਮਾਰ ਨੇ ਇਸ ਸ਼ਲਾਘਾਯੋਗ ਉਪਰਾਲੇ ਨੂੰ ਖੂਬ ਸਲਾਹਿਆ। ਪੰਜਾਬੀ ਵਿਭਾਗ ਦੇ ਪ੍ਰੋ. ਸਿੰਮੀਪ੍ਰੀਤ ਕੌਰ ਅਤੇ ਪ੍ਰੋ. ਸਤਨਾਮ ਕੌਰ ਦੇ ਇਲਾਵਾ, ਪ੍ਰੋ. ਕਮਲਦੀਪ ਕੌਰ, ਪ੍ਰੋ. ਚਰਨਜੀਤ ਕੌਰ, ਪ੍ਰੋ. ਰਿਤੂ ਬਾਲਾ, ਪ੍ਰੋ. ਅਮਨਦੀਪ, ਪ੍ਰੋ. ਨਿਰਮਲ ਕੌਰ, ਪ੍ਰੋ. ਸੁਮਨ ਗਾਂਧੀ, ਪ੍ਰੋ. ਸੁਰਿੰਦਰ ਕੌਰ, ਪ੍ਰੋ. ਨਿਰਮਲਾ, ਪ੍ਰੋ.ਸਰਬਜੀਤ ਕੌਰ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਪ੍ਰੀਤ ਕਮਲਜੀਤ ਸਿੰਘ, ਪ੍ਰੋ. ਪਵਿੱਤਰਪਾਲ ਸਿੰਘ ਪ੍ਰੋ. ਰਾਏਦੀਪ ਸਿੰਘ ਨੇ ਇਸ ਵਿੱਚ ਸ਼ਮੂਲੀਅਤ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *