ਮਾਤਾ ਰਛਪਾਲ ਕੌਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

ss1

ਮਾਤਾ ਰਛਪਾਲ ਕੌਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

new-bitmap-imageਭਿੱਖੀਵਿੰਡ 11 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਮਾਤਾ ਰਛਪਾਲ ਕੌਰ ਜੋ ਬੀਤੇਂ ਦਿਨੀ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਹਨਾਂ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਗ੍ਰਹਿ ਪਿੰਡ ਵੀਰਮ ਵਿਖੇ ਪਾਇਆ ਗਿਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਲੱਖਣ ਸਿੰਘ ਤੇ ਸਾਥੀਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਉਪਰੰਤ ਭਾਈ ਕੁਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਮਾਤਾ ਰਛਪਾਲ ਕੌਰ ਨੂੰ ਸਰਧਾਂਜਲੀ ਭੇਂਟ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਬਾਬਾ ਮੌਜਦਾਸ ਕੰਬੋਕੇ, ਬਾਬਾ ਹਰਮਿੰਦਰ ਸਿੰਘ ਜੀ ਸੇਵਾਦਾਰ ਬੀਬੀ ਕੌਲਾ ਜੀ ਭਲਾਈ ਕੇਂਦਰ ਨੇ ਆਖਿਆ ਕਿ ਉਹਨਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਵਿਧਾਇਕ ਵਿਰਸਾ ਸਿੰਘ ਵਲਟੋਹਾ, ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੰੁਨ, ਐਸ.ਜੀ.ਪੀ.ਸੀ ਮੈਂਬਰ ਮਨਜੀਤ ਸਿੰਘ, ਜਸਬੀਰ ਸਿੰਘ ਵਰਨਾਲਾ, ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਕਾਂਗਰਸੀ ਆਗੂ ਅਮਰੀਕ ਸਿੰਘ ਆਸਲ, ਚੇਅਰਮੈਂਨ ਬਚਿੱਤਰ ਸਿੰਘ ਚੂੰਗ ਨੇ ਮਾਤਾ ਰਛਪਾਲ ਕੌਰ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਰੱਬ ਅੱਗੇ ਅਰਦਾਸ ਕੀਤੀ ਕਿ ਮਾਤਾ ਰਛਪਾਲ ਕੌਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਡਾ:ਗੁਰਮੇਜ ਸਿੰਘ ਵੀਰਮ, ਸਰਪੰਚ ਗੁਰਦੇਵ ਸਿੰਘ ਵੀਰਮ, ਅੰਗਰੇਜ ਸਿੰਘ, ਡਾ:ਬਲਦੇਵ ਸਿੰਘ ਵੀਰਮ ਨੂੰ ਸਿਰਪਾਉ ਦਿੱਤਾ ਗਿਆ। ਇਸ ਸਮੇਂ ਸਰਪੰਚ ਮੇਜਰ ਸਿੰਘ ਅਲਗੋਂ, ਗੁਰਸੇਵਕ ਸਿੰਘ ਲਾਡੀ ਅਲਗੋਂ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਪਾਲ ਸਿੰਘ, ਐਮ.ਸੀ ਕੁਲਵਿੰਦਰ ਸਿੰਘ ਪਾਸੀ, ਗੁਰਸਹਿਬ ਸਿੰਘ ਪਹੂਵਿੰਡ, ਭਗਵੰਤ ਸਿੰਘ ਕੰਬੋਕੇ, ਗੁਰਸੇਵਕ ਸਿੰਘ ਕਲਸੀਆਂ, ਸਾਹਿਲ ਕੁਮਾਰ, ਜਰਨੈਲ ਸਿੰਘ ਅਲਗੋਂ, ਹਰਬਖਸ ਸਿੰਘ ਪਹੂਵਿੰਡ, ਸਰਬਜੀਤ ਸਿੰਘ ਡਲੀਰੀ, ਡਾ:ਹਰਪ੍ਰਭ ਸਿੰਘ, ਡਾ:ਬਲਵੀਰ ਸਿੰਘ ਸੰਧੂ, ਡਾ:ਪਦਮ ਧਵਨ, ਹਰਜਿੰਦਰ ਸਿੰਘ ਸੁਰਸਿੰਘ, ਵਾਈਸ ਚੇਅਰਮੈਂਨ ਭਾਰਤ ਭੂਸ਼ਨ ਲਾਡੂ, ਵਰਿੰਦਰ ਅਰੋੜਾ, ਮੰਗਤ ਸੋਧੀ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਸਤਵਿੰਦਰ ਸਿੰਘ ਪੰਨੂ, ਢਾਡੀ ਕੇਵਲ ਸਿੰਘ ਕਲੰਜਰ, ਢਾਡੀ ਗੁਰਦੇਵ ਸਿੰਘ ਤੋਹਫਾ, ਸਰਪੰਚ ਗੁਰਸਾਹਿਬ ਸਿੰਘ ਅਮੀਸ਼ਾਹ, ਸੁਖਬੀਰ ਸਿੰਘ ਉਦੋਕੇ, ਪਹਿਲਵਾਨ ਕਸ਼ਮੀਰ ਸਿੰਘ, ਸਰਪੰਚ ਹਰਜੀਤ ਸਿੰਘ ਹਰਜੀ ਸੁਰਸਿੰਘ, ਜਸਬੀਰ ਸਿੰਘ ਰੱਬ, ਚਰਨਜੀਤ ਸਿੰਘ, ਡਾ:ਆਗਿਆਪਾਲ ਸਿੰਘ, ਗੁਰਦਿਆਲ ਸਿੰਘ, ਸੰਦੀਪ ਸਿੰਘ ਸੋਨੀ ਕੰਬੋਕੇ, ਰਾਜੀਵ ਸਿੰਘ ਖਾਲੜਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *