ਸਕੂਲ ਸਥਾਪਨਾ ਦਿਵਸ ਮਨਾਇਆ

ss1

ਸਕੂਲ ਸਥਾਪਨਾ ਦਿਵਸ ਮਨਾਇਆ

22ਬਰੇਟਾ 11 ਨਵੰਬਰ (ਅਸ਼ੋਕ) ਨੇੜਲੇ ਪਿੰਡ ਬਹਾਦਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਐਸ਼.ਐਸ.ਏ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਸਕੂਲ ਸਥਾਪਨਾ ਦਿਵਸ ਮਨਾਇਆ ਗਿਆਂ।ਜਿਸ ਵਿੱਚ ਬੀ.ਪੀ.ਈ.ਓ ਬਰੇਟਾ ਸ੍ਰ. ਅਵਤਾਰ ਸਿੰਘ, ਸਰਪੰਚ ਗੁਰਜੀਤ ਸਿੰਘ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।ਬੱਚਿਆਂ ਵੱਲੋ ਬਹੁਤ ਹੀ ਦਿਲਚਸਪ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਸ੍ਰ. ਅਵਤਾਰ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਸਕੂਲ ਨੂੰ ਇਸ ਤਰਾ ਦੇ ਪ੍ਰੋਗਰਾਮ ਕਰਵਾਉਦੇ ਰਹਿਣਾ ਚਾਹੀਦਾ ਹੈ, ਇਸ ਨਾਲ ਬੱਚਿਆ ਵਿੱਚ ਰਚਨਾਤਮਿਕ ਭਾਵਨਾ ਪੈਦਾ ਹੁੰਦੀ ਹੈ।ਇਸ ਮੌਕੇ ਬਲਵਿੰਦਰ ਸਿੰਘ ਮਨੇਜਮੈਂਟ ਚੇਅਰਮੈਨ, ਪੰਚ ਗੁਰਪ੍ਰੀਤ ਸਿੰਘ, ਇੰਦੂ, ਨਿਰਮਲਾ ਦੇਵੀ, ਜਸਵੀਰ ਸਿੰਘ, ਪ੍ਰਵੀਨ, ਬਲਜਿੰਦਰ ਸਿੰਘ, ਲਖਵੀਰ ਸਿੰਘ, ਕਰਮਦੀਨ ਖਾਂ, ਬੀ.ਆਰ.ਪੀ. ਮਹਿੰਦਰਪਾਲ, ਬਾਬਰ ਸਿੰਘ, ਰਾਜਿੰਦਰ ਕੋਰ, ਸੁਖਜੀਤ ਕੋਰ ਆਦਿ ਹਾਜਰ ਸਨ।ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਚਰਨਜੀਤ ਕੋਰ ਨੇ ਨਿਭਾਈ, ਅੰਤ ਵਿੱਚ ਸਕੂਲ ਮੁੱਖੀ ਰਾਏ ਸਿੰਘ ਵੱਲੋ ਪਿੰਡ ਦੇ ਪੰਚਾਇਤ ਮੈਂਬਰ ਸਰਪੰਚ, ਪੰਚ ਅਤੇ ਆਏ ਲੋਕਾਂ ਦਾ ਬਹੁਤ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *