ਜ਼ਿਲਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪੰਡੋਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾ

ss1

ਜ਼ਿਲਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪੰਡੋਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾ

img_20161111_092712ਗੜ੍ਹਸ਼ੰਕਰ 11 ਨਵੰਬਰ (ਅਸ਼ਵਨੀ ਸ਼ਰਮਾ) ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿੱਖੇ ਮੁੱਖ ਅਧਿਆਪਕ ਸ਼੍ਰੀ ਅਮਰੀਕ ਚੰਦ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਨੁਪਮ ਕੁਮਾਰ ਸ਼ਰਮਾ ਸਾਇੰਸ ਮਾਸਟਰ ਜੀ ਦੀ ਯੋਗ ਅਗਵਾਈ ਵਿੱਚ 45ਵੀ ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸ ਪੁਰਹੀਰਾਂ ਵਿੱਖੇ ਮਿਤੀ 8 ਨਵੰਬਰ ਤੋਂ 10 ਨਵੰਬਰ ਤੱਕ ਲਗਾਈ ਗਈ। ਜਿਸ ਦਾ ਵਿਸ਼ਾ ਦੇਸ਼ ਨਿਰਮਾਣ ਵਿੱਚ ਵਿਗਿਆਨ, ਤਕਨਾਲੋਜੀ ਅਤੇ ਗਣਿਤ ਦੇ ਅਧੀਨ ਉਪ ਵਿਸ਼ੇ ਸਿਹਤ ਦੇ ਸੈਕੰਡਰੀ ਦੇ ਮੁਕਾਬਲੇ ਵਿੱਚ ਦਸਵੀ ਜਮਾਤ ਦੇ ਧਰਮਵੀਰ ਨੇ ਸਿਗਰੇਟ ਬੀੜੀ ਦੇ ਮਾੜੇ ਪ੍ਰਭਾਵਾਂ ਦੀ ਮਾਡਲ ਰਾਹੀਂ ਜਾਣਕਾਰੀ ਦੇ ਕੇ ਪਹਿਲਾਂ ਥਾਂ ਪ੍ਰਾਪਤ ਕੀਤਾ। ਨੌਵੀਂ ਜਮਾਤ ਦੇ ਨਿਤਿਸ਼ ਨੇ ਪੋੜਿਆਂ ਵਿੱਚ ਸਾਮਾਨ ਲੈ ਕੇ ਜਾਣ ਲਈ ਲੈਡਰ ਕੁਵੀਨ ਮਾਡਲ ਬਣਾ ਕੇ ਆਵਾਜਾਈ ਅਤੇ ਸੰਚਾਰ ਦੇ ਸੈਕੰਡਰੀ ਦੇ ਮੁਕਾਬਲੇ ਵਿੱਚ ਪਹਿਲਾਂ ਥਾਂ ਪ੍ਰਾਪਤ ਕੀਤਾ। ਨੌਵੀਂ ਜਮਾਤ ਦੇ ਅੰਕੁਸ਼ ਨੇ ਭੋਜਨ ਉਤਪਾਦਨ ਅਤੇ ਉਸਦੀ ਸੁਰੱਖਿਆ ਦੀ ਕਾਢ ਦੇ ਮੁਕਾਬਲੇ ਜੈਵਿਕ ਕੀਟਨਾਸ਼ਕ, ਖਾਦ ਅਤੇ ਭੋਜਨ ਦੀ ਬਰਬਾਦੀ ਰੋਕਣ ਪ੍ਰਤੀ ਜਾਗਰੂਕ ਕਰਕੇ ਤੀਜਾ ਥਾਂ ਪ੍ਰਾਪਤ ਕਰਨ ਤੇ ਸਮੂਹ ਸਟਾਫ ਨੇ ਸਨਮਾਨਿਤ ਕੀਤਾ ।ਸ਼੍ਰੀ ਅਨੁਪਮ ਕੁਮਾਰ ਸ਼ਰਮਾ ਦੀ ਅਗੁਵਾਈ ਵਿੱਚ ਧਰਮਵੀਰ ਅਤੇ ਨਿਤਿਸ਼ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ।ਇਹਨਾਂ ਵਿਦਿਆਰਥੀਆਂ ਦੇ ਮਾਡਲ ਬਣਵਾਉਣ ਮੋਹਿਤ ਅਤੇ ਭੁਪਿੰਦਰ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਮੋਕੇ ਕਰਨੈਲ ਸਿੰਘ, ਕੁਸ਼ਲ ਸਿਘ, ਭੁਪਿੰਦਰ ਕੋਰ, ਅਨੀਤਾ ਖੁਤੱਣ, ਸੁਰਿੰਦਰ ਦੇਵੀ, ਮਨਜੀਤ ਰਾਣੀ ਅਤੇ ਪਰਮਜੀਤ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *