ਰਾਮਪੁਰਾ ਸਾਇੰਕਲਿਗ ਗਰੁੱਪ ਵਲੋ ਰਾਸ਼ਟਰੀ ਪੱਧਰ ਤੇ ਕਰਾਈ ਜਾਵੇਗੀ ਰੈਲੀ

ss1

ਰਾਮਪੁਰਾ ਸਾਇੰਕਲਿਗ ਗਰੁੱਪ ਵਲੋ ਰਾਸ਼ਟਰੀ ਪੱਧਰ ਤੇ ਕਰਾਈ ਜਾਵੇਗੀ ਰੈਲੀ

ਰਾਮਪੁਰਾ ਫੂਲ, 13 ਨਵੰਬਰ (ਕੁਲਜੀਤ ਸਿੰਘ ਢੀਗਰਾ): ਰਾਮਪੁਰਾ ਫੂਲ ਦੇ ਸਾਇਕਲਿਗ ਗਰੁੱਪ ਵਲੋ ਰਾਸ਼ਟਰੀ ਪੱਧਰ ਦੀ ਰੈਲੀ 13 ਨਬੰਵਰ ਨੂੰ ਕਰਾਈ ਜਾ ਰਹੀ ਹੈ । ਇਹ ਰੈਲੀ ਸਥਾਨਕ ਸ਼ਹਿਰ ਦੇ ਸਕੂਲ ਗਰਾਉਡ ਤੋ ਚਲ ਕੇ ਸ਼ਹਿਰ ਦੇ ਵੱਖ ਵੱਖ ਬਜਾਰਾ ਵਿਚੋ ਹੁੰਦੀ ਹੋਈ ਗਰਾਉਡ ਵਿਚ ਆ ਕੇ ਖਤਮ ਹੋ ਜਾਵੇਗੀ। ਸਾਇਕਲਿੰਗ ਗਰੁੱਪ ਦੇ ਅਜੀਤ ਅਗਰਵਾਲ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਇਕਲ ਰੈਲੀ ਦਾ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋ ਬਚਾਉਣਾ ਹੈ। ਹੁਣ ਇਹ ਮੁਹਿੰਮ ਲਹਿਰ ਬਣ ਗਈ ਹੈ ਅਤੇ ਸ਼ਹਿਰ ਦੇ ਬਹੁ ਗਿਣਤੀ ਲੋਕ ਰੋਜਾਨਾ ਸਾਇਕਲ ਚਲਾ ਰਹੇ ਹਨ। ਉਹਨਾਂ ਨੇ ਫਿਰ ਅੱਗੇ ਦੱਸਿਆ ਕਿ 13 ਨਵੰਬਰ ਨੂੰ ਪੂਰੇ ਭਾਰਤ ਵਿਚ ਵੱਖੋ ਵੱਖ ਸ਼ਹਿਰਾਂ ਵਿਚ ਇਕੋ ਸਮੇ ਸਵੇਰੇ 7 ਵਜੇ ਹਜਾਰਾ ਦੀ ਗਿਣਤੀ ਵਿਚ ਲੋਕ ਸਾਇਕਲ ਚਲਾਉਣਗੇ। ਇਸ ਦਾ ਉਦੇਸ਼ ਭਾਰਤ ਵਿਚ ਵੱਧੋ ਵੱਧ ਲੋਕਾਂ ਨੂੰ ਸਾਇਕਲ ਚਲਾਉਣ ਅਤੇ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਸ ਨੂੰ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਉਣਾ ਹੈ। ਇਸ ਸਾਇਕਲ ਯਾਤਰਾ ਨੂੰ ਸਥਾਨਕ ਸ਼ਹਿਰ ਦੇ ਖੇਡ ਸਟੇਡਿਅਮ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਨਰਿੰਦਰ ਸਿੰਘ ਧਾਲੀਵਾਲ ਐਸ ਡੀ ਐਮ ਅਤੇ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਗੁਰਜੀਤ yਸਿੰਘ ਰੋਮਾਣਾ ਡੀ ਐਸ ਪੀ ਫੂਲ ਹੋਣਗੇ। ਇਸ ਮੌਕਾ ਡਾ ਨਰਿੰਦਰ ਬਾਂਸਲ, ਡਾ ਐਫ ਸੀ ਬਾਂਸਲ, ਨਰੇਸ਼ ਸੀ ਏ ਅਤੇ ਸਾਇਕਲਿੰਗ ਗਰੁੱਪ ਦੇ ਮੈਬਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *