ਪੰਛੀਆਂ ਦੀ ਸੇਵਾ ਸੰਭਾਲ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ-ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲੇ

ss1

ਪੰਛੀਆਂ ਦੀ ਸੇਵਾ ਸੰਭਾਲ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ-ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲੇ
ਗੁਰੂ ਘਰ ਵਿਖੇ ਪੰਛੀਆਂ ਨੂੰ ਪਾਣੀ ਰੱਖਣ ਦੇ ਲਈ ਬਰ ਤਨ ਵੰਡੇ

16-13

ਸੰਦੌੜ (ਜਸਵੀਰ ਸਿੰਘ ਜੱਸੀ ): ਪੰਛੀ ਕੁਦਰਤ ਦੀ ਅਨਮੋਲ ਦੇਣ ਹਨ ਇਹਨਾਂ ਨੇ ਵੀ ਸਾਡੇ ਵਾਂਗ ਹੀ ਆਪਣਾ ਜੀਵਨ ਬਿਤਾਉਣਾ ਹੁੰਦਾ ਹੈ ਤੇ ਇਹਨਾਂ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਸਗੋ ਇਹਨਾਂ ਪੰਛੀਆਂ ਦੀ ਸੇਵਾ ਸੰਭਾਲ ਦੇ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਪ੍ਰਸਿੱਧ ਧਾਰਮਿਕ ਸ਼ਖਸੀਅਤ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਨੇ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਸਾਧੂ ਰਾਮ ਜੀ ਸ਼ੇਰਗੜ੍ਹ ਚੀਮਾਂ ਵਿਖੇ ਪੰਛੀ ਪਿਆਰੇ ਮੁਹਿੰਮ ਤਹਿਤ ਕਰਵਾਏ ਸਮਾਗਮ ਸ਼ਮੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਸਾਧੂ ਰਾਮ ਜੀ ਸ਼ੇਰਗੜ੍ਹ ਚੀਮਾਂ ਵਿਖੇ ਪੰਛੀਆਂ ਲਈ ਪੰਛੀ ਪਿਆਰੇ ਮੁਹਿੰਮ ਤਹਿਤ ਪਾਣੀ ਦੇ ਬਰਤਨ ਵੀ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਨੇ ਆਪਣੇ ਹੱਥਾਂ ਨਾਲ ਰੱਖੇ ਅਤੇ ਗੁਰੂ ਘਰ ਨਤਮਸਤਕ ਹੋਣ ਆਈਆਂ ਸੈਂਕੜੇ ਸੰਗਤਾਂ ਨੂੰ ਰੋਜ਼ਾਨਾਂ ਆਪਣੇ ਘਰਾਂ ਵਿੱਚ ਪਾਣੀ ਰੱਖਣ ਲਈ ਪ੍ਰੇਰਿਤ ਕੀਤਾ।ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਨੇ ਕਿਹਾ ਕਿ ਗਰਮੀਆਂ ਵਿੱਚ ਅਕਸਰ ਹੀ ਪੰਛੀਆਂ ਨੂੰ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈ ਅਤੇ ਬੇਜੁਬਾਨ ਪੰਛੀਆਂ ਦੀ ਇਸ ਲੋੜ ਨੂੰ ਮਹਿਸੂਸ ਕਰਦਿਆਂ ਵਾਤਾਵਰਣ ਪ੍ਰੇਮੀ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਚਲਾਈ ਮੁਹਿੰਮ ਚਲਾਈ ਪੰਛੀ ਪਿਆਰੇ ਮੁਹਿੰਮ ਬਹੁਤ ਹੀ ਸਲਾਘਾਯੋਗ ਹੈ ਜਿਸ ਦਾ ਸਾਥ ਸਾਨੂੰ ਸਭ ਨੂੰ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪੰਛੀਆਂ ਅਤੇ ਰੁੱਖਾਂ ਦੇ ਨਾਲ ਜਿੰਨਾ ਪਿਆਰ ਪਾਇਆ ਜਾ ਸਕੇ ਉਨਾਂ ਹੀ ਘੱਟ ਹੈ ਇਸ ਲਈ ਇਹਨਾਂ ਦੀ ਸੇਵਾ ਸੰਭਾਲ ਲਈ ਆਪਣੇ ਰੋਜਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ।ਸੰਤ ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਅੱਜ ਆਪਣੇ ਪੁਰਾਤਨ ਅਮੀਰ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਇੱਕ ਸ਼ਮਾ ਸੀ ਜਦੋਂ ਸਾਡੇ ਬਜੁਰਗ ਹਰ ਰੋਜ਼ ਆਪਣੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਦਾਣਾ ਤੇ ਪਾਣੀ ਰੱਖਦੇ ਹੁੰਦੇ ਸਨ ਅਤੇ ਕੁੱਝ ਬਜੁਰਗ ਅੱਜ ਵੀ ਇਸ ਰੀਤ ਤੇ ਚੱਲ ਰਹੇ ਹਨ ਪਰ ਬਹੁਤੀ ਨਵੀਂ ਪੀੜੀ ਇਸ ਨੂੰ ਭੁੱਲ ਗਈ ਹੈ ਪਰ ਸਾਨੂ ਆਪਣੇ ਬਜੁਰਗਾਂ ਦੇ ਪਾਏ ਪੂਰਨਿਆਂ ਅਤੇ ਉਹਨਾਂ ਵੱਲੋਂ ਦਰਸਾਏ ਸੱਚੇ ਮਾਰਗ ਤੇ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਹੈ ਕਿਉਕਿ ਆਪਣੇ ਵਿਰਸੇ ਨਾਲੋ ਟੁੱਟ ਕੇ ਕਦੇ ਵੀ ਤਰੱਕੀ ਨਹੀਂ ਕੀਤੀ ਜਾ ਸਕਦੀ। ।ਇਸ ਮੌਕੇ ਉਹਨਾਂ ਨਾਲ ਮੁਹਿੰਮ ਸੰਚਾਲਕ ਰਜੇਸ਼ ਰਿਖੀ, ਗੁਲਾਬ ਸਿੰਘ,ਰਾਗੀ ਬਲਵੀਰ ਸਿੰਘ,ਸਿੰਗਾਰਾ ਸਿੰਘ ਰਾਣੂ ਖੁਰਦ,ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *