ਧਰਮਿੰਦਰ ਥਰਾਜਵਾਲਾ ਸੋਈ ਮਾਲਵਾ ਜੋਨ-1 ਦਾ ਮੀਤ ਪ੍ਰਧਾਨ ਬਣਾਇਆ

ss1

ਧਰਮਿੰਦਰ ਥਰਾਜਵਾਲਾ ਸੋਈ ਮਾਲਵਾ ਜੋਨ-1 ਦਾ ਮੀਤ ਪ੍ਰਧਾਨ ਬਣਾਇਆ

10mlthappy05ਮਲੋਟ, 10 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ‘ਸੋਈ’ ਦੀ ਸੂਚੀ ਵਿੱਚ ਵਾਧਾ ਕਰਦਿਆਂ ਧਰਮਿੰਦਰ ਸਿੰਘ ਥਰਾਜਵਾਲਾ ਨੂੰ ਮਾਲਵਾ ਜੋਨ-1 ਦਾ ਸੀਨੀਅਰ ਮੀਤ ਪ੍ਰਧਾਨ ਥਾਪਿਆ ਗਿਆ ਹੈ। ਸੋਈ ਦੇ ਸੂਬਾ ਕੋਆਰਡੀਨੇਟਰ ਪਰਮਬੰਸ ਬੰਟੀ ਰੋਮਾਣਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬਾਈ ਜਨਰਲ ਸਕੱਤਰ ਭੀਮ ਵੜੈਚ ਦੀ ਸਹਿਮਤੀ ਨਾਲ ਨਿਯੁਕਤੀ ‘ਸੋਈ’ ਮਾਲਵਾ ਜੋਨ-1 ਦੇ ਇੰਚਾਰਜ ਰੋਬਿਨ ਬਰਾੜ ਅਤੇ ਜਨਰਲ ਸਕੱਤਰ ਰੂਬੀ ਬਰਾੜ ਵੱਲੋਂ ਆਪਸੀ ਸਲਾਹ ਮਸ਼ਵਰੇ ਨਾਲ ਧਰਮਿੰਦਰ ਥਰਾਜਵਾਲਾ ਨੂੰ ਇਸ ਨਿਯੁਕਤੀ ਨਾਲ ਨਿਵਾਜਿਆ ਗਿਆ ਹੈ। ਧਰਮਿੰਦਰ ਥਰਾਜਵਾਲਾ ਨੇ ਆਪਣੀ ਨਿਯੁਕਤੀ ਤੋਂ ਖੁਸ਼ ਹੁੰਦਿਆਂ ਉਕਤ ਨੇਤਾਵਾਂ ਤੋਂ ਇਲਾਵਾ ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ ਸਮੇਤ ਹੋਰ ਨੇਤਾਵਾਂ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਮਿਹਨਤ ਅਤੇ ਲਗਨ ਨਾਲ ਕਰਨ ਦਾ ਵਿਸ਼ਵਾਸ਼ ਦਵਾਇਆ। ਇਸ ਮੌਕੇ ਰੋਬਿਨ ਬਰਾੜ ਨੇ ਇਸ ਨੌਜਵਾਨ ਨੂੰ ਹੱਲਾ ਸ਼ੇਰੀ ਦਿੰਦਿਆਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਪਾਰਟੀ ਦੀਆਂ ਪ੍ਰਾਪਤੀਆਂ ਘਰ-ਘਰ ਪਹੁੰਚਾਉਣ ਲਈ ਆਖਿਆ। ਇਸ ਮੌਕੇ ਚੇਅਰਮੈਨ ਜੱਸਾ ਕੰਗ, ਗੁਰਜੀਤ ਸਿੰਘ ਥਰਾਜਵਾਲਾ ਬਲਾਕ ਸੰਮਤੀ ਮੈਂਬਰ, ਧਰਮਪਾਲ ਬਰਾੜ ਪੰਨੀਵਾਲਾ, ਨਵਦੀਪ ਸਿੰਘ ਔਲਵਖ, ਗੁਰਪ੍ਰੀਤ ਸਿੰਘ ਬਰਾੜ, ਗੁਰਜੀਤ ਸਿੰਘ ਸਵਾਘ, ਦਿਲਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਆਈ.ਟੀ.ਸੈਲ, ਰਜਿੰਦਰ ਸਿੰਘ ਭੁੱਲਰ, ਅਕਾਸ਼ਦੀਪ ਸਿੰਘ ਭੁੱਲਰ, ਮਹਿਕ ਬਰਾੜ, ਹਰਪ੍ਰੀਤ ਸਿੰਘ ਮਾਨ ਸਰਪੰਚ ਸਮੇਤ ਹੋਰ ਬਹੁਤ ਸਾਰੇ ਨੌਜਵਾਨਾਂ ਨੇ ਧਰਮਿੰਦਰ ਧਰਾਜਵਾਲਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਉਨਾਂ ਨੂੰ ਵਧਾਈ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *