ਲੰਬੀ ਵਿਖੇ 43ਵੇਂ ਸਭਿਆਚਾਰਕ ਤੇ ਖੇਡ ਮੇਲੇ ਦੌਰਾਨ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ

ss1

ਲੰਬੀ ਵਿਖੇ 43ਵੇਂ ਸਭਿਆਚਾਰਕ ਤੇ ਖੇਡ ਮੇਲੇ ਦੌਰਾਨ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ

10malout04ਲੰਬੀ, 10 ਨਵੰਬਰ (ਆਰਤੀ ਕਮਲ) : ਬਾਬਾ ਮਾਨ ਸਿੰਘ ਸਪੋਰਟਸ ਕਲੱਬ ਲੰਬੀ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 43ਵੇਂ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੌਰਾਨ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ । ਪੰਜ ਪਿਆਰਿਆਂ ਦੀ ਅਗਵਾਈ ਵਿਚ ਬਹੁਤ ਹੀ ਸੁੰਦਰ ਸਜੀ ਪਾਲਕੀ ਵਿਚ ਸ਼ੁਸ਼ੋਭਿਤ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ । ਸਿੱਖ ਬੱਚਿਆਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਗਤਕੇ ਦੇ ਜੌਹਰ ਦਿਖਾ ਕਿ ਸੰਗਤ ਨੂੰ ਗੁਰੂ ਦੀ ਬਖਸ਼ੀ ਇਸ ਅਲੌਕਿਕ ਖੇਡ ਦਾ ਅਦਭੁੱਤ ਨਜਾਰਾ ਦਿਖਾਇਆ ਗਿਆ । ਇਸ ਖੇਡ ਮੇਲੇ ਦੀ ਸ਼ੁਰੂਆਤ ਵਜੋਂ ਬੀਤੇ ਕੱਲ 9 ਤਰੀਕ ਨੂੰ ਸ੍ਰੀ ਆਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਭਲਕੇ 11 ਨਵੰਬਰ ਨੂੰ ਭੋਗ ਪਾਏ ਜਾਣਗੇ ਜਿਸ ਉਪਰੰਤ ਖੇਡ ਮੇਲਾ ਆਪਣੇ ਵਿਰਾਸਤੀ ਰੂਪ ਵਿਚ ਸ਼ੁਰੂ ਹੋ ਜਾਵੇਗਾ । ਖੇਡ ਮੇਲੇ ਦੇ ਚੇਅਰਮੈਨ ਗੁਰਮੀਤ ਸਿੰਘ ਖੁੱਡੀਆਂ ਤੇ ਜਗਦੇਵ ਸਿੰਘ ਸਾਬਕਾ ਪ੍ਰਧਾਨ, ਸੁਖਪਾਲ ਸਿੰਘ ਸਾਬਕਾ ਪ੍ਰਧਾਨ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਪਿਛਲੇ 43 ਸਾਲ ਤੋਂ ਇਹ ਖੇਡ ਮੇਲਾ ਨਿਰੰਤਰ ਤੌਰ ਤੇ ਚਲਦਾ ਆ ਰਿਹਾ ਹੈ । ਇਸ ਖੇਡ ਮੇਲੇ ਦੌਰਾਨ ਜਿਥੇ ਪਹਿਲਾਂ ਸ਼ਬਦ ਗੁਰੂ ਦਾ ਓਟ ਆਸਰਾ ਲੈ ਕਿ ਗੁਰਬਾਣੀ ਪਾਠ ਕਰਵਾਇਆ ਜਾਂਦਾ ਹੈ ਉਥੇ ਹੀ ਨਗਰ ਕੀਰਤਨ ਅਤੇ ਭੋਗ ਮੌਕੇ ਲੋਕ ਪੂਰੀ ਸ਼ਰਧਾ ਭਾਵ ਨਾਲ ਸੇਵਾ ਕਰਦੇ ਹਨ । ਧਾਰਮਿਕ ਆਸਥਾ ਦੇ ਨਾਲ ਨਾਲ ਲੋਕਾਂ ਨੂੰ ਆਪਣੇ ਪੰਜਾਬੀ ਸਭਿਆਚਾਰ ਨਾਲ ਜੋੜਣ ਲਈ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੂੰ ਲੋਕਾਂ ਦੇ ਰੂਬਰੂ ਕੀਤਾ ਜਾਂਦਾ ਹੈ ਅਤੇ ਉਹ ਆਪਣੀ ਗਾਇਕੀ ਦੀ ਕਲਾ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹਨ । ਉਹਨਾਂ ਕਿਹਾ ਕਿ ਇਸ ਖੇਡ ਮੇਲੇ ਵਿਚ ਹੋਣ ਵਾਲੇ ਖੇਡ ਮੁਕਾਬਲਿਆਂ ਵਿਚ ਜੇਤੂਆਂ ਨੂੰ ਬਿਨਾ ਕਿਸੇ ਭੇਦਭਾਵ ਦੇ ਵੱਡੇ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ ਤੇ ਉਮੀਦ ਹੈ ਕਿ ਇਹ ਖੇਡ ਮੇਲਾ ਹਰ ਵਾਰ ਦੀ ਤਰਾਂ ਇਸ ਵਾਰ ਵੀ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਵੇਗਾ ।

print
Share Button
Print Friendly, PDF & Email