ਗੜਸ਼ੰਕਰ ਦੇ ਵਾਰਡ ਚਾਰ ਦੀ ਗਲ਼ੀਆ ਦੀ ਹਾਲਤ ਨਰਕੀ

ss1

ਗੜਸ਼ੰਕਰ ਦੇ ਵਾਰਡ ਚਾਰ ਦੀ ਗਲ਼ੀਆ ਦੀ ਹਾਲਤ ਨਰਕੀ
ਐਮ.ਸੀ. ਦਾ ਧਿਆਨ ਸੁਧਾਰ ਵੱਲ ਨਹੀਂ, ਗ੍ਰਾਂਟਾਂ ਗਾਇਬ -ਸਤੀਜਾ

garshnkrਗੜਸ਼ੰਕਰ (ਅਸ਼ਵਨੀ ਸ਼ਰਮਾ)-ਗੜਸ਼ੰਕਰ ਦੀ ਮਿਉਸਿਪਲ ਕੋਂਸਲ ਦੇ ਵਾਰਡ ਨੰਬਰ ਚਾਰ ਦੀ ਗਲ਼ੀਆਂ ਅਤੇ ਨਾਲੀਆਂ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ। ਇਸ ਬਾਰੇ ਹਿਊਮਨ ਰਾਈਟਸ ਵਿਜ਼ਨ ਦੇ ਨੈਸ਼ਨਲ ਪ੍ਰਧਾਨ ਅਤੇ ਲੇਬਰ ਪਾਰਟੀ (ਭਾਰਤ) ਦੇ ਜਨਰਲ ਸਕੱਤਰ ਮਨੀਸ਼ ਸਤੀਜਾ ਨੇ ਦੱਸਿਆ ਕਿ ਇਸ ਵਾਰਡ ਦੀਆਂ ਕਈਆਂ ਵਿੱਚੋ ਇੱਕ ਗਲ਼ੀ ਜੋਕਿ ਨਗਰ ਕੋਂਸਿਲ ਦਫ਼ਤਰ ਦੇ ਬਿਲਕੁੱਲ ਨਾਲ ਸਟੀ ਹੋਈ ਹੈ, ਇਸ ਦੀ ਹਾਦਸਿਆਂ ਨੂੰ ਬੁਲਾਵੇ ਦਿੰਦੀ ਅਤੇ ਵਾਹਨ-ਤੌੜੂ ਹਾਲਤ ਉਤੇ ਅੱਜ ਤੱਕ ਅਦਾਰੇ ਦੇ ਕਿਸੇ ਵੀ ਅਧਿਕਾਰੀ ਨੇ ਤਰਸਭਰੀ ਨਜ਼ਰ ਨਾਲ ਨਹੀਂ ਵੇਖਿਆ ਹੈ।

        ਇਸ ਤੋਂ ਇਲਾਵਾ ਵਾਰਡ ਨੰਬਰ ਚਾਰ ਦੀ ਕੌਂਸਿਲਰ ਸਾਹਿਬਾ ਵੀ ਸ਼ਾਇਦ ਇਸ ਗਲੀ ਤੋਂ ਵੋਟਾਂ ਕਮਾ ਕੇ ਇਸ ਦਾ ਸੁਧਾਰ ਕਰਨਾ ਭੁੱਲ ਗਏ ਹਨ। ਗੋਰਤਲਬ ਹੈ ਕਿ ਇਹ ਸ਼ਹਿਰ ਦੀ ਸਭ ਤੋਂ ਵਿਅਸਤ ਗਲ਼ੀ ਹੈ, ਹਰ ਰੋਜ਼ ਸੈਂਕੜਿਆਂ ਲੋਕ ਅਤੇ ਵਾਹਨ ਇਸ ਉਤੋਂ ਲੰਘਦੇ ਹਨ ਅਤੇ ਇਸ ਦੀ ਕਈ ਸਾਲਾਂ ਤੋਂ ਉਖੱੜੀ ਹੋਈ ਪਰਤਾਂ ਤੋਂ ਡਿੱਗ ਕੇ ਕਈ ਫੱਟੜ ਵੀ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਇਲਾਕੇ ਦੇ ਕੌਂਸਲਰਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਗ੍ਰਾਂਟਾਂ ਆਉਣ ਦੇ ਬਾਵਜੂਦ ਵੀ ਇੱਥੋਂ ਦਾ ਵਿਕਾਸ ਨਾਮ-ਮਾਤਰ ਹੀ ਹੋ ਸਕਿਆ ਹੈ ਜੋਕਿ ਜਨਤਾ ਦੇ ਹੱਕਾਂ ਉਤੇ ਇੱਕ ਡਾਕਾ ਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *