ਸੀ.ਬੀ.ਐਸ.ਈ. ਸਕੂਲ ਗੇਮਜ਼ (ਤਾਈਕਵਾਂਡੋਂ) 2016-17 ਵਿੱਚ ਆਕਸਫੋਰਡ ਦੀ ਸੁਖਨੂਰ ਕੌਰ ਨੇ ਜਿੱਤਿਆ ਬਰੋਨਜ਼ ਤਗਮਾ

ss1

ਸੀ.ਬੀ.ਐਸ.ਈ. ਸਕੂਲ ਗੇਮਜ਼ (ਤਾਈਕਵਾਂਡੋਂ) 2016-17 ਵਿੱਚ ਆਕਸਫੋਰਡ ਦੀ ਸੁਖਨੂਰ ਕੌਰ ਨੇ ਜਿੱਤਿਆ ਬਰੋਨਜ਼ ਤਗਮਾ

dsc09429ਭਗਤਾ ਭਾਈ ਕਾ, 10 ਨਵੰਬਰ ( ਸਵਰਨ ਸਿੰਘ ਭਗਤਾ): ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਜੋ ਅੱਜ ਦੇ ਸਮੇਂ ਵਿੱਚ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ ਦੇ ਵਿਦਿਆਰਥੀ ਪੜ੍ਹਾਈ ਦੇ ਖੇਤਰ ਦੇ ਨਾਲੁਨਾਲ ਖੇਡ ਜਗਤ ਵਿੱਚ ਵੀ ਮੱਲਾਂ ਮਾਰ ਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੇ ਹਨ। ਪਿਛਲੇ ਦਿਨੀਂ ਸੀ.ਬੀ.ਐਸ.ਈ. ਵੱਲੋਂ ਕਰਵਾਈਆਂ ਤਾਈਕਵਾਂਡੋ ਸਕੂਲ ਗੇਮਜ਼ 2016-17 ਵਿੱਚ ਆਕਸਫੋਰਡ ਦੇ ਖਿਡਾਰੀਆਂ ਨੇ ਆਪਣੀ ਕਲਾ ਦਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੂਜੇ ਖਿਡਾਰੀਆਂ ਨੂੰ ਕਰੜੀ ਟੱਕਰ ਦਿੱਤੀ ਅਤੇ ਸੁਖਨੂਰ ਕੌਰ ਪੁੱਤਰੀ ਸ. ਚਮਕੌਰ ਸਿੰਘ ਵਾਸੀ ਕੋਠਾ ਗੁਰੂ ਕਾ ਨੇ ਬਰੋਨਜ਼ ਮੈਡਲ ਹਾਸਲ ਕੀਤਾ। ਇਸ ਮੌਕੇ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਖਿਡਾਰਨ ਸੁਖਨੂਰ ਕੌਰ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਰਵੀ ਸਿੰਘ ਸੋਨੀ ਆਪਣੇ ਸਕੂਲ ਦੇ ਸਿਰ ਬੰਨਿਆ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ. ਹਰਮੋਹਨ ਸਿੰਘ ਸਾਹਨੀ ਅਤੇ ਵਾਈਸ ਪ੍ਰਿੰਸ਼ੀਪਲ ਸ਼੍ਰੀ ਰੂਪ ਲਾਲ ਬਾਂਸਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਮੈਂਬਰ ਚੇਅਰਮੈਨ ਸ. ਹਰਗੁਰਪ੍ਰੀਤ ਸਿੰਘ (ਗਗਨ ਬਰਾੜ), ਪ੍ਰਧਾਨ ਸ. ਗੁਰਮੀਤ ਸਿੰਘ ਗਿੱਲ , ਵਾਈਸੁਚੇਅਰਮੈਨ ਸ.ਪਰਮਪਾਲ ਸਿੰਘ ‘ਸ਼ੈਰੀ ਢਿਲੋਂ’ ਅਤੇ ਸੀਨੀਅਰ ਕਮੇਟੀ ਮੈਂਬਰ ਸ. ਅਜੇਪਾਲ ਸਿੰਘ ‘ਬੱਬੀ ਢਿਲੋਂ’ ਨੇ ਬੱਚਿਆਂ ਨੂੰ ਹਰ ਮੈਦਾਨ ਫਤਹਿ ਕਰਨ ਦੀ ਅਸੀਸ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *