ਧਾਰਾ-4 ਦੀ ਉਲੰਘਣਾ ਕਰਨ ਵਾਲਿਆਂ ਜ਼ੁਰਮਾਨਾ ਕਰ ਚਲਾਣ ਕੱਟੇ

ss1

ਧਾਰਾ-4 ਦੀ ਉਲੰਘਣਾ ਕਰਨ ਵਾਲਿਆਂ ਜ਼ੁਰਮਾਨਾ ਕਰ ਚਲਾਣ ਕੱਟੇ

123ਸਾਦਿਕ, 9 ਨਵੰਬਰ (ਗੁਲਜ਼ਾਰ ਮਦੀਨਾ)- ਡਾ.ਸੰਪੂਰਨ ਸਿੰਘ ਸਿਵਲ ਸਰਜਨ, ਫਰੀਦਕੋਟ ਅਤੇ ਡਾ.ਹਰਪੀਤ ਸਿੰਘ ਬੈਂਸ ਜ਼ਿਲਾ ਤੰਬਾਕੂ ਕੰਟਰੋਲ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟਾਸਕ ਫੋਰਸ ਨੇ ਵੱਖੁਵੱਖ ਸਥਾਨਾਂ ਤੇ ਚੈਕਿੰਗ ਕਰਕੇ ਦੇਸ਼ ਭਰ ਵਿੱਚ ਲਾਗੂ ਸਿਗਰੇਟ ਐਂਡ ਅਦਰ ਤੰਬਾਕੂ ਉਤਪਾਦ ਐਕਟੁ੨੦੦੩ ਦੀ ਉਲੰਘਣਾ ਕਰਨ ਵਾਲਿਆਂ ਜ਼ੁਰਮਾਨਾ ਕਰ ਚਲਾਣ ਕੱਟੇ। ਡਾ.ਮਨਜੀਤ ਕਿਸ਼ਨ ਭੱਲਾ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਜੰਡ ਸਾਹਿਬ ਦੀ ਯੋਗ ਅਗਵਾਈ ਹੇਠ ਪਿੰਡਾਂ ਵਿੱਚ ਬਲਾਕ ਐਕਸਟੈਨਸ਼ਨ ਐਜੂਕੇਟਰ ਡਾ.ਪਭਦੀਪ ਸਿੰਘ ਚਾਵਲਾ ਅਤੇ ਬਰਿੰਦਰ ਸਿੰਘ ਭੋਲਾ ਐਸ.ਆਈ ਸਿੰਘ ਨੇ ਬੱਸ ਅੱਡਾ, ਢਾਬੇ, ਚਾਹ ਸਟਾਲ ਅਤੇ ਇਹੋ ਜਿਹੇ ਹੋਰ ਜਨਤਕ ਸਥਾਨਾਂ ਜਿੱਥੇ ਆਮ ਨਾਗਰਿਕ ਆਉਂਦੁੇ ਜਾਂਦੇ ਹਨ, ਦੀ ਚੈਕਿੰਗ ਕਰਕੇ ਸਿਗਰੇਟ ਅਤੇ ਬੀੜੀ ਪੀਣ ਵਾਲਿਆਂ ਜ਼ੁਰਮਾਨਾ ਕੀਤਾ। ਜਿਹੜੇ ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਦੀ ਪਾਬੰਦੀ ਬਾਰੇ ਬੋਰਡ ਨਹੀਂ ਲੱਗੇ ਸਨ ਜਾਂ ਤੰਬਾਕੂਨੋਸ਼ੀ ਦੇ ਸਬੂਤ ਮਿਲੇ, ਉੱਥੇ ਮਾਲਕਾਂ ਮੌਕੇ ਤੇ ਜ਼ੁਰਮਾਨਾ ਵੀ ਕੀਤਾ ਗਿਆ। ਇਸ ਮੌਕੇ ਆਮ ਪਬਲਿਕ ਅਤੇ ਦੁਕਾਨਦਾਰਾਂ ਵਾਤਾਵਰਣ ਦੀ ਸ਼ੁੱਧਤਾ ਅਤੇ ਭਿਆਨਕ ਬਿਮਾਰੀਆ ਤੋਂ ਬਚਾਅ ਸਬੰਧੀ ਪੇਰਿਤ ਵੀ ਕੀਤਾ ਗਿਆ ਤੇ ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਗਾਉਣ ਦੀ ਅਪੀਲ ਕੀਤੀ । ਸਿਹਤ ਵਿਭਾਗ ਦੀ ਇਸ ਟੀਮ ਨੇ ਦੱਸਿਆ ਕਿ ਸਿਗਰੇਟ, ਬੀੜੀ ਜਾਂ ਹੁੱਕਾ ਨਾ ਪੀਣ ਵਾਲੇ ਮਾਸੂਮ ਲੋਕਾਂ ਤੰਬਾਕੂ ਦੇ ਧੂਏਂ ਤੋਂ ਹੋਣ ਵਾਲੇ ਕੈਂਸਰ ਅਤੇ ਹੋਰ ਮਾੜੇ ਪਭਾਵਾਂ ਤੋਂ ਬਚਾਉਣ ਅਤੇ ੧੮ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੰਬਾਕੂ ਤੋਂ ਦੂਰ ਰੱਖਣ ਲਈ ਦੇਸ਼ ਭਰ ਵਿੱਚ ਸਿਗਰੇਟ ਐਂਡ ਅਦਰ ਤੰਬਾਕੂ ਪੋਡਕਟਸ ਐਕਟ ਲਾਗੂ ਕੀਤਾ ਗਿਆ ਹੈ। ਐਕਟ ਦੀ ਧਾਰਾ ੪ ਤਹਿਤ ਜਨਤਕ ਸਥਾਨਾਂ ਜਿਵੇਂ ਕਿ ਆਡੀਟੋਰੀਅਮ, ਹਸਪਤਾਲਾਂ, ਰੇਲਵੇ ਸਟੇਸ਼ਨ, ਹੋਟਲ, ਰੈਸਟ ਹਾਊਸ, ਲੌਜ, ਬੋਰਡਿੰਗ ਹਾਊਸ, ਰੈਸਟੋਰੈਂਟ, ਚਾਹ ਸਟਾਲ, ਢਾਬੇ, ਅਹਾਤੇ, ਰਿਫਰੈਸ਼ਮੈਂਟ ਰੂਮ, ਮੈਰਿਜ ਪੈਲਸ, ਕੰਟੀਨ,ਜਨਤਕ ਦਫਤਰ, ਅਦਾਲਤੀ ਇਮਾਰਤਾਂ, ਵਿੱਦਿਅਕ ਸੰਸਥਾਵਾਂ ਜਨਤਕ ਵਾਹਨ (ਬੱਸ, ਰੇਲੁਗੱਡੀ ਆਦਿ), ਸਟੇਡੀਅਮ, ਬੱਸ ਅੱਡਾ, ਬੱਸ ਸਟਾਪ,ਸ਼ਾਪਿੰਗ ਮਾਲ, ਸਿਨੇਮਾ ਹਾਲ, ਬੈਂਕ, ਪੰਚਾਇਤ ਘਰ, ਧਰਮਸ਼ਾਲਾ, ਮੇਲੇ, ਮੰਡੀਆਂ, ਬਜ਼ਾਰ, ਪਾਰਕ ਅਤੇ ਇਹੋ ਜਿਹੀਆਂ ਹੋਰ ਜਗਾਵਾਂ ਤੇ ਸਿਗਰੇਟ, ਬੀੜੀ ਜਾਂ ਹੋਰ ਕਿਸੇ ਤਰੀਕੇ ਨਾਲ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਹਰ ਜਨਤਕ ਸਥਾਨ ਤੇ ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਗਾਉਣ ਅਤੇ ਤੰਬਾਕੂਨੋਸ਼ੀ ਰੋਕਣ ਦੀ ਜ਼ਿੰਮੇਦਾਰੀ ਮਾਲਕ/ ਪੋਪਰਾਈਟਰ/ ਪਬੰਧਕ/ ਸੁਪਰਵਾਈਜ਼ਰ ਜਾਂ ਇੰਚਾਰਜ ਦੀ ਹੈ।

print
Share Button
Print Friendly, PDF & Email